ਪਹਿਲੇ ਫੇਜ ਦੀ ਰਿਪੋਰਟ ਤਹਿਤ 6 ਵਿਚੋਂ 3 ਦੀ ਰਿਪੋਰਟ ਨੈਗੇਟਿਵ, 3 ਪਾਜੀਟਿਵ

ਪਠਾਨਕੋਟ (ਦ ਸਟੈਲਰ ਨਿਊਜ਼)। ਜਿਲਾ ਪਠਾਨਕੋਟ ਵਿੱਚ ਸਿਵਲ ਹਸਪਤਾਲ ਵਿਖੇ ਬਣਾਏ ਆਈਸੋਲੇਸਨ ਵਿੱਚ ਜੋ 15 ਕਰੋਨਾ ਪਾਜੀਟਿਵ ਮਰੀਜਾਂ ਦਾ ਇਲਾਜ ਚਲ ਰਿਹਾ ਸੀ ਉਹਨ•ਾਂ ਵਿਚੋਂ 6 ਲੋਕਾਂ ਦੀ ਪਹਿਲੇ ਫੇਜ ਦੀ ਸੈਂਪਲਿੰਗ ਭੇਜੀ ਗਈ ਸੀ ਜਿਨਾਂ ਵਿਚੋਂ 3 ਲੋਕਾਂ ਦੀ ਰਿਪੋਰਟ ਕਰੋਨਾ ਪਾਜੀਟਿਵ ਅਤੇ 3 ਲੋਕਾਂ ਦੀ ਕਰੋਨਾ ਨੇਗੇਟਿਵ ਰਿਪੋਰਟ ਆਈ ਹੈ। ਜਿਨਾਂ ਲੋਕਾਂ ਦੀ ਕਰੋਨਾ ਨੇਗੇਟਿਵ ਰਿਪੋਰਟ ਆਈ ਹੈ, ਉਹਨਾਂ ਦੀ ਦੂਸਰੇ ਫੇਜ ਲਈ ਸੈਂਪਲਿੰਗ ਕਰਕੇ ਟੈਸਟ ਲਈ ਭੇਜ ਦਿੱਤੀ ਗਈ ਹੈ। ਇਹ ਪ੍ਰਗਟਾਵਾ ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ।

Advertisements

ਉਹਨਾਂ ਦੱਸਿਆ ਕਿ ਅੱਜ ਆਈ ਰਿਪੋਰਟ ਅਨੁਸਾਰ ਏਕਤਾ (24) ਜੋ ਰਾਜ ਕੁਮਾਰ ਦੇ ਸੰਪਰਕ ਲੋਕਾਂ ਵਿੱਚੋਂ ਸੀ ਦੀ ਪਹਿਲੇ ਫੇਜ ਦੀ ਰਿਪੋਰਟ ਨੇਗੇਟਿਵ ਆਈ ਹੈ ਅਤੇ ਰਾਜ ਕੁਮਾਰ ਦੇ ਸੰਪਰਕ ਲੋਕਾਂ ਵਿੱਚੋਂ ਅਸੋਕ (59), ਸੰਤੋਸ ਕੁਮਾਰੀ (67) ਅਤੇ ਨਿਰਮਲਾ (52) ਦੀ ਪਹਿਲੇ ਫੇਜ ਦੀ ਰਿਪੋਰਟ ਕਰੋਨਾ ਪਾਜੀਟਿਵ ਆਈ। ਇਸ ਤੋਂ ਇਲਾਵਾ ਕੈਲਾਸ ਰਾਣੀ(45) ਅਤੇ ਦਵਿੰਦਰ ਸਿੰਘ (78)ਦੋਨੋ ਸੁਜਾਨਪੁਰ ਨਿਵਾਸੀ ਜੋ ਸੁਜਾਨਪੁਰ ਨਿਵਾਸੀ ਕਮਲੇਸ ਕੁਮਾਰੀ ਦੇ ਸੰਪਰਕ ਲੋਕਾਂ ਵਿੱਚੋਂ ਸੀ ਉਹਨਾਂ ਦੀ ਪਹਿਲੇ ਫੇਜ ਦੀ ਰਿਪੋਰਟ ਕਰੋਨਾ ਨੈਗੇਟਿਵ ਆਈ ਹੈ। ਉਹਨਾਂ ਦੱਸਿਆ ਕਿ ਜਿਨਾਂ ਲੋਕਾਂ ਦੀ ਪਹਿਲੇ ਫੇਜ ਦੀ ਕਰੋਨਾ ਰਿਪੋਰਟ ਨੈਗੇਟਿਵ ਆਈ ਹੈ ਉਹਨਾਂ ਦੀ ਦੂਸਰੇ ਫੇਜ ਦੀ ਸੈਂਪਲਿੰਗ ਕਰਕੇ ਟੈਸਟਿੰਗ ਲਈ ਭੇਜ ਦਿੱਤੀ ਗਈ ਹੈ।

