ਜਿਲੇ ਵਿੱਚ 79 ਐਕਟਿਵ ਮਰੀਜ: ਸਿਵਲ ਸਰਜਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਤਖਤ ਸ਼੍ਰੀ ਹਜੂਰ ਸਾਹਿਬ ਦੇ ਦਰਸ਼ਨ ਕਰਕੇ ਨੰਦੇੜ ਸਾਹਿਬ (ਮਹਾਰਾਸ਼ਟਰ) ਤੋਂ ਪਰਤੇ ਸ਼ਰਧਾਲੂਆਂ ਦੇ ਆਉਣ ਤੋਂ ਪਹਿਲਾ ਗ੍ਰੀਨ ਜੋਨ ਬਣਨ ਵੱਲ ਵੱਧ ਰਿਹਾ ਹੁਸ਼ਿਆਰਪੁਰ ਜਿਲਾ ਇੱਕ ਦਿਨ ਵਿੱਚ 74 ਕੇਸ ਪਾਜੀਟਿਵ ਮਰੀਜ ਸਾਹਮਣੇ ਆਉਣ ਨਾਲ ਰੈਡ ਜੋਨ ਵਿੱਚ ਚਲਾ ਗਿਆ ਹੈ। ਇਸ ਵਕਤ 79 ਐਕਟਿਵ ਪਾਜੀਟਿਵ ਮਰੀਜਾਂ ਵਿਚ 74 ਕੇਸ ਨੰਦੇੜ ਤੋ ਪਰਤੇ ਸ਼ਰਧਾਲੂ ਹਨ। ਇਹਨਾਂ ਗੱਲਾਂ ਦਾ ਪ੍ਰਗਟਾਵਾ ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਕਰਦੇ ਹੋਏ ਦੱਸਿਆ ਕਿ ਹੁਣ ਤੱਕ ਸ਼ੱਕੀ ਵਿਅਕਤੀਆਂ ਦੇ 838 ਸੈਂਪਲ ਲਏ ਗਏ ਹਨ। ਜਿਹਨਾਂ ਵਿੱਚੋ 632 ਨੈਗੇਟਿਵ ਤੇ 120 ਅਵੇਟਿਡ ਹਨ ਤੇ ਹੁਣ ਤੱਕ ਜਿਲੇ ਵਿੱਚ ਟੋਟਲ ਪਾਜੀਟਿਵ ਕੇਸ 86 ਹੋ ਗਏ ਹਨ। ਉਹਨਾਂ ਦੱਸਿਆ ਕੇ ਨੰਦੇੜ ਤੋ ਟੋਟਲ 158 ਸ਼ਰਧਾਲੂ ਆਏ ਸਨ ਜਿਹਨਾਂ ਵਿੱਚੋਂ 74 ਪਾਜੀਟਿਵ ਪਾਏ ਗਏ ਹਨ। ਇਹਨਾਂ ਵਿੱਚ 1 ਕੇਸ ਲੋਕਲ ਹੁਸ਼ਿਆਰਪੁਰ ਮੁਹੱਲਾ ਕਮਾਲਪੁਰ ਦੇ ਸੰਜੀਵ ਕੁਮਾਰ ਦਾ ਵੀ ਹੈ। ਇਕ ਪਾਜੀਟਿਵ ਸੈਂਪਲ ਇੱਕ ਪੀਐਚਸੀ ਹਾਜੀਪੁਰ, ਦੋ ਕੇਸ ਪੋਸੀ ਦੇ ਅਤੇ ਬੁਢਾਬੜ ਇਕ ਕੋਟਲੀ ਖਾਸ ਦਾ ਹੈ ਜੋ ਕਿ ਲੁਧਿਆਣਾ ਵਿਖੇ ਦਾਖਿਲ ਹੈ।

Advertisements

ਇਸ ਸਬੰਧ ਵਿੱਚ ਉਹਨਾਂ ਨੇ ਦੱਸਿਆ ਕਿ ਕਮਾਲਪੁਰ ਮੁਹੱਲਾ ਸੀਲ ਕਰ ਦਿੱਤਾ ਗਿਆ ਹੈ ਉਥੇ ਐਂਟੀਲਰਾਵਾ ਸਕੀਮਦੇ ਤਹਿਤ ਟੀਮ ਵੱਲੋ ਘਰ-ਘਰ ਜਾ ਕੇ ਸਰਵੇ ਕੀਤਾ ਜਾ ਰਿਹਾ ਹੈ ਤੇ ਸੈਨੀਟਾਈਜ ਕਰਵਾਇਆ ਜਾ ਰਿਹਾ ਹੈ। ਇਸੇ ਤਰਾਂ ਜਿਲੇ ਵਿੱਚ ਜਿਥੇ-ਜਿਥੇ ਵੀ ਪਾਜੀਟਿਵ ਕੇਸ ਆਏ ਹਨ ਉੱਥੇ ਸਿਹਤ ਵਿਭਾਗ ਦੀਆਂ ਟੀਮਾਂ ਪਹੁੰਚ ਗਈਆਂ ਹਨ ਤੇ ਸਿਹਤ ਵਿਭਾਗ ਵੱਲੋ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।  

LEAVE A REPLY

Please enter your comment!
Please enter your name here