ਜਿਲੇ ਵਿੱਚ 1 ਹੋਰ ਪਾਜੀਟਿਵ ਕੇਸ, ਨੰਦੇੜ ਸਾਹਿਬ ਤੋਂ ਪਰਤਿਆ ਸੀ ਪਿੰਡ ਮੋਰਾਂਵਾਲੀ ਦਾ ਜੀਵਨ ਸਿੰਘ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਕੋਰੋਨਾ ਖਿਲਾਫ ਜੰਗ ਵਿੱਚ 28 ਦਿਨ ਤੋ ਕਾਮਯਾਬ ਚੱਲ ਰਹੇ ਜਿਲੇ ਹੁਸ਼ਿਆਰਪੁਰ ਵਿੱਚ ਹੁਣ ਤੱਕ ਸ਼ੱਕੀ ਲੱਛਣਾ ਵਾਲੇ ਵਿਆਕਤੀਆ ਦੇ 465 ਸੈਪਲ ਲਏ ਤੇ 391 ਸੈਪਲਾਂ ਦਾ ਰਿਜਲਟ ਆ ਗਿਆ ਹੈ। 384 ਨੈਗਟਿਵ ਪਾਏ ਗਏ ਹਨ 74 ਸੈਪਲਾਂ ਦਾ ਰਿਜਲਟ ਆਉਣਾ ਬਾਕੀ ਹੈ, ਤੇ ਮਰੀਜ 7 ਪਾਜੇਟਿਵ ਪਾਏ ਗਏ ਸਨ ਤੇ ਅਮ੍ਰਿਤਸਰ ਵਾਲਾ ਕੇਸ ਮਿਲਾ ਕੇ 8 ਕੇਸ ਬਣਦੇ ਹਨ ।

Advertisements

ਇਹ ਜਾਣਕਾਰੀ ਪ੍ਰੈਸ ਨੂੰ ਦਿੰਦੇ ਹੇ ਸਿਵਲ ਸਰਜਨ ਡਾ.ਜਸਬੀਰ ਸਿੰਘ ਨੇ ਦੱਸਿਆ ਕਿ ਪਿੰਡ ਮੋਰਾਵਾਲੀ ਦਾ ਇਕ ਵਿਆਕਤੀ ਜੀਵਨ ਸਿੰਘ ਉਮਰ 48 ਸਾਲ ਜੋ ਕਿ 38 ਦਿਨ ਤੋ ਨੰਦੇੜ ਸਾਹਿਬ ਵਿਖੇ ਰਹਿ ਰਿਹਾ ਸੀ ਤੇ ਉਹ ਹਸ਼ਿਆਰਪੁਰ ਮੋਰਾਂਵਾਲੀ 25 ਅਪ੍ਰੈਲ ਨੂੰ ਪਹੁੰਚਾ ਸੀ ਤੇ ਇਹ ਟੈਕਸੀ ਡਰਾਇਵਰ ਹੈ ਤੇ ਉਸੇ ਦਿਨ ਹੀ ਉਸ ਸੈਪਲ ਲੈ ਕਿ ਉਸ ਨੂੰ ਸਿਵਲ ਹਸਪਤਾਲ ਵਿਖੇ ਆਈਸੋਲੇਸ਼ਨ ਵਾਰਡ ਦਾਖਿਲ ਹੈ । ਉਸ ਨਾਲ ਜਿੰਨੀ ਵੀ ਸੰਗਤ ਨੰਦੇੜ ਸਾਹਿਬ ਤੋ ਆਈ ਸੀ ਤੇ ਉਸ ਦੇ  ਸੰਪਰਕ ਵਾਲੇ ਵਿਆਕਤੀਆਂ ਦੇ ਵੀ 35 ਸੈਪਲ ਲਏ ਗਏ ਜਿਨਾਂ ਵਿੱਚ ਅੱਜ 26 ਸੈਪਲਾਂ ਦਾ ਰਿਜਲਟ ਆ ਗਿਆ 25 ਨੈਗਟਿਵ ਅਤੇ 1 ਪਾਜੇਟਿਵ ਪਾਇਆ ਗਿਆ ਅਤੇ 9 ਸੈਪਲਾਂ ਦਾ ਰਿਜਲਟ ਆਉਣਾ ਬਾਕੀ ਹੈ ।

ਇਸ ਮੋਕੇ ਉਹਨਾਂ ਇਹ ਵੀ ਦੱਸਿਆ ਕਿ ਪਿੰਡ ਮੋਰਾਵਾਲੀ ਦੇ ਵਿੱਚ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਲਗਾਤਾਰ ਨਜਰ ਰੱਖੀ ਜਾ ਰਹੀ ਹੈ ਤੇ ਉਸ ਪਿੰਡ ਵਾਸਤੇ ਇਕ ਸ਼ਪੈਸ਼ਲ ਸੀਨੀਅਰ ਮੈਡੀਕਲ ਅਫਸਰ ਦੀ ਪਿਛਲੇ ਦਿਨਾਂ ਤੋ ਹੀ ਨਿਯੁਕਤੀ ਕੀਤੀ ਹੋਈ ਹੈ। ਇਸ ਮੌਕੇ ਸਿਵਲ ਸਰਜਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਵਿੱਚ ਰਹਿਣ ਤੇ ਸੁਰੱਖਿਅਤ ਰਹਿਣਾ ਤੇ ਜਦੋ ਵੀ ਕਿਤੇ ਮਜਬੂਰੀ ਵਿਚ ਘਰੋ ਜਾਣਾ ਪੈ ਜਾਵੇ ਤਾਂ ਮੂੰਹ ਤੇ ਮਾਸਕ ਲਗਾ ਕੇ ਜਾਉਣ।

LEAVE A REPLY

Please enter your comment!
Please enter your name here