
ਪਠਾਨਕੋਟ(ਦ ਸਟੈਲਰ ਨਿਊਜ਼)। ਅੱਜ ਜਿਲਾ ਪਠਾਨਕੋਟ ਵਿੱਚ ਸੁਜਾਨਪੁਰ ਦੇ ਖੇਤਰ ਵਿੱਚ ਦੋ ਕਰੋਨਾ ਪਾਜੀਟਿਵ ਮਰੀਜ ਹੋਰ ਸਾਹਮਣੇ ਆਏ ਹਨ ਅਤੇ ਇਸ ਦੇ ਨਾਲ ਹੀ ਜਿਲਾ ਪਠਾਨਕੋਟ ਵਿੱਚ ਕਰੋਨਾ