ਪੰਜਾਬ ਸਰਕਾਰ ਮੰਡੀਆਂ ਵਿਚ ਕਿਸਾਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਵੇ: ਭਾਰਜ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਅੱਜ ਜਿੱਥੇ ਪੂਰੀ ਦੁਨੀਆਂ ਕਰੋਨਾ ਵਰਗੀ ਭੈੜੀ ਬਿਮਾਰੀ ਦੇ ਨਾਲ ਜੂਝ ਰਿਹਾ ਹੈ ਉੱਥੇ ਭਾਰਤ ਦੇ ਨਾਲ ਨਾਲ ਪੰਜਾਬ ਵੀ ਇਸ ਤੋਂ ਅਛੂਤਾ ਨਹੀਂ ਰਿਹਾ ਹੈ ਜੋ ਕਿ ਕਾਫੀ ਚਿੰਤਾ ਦਾ ਵਿਸ਼ੇ ਬਣ ਗਿਆ ਹੈ। ਇਸ ਬਿਮਾਰੀ ਨਾਲ ਕਾਫੀ ਲੋਕ ਆਪਣੀ ਜਾਣ ਗਵਾ ਚੁਕੇ ਨੇ ਜੋ ਕੇ ਬਹੁਤ ਹੀ ਮੰਦਭਾਗੀ ਗਲ ਹੈ। ਇਸ ਵੇਲੇ ਪੰਜਾਬ ਵਿਚ ਹਾੜੀ ਦਾ ਸੀਜ਼ਨ ਹੋਣ ਕਰਕੇ ਕਿਸਾਨਾਂ ਲਈ ਇਹ ਵੱਡਾ ਚਿੰਤਾ ਦਾ ਵਿਸ਼ੇ ਬਣਿਆ ਹੋਇਆ ਹੈ।

Advertisements

ਇਹਨਾਂ ਗਲਾਂ ਦਾ ਪ੍ਰਗਟਾਵਾ ਕਰਦੇ ਹੋਏ ਰਣਧੀਰ ਸਿੰਘ ਭਾਰਜ (ਮੈਂਬਰ ਕੋਰ ਕਮੇਟੀ ਯੂਥ ਅਕਾਲੀ ਦਲ ਅਤੇ ਪੰਜਾਬ ਪ੍ਰਧਾਨ ਰਾਮਗੜੀਆ ਸਿੱਖ ਆਰਗਨਾਈਜ਼ੇਸ਼ਨ) ਨੇ ਕਿਹਾ ਕਿ ਪੰਜਾਬ ਅੰਨਦਾਤਾ ਸੂਬਾ ਹੋਣ ਕਰਕੇ ਇੱਥੇ ਕਣਕ ਦੀ ਪੈਦਾਵਾਰ ਕਾਫ਼ੀ ਵੱਡੇ ਪੱਧਰ ਤੇ ਹੁੰਦੀ ਹੈ ਅਤੇ ਹਾੜੀ ਦਾ ਸੀਜ਼ਨ ਹੋਣ ਕਰਕੇ ਕਿਸਾਨ ਆਪਣੀ ਫ਼ਸਲ ਵੱਢ ਕੇ ਮੰਡੀਆਂ ਚ ਸੁੱਟਣ ਦੀ ਤਿਆਰੀ ਕਰ ਰਿਹਾ ਹੈ, ਇਸ ਲਈ ਸਰਕਾਰ ਮੰਡੀਆਂ ਦੇ ਵਿੱਚ ਪੁਖਤਾ ਪ੍ਰਬੰਧ ਕਰ ਕੇ ਕਿਸਾਨਾ ਦੀ ਸੁਰੱਖਿਆ ਨੂੰ ਯਕੀਨੀ ਬਣਾਵੇ।

ਸਰਕਾਰ ਮੰਡੀਆਂ ਨੂੰ ਚੰਗੀ ਤਰਾਂ ਸੈਨੀਟਾਈਜ਼ ਕਰ ਕੇ ਅਤੇ ਫ਼ਸਲ ਲੈ ਕੇ ਆਉਣ ਵਾਲੇ ਸਾਰੇ ਕਿਸਾਨਾਂ ਲਈ ਸੋਸ਼ਲ ਡਿਸਟੇੰਸਿੰਗ, ਸੈਨੀਟਾਈਜ਼ਰ, ਮਾਸਕ ਅਤੇ ਸਾਬਣ ਦੀ ਉਪਲੱਬਤਾ ਨੂੰ ਯਕੀਨੀ ਬਣਾਵੇ, ਅਤੇ 24 ਘੰਟੇ ਲਈ ਮੈਡੀਕਲ ਟੀਮ ਦਾ ਵੀ ਪ੍ਰਬੰਧ ਕੀਤਾ ਜਾਵੇ ਤਾਂ ਜੋ ਮੌਕੇ ਤੇ ਕਿਸਾਨਾਂ ਦੀ ਮੈਡੀਕਲ ਜਾਂਚ ਕਰਦੀ ਰਹੇ। ਕਿਸਾਨਾਂ ਦੀ ਫ਼ਸਲ ਦੀ ਚੁਕਾਈ ਲਈ ਵੀ ਸਰਕਾਰ ਪੁਖ਼ਤਾ ਪ੍ਰਬੰਧ ਕਰੇ ਤਾਂ ਜੋ ਉਹਨਾਂ ਨੂੰ ਕਿਸੇ ਵੀ ਕਿਸਮ ਲਈ ਖੱਜਲ ਖੁਆਰ ਨਾ ਹੋਣਾ ਪਵੇ । ਭਾਰਜ ਨੇ ਸਾਰੇ ਕਿਸਾਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਮੰਡੀਆਂ ਵਿੱਚ ਆਪ ਵੀ ਸੋਸ਼ਲ ਡਿਸਟੇੰਸਿੰਗ ਰੱਖ ਕੇ ਆਪਣੇ ਆਪ ਨੂੰ ਤੇ ਦੂਸਰਿਆਂ ਨੂੰ ਸੁਰੱਖਿਅਤ ਰੱਖਣ ।

LEAVE A REPLY

Please enter your comment!
Please enter your name here