ਉਹਨਾਂ ਦੱਸਿਆ ਕਿ ਜਿਲਾ ਪ੍ਰਸਾਸਨ ਵੱਲੋਂ ਹੁਣ ਤੱਕ ਕਰੋਨਾ ਪਾਜੀਟਿਵ ਮਰੀਜਾਂ ਦੇ ਸੰਪਰਕ ਵਿੱਚ ਆਏ 335 ਲੋਕਾਂ ਦੇ ਟੈਸਟ ਕਰਵਾਏ ਗਏ ਜਿਸ ਵਿੱਚੋਂ 300 ਨੇਗੇਟਿਵ ਅਤੇ 20 ਲੋਕ ਕਰੋਨਾ ਪਾਜੀਟਿਵ ਪਾਏ ਗਏ ਅਤੇ 15 ਲੋਕਾਂ ਦੀ ਰਿਪੋਰਟ ਆਉਂਣੀ ਬਾਕੀ ਹੈ। ਇਸ ਤੋਂ ਇਲਾਵਾ ਸਾਰੀ ਦੇ ਕਰੀਬ 492 ਲੋਕਾਂ ਦੇ ਕਰੋਨਾ ਟੈਸਟ ਕਰਵਾਏ ਗਏ ਜਿਨਾਂ ਵਿੱਚੋਂ 412 ਲੋਕਾਂ ਦੀ ਰਿਪੋਰਟ ਕਰੋਨਾ ਨੈਗੇਟਿਵ, 4 ਲੋਕ ਕਰੋਨਾ ਪਾਜੀਟਿਵ ਪਾਏ ਗਏ ਅਤੇ 74 ਲੋਕਾਂ ਦੀ ਰਿਪੋਰਟ ਆਉਂਣੀ ਅਜੇ ਬਾਕੀ ਹੈ। 3 ਅਜਿਹੇ ਲੋਕਾਂ ਦੇ ਟੈਸਟ ਕਰਵਾਏ ਜੋ ਵਿਦੇਸ ਤੋਂ ਆਏ ਸਨ ਅਤੇ ਇਹ ਤਿੰਨੋਂ ਦੀ ਰਿਪੋਰਟ ਨੈਗੇਟਿਵ ਆਈ ਹੈ। ਉਹਨਾਂ ਦੱਸਿਆ ਕਿ ਇਸ ਤਰਾਂ ਹੁਣ ਤੱਕ 830 ਕੂਲ ਟੈਸਟ ਕਰਵਾਏ ਗਏ 715 ਦੀ ਰਿਪੋਰਟ ਨੈਗੇਟਿਵ 24 ਪਾਜੀਟਿਵ ਅਤੇ 89 ਲੋਕਾਂ ਦੀ ਰਿਪੋਰਟ ਆਉਂਣੀ ਅਜੇ ਬਾਕੀ ਹੈ ਅਤੇ 2 ਲੋਕਾਂ ਦੀ ਰਿਪੋਰਟ ਇਨਵੈਲਿਡ ਹੈ। ਉਹਨਾਂ ਦੱਸਿਆ ਕਿ ਉਪਰੋਕਤ ਅਨੁਸਾਰ 24 ਕਰੋਨਾ ਪਾਜੀਟਿਵ ਲੋਕਾਂ ਵਿੱਚੋਂ 9 ਲੋਕ ਕਰੋਨਾ ਮੁਕਤ ਹੋ ਗਏ ਹਨ ਅਤੇ 15 ਲੋਕਾਂ ਦਾ ਆਈਸੋਲੇਸ਼ਨ ਵਾਰਡ ਵਿੱਚ ਇਲਾਜ ਚਲ ਰਿਹਾ ਹੈ।

ਉਹਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਰੋਨਾ ਵਾਇਰਸ ਦੇ ਬਚਾਅ ਲਈ ਜ਼ਿਲੇ ਅੰਦਰ ਕਰਫਿਊ ਲਗਾਇਆ ਹੈ ਅਤੇ ਜ਼ਿਲਾ ਪ੍ਰਸ਼ਾਸਨ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਸਿਹਤ ਵਿਭਾਗ ਵਲੋਂ ਜਾਰੀ ਦਿਸ਼ਾ-ਨਿਰਦੇਸ਼/ਸਾਵਧਾਨੀਆਂ ਦੀ ਪਾਲਣਾ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਲੋਕ ਘਰਾਂ ਵਿਚ ਰਹਿਣ ਅਤੇ ਸ਼ੋਸਲ ਡਿਸਟੈਂਸ ਮੈਨਟੇਨ ਕਰਕੇ ਰੱਖਣ। ਘਰਾਂ ਤੋਂ ਬਾਹਰ ਜਰੂਰੀ ਕੰਮ ਲਈ ਨਿਕਲਣ ਸਮੇਂ ਮਾਸਕ ਲਾਜ਼ਮੀ ਤੋਰ ਤੋ ਪਹਿਨਣ ਅਤੇ ਆਪਣੇ ਹੱਥਾਂ ਨੂੰ ਵਾਰ-ਵਾਰ ਸਾਬੁਣ ਨਾਲ ਜਰੂਰ ਧੋਣ। ਉਨਾਂ ਕਿਹਾ ਕਿ ਕਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਘਰ ਸੁਰੱਖਿਅਤ ਜਗਾ ਹੈ ਅਤੇ ਘਰਾਂ ਵਿਚ ਰਹਿ ਕੇ ਅਸੀ ਕਰੋਨਾ ਵਾਇਰਸ ਵਿਰੁੱਧ ਜੰਗ ਲੜ ਸਕਦੇ ਹਾਂ।

LEAVE A REPLY

Please enter your comment!
Please enter your name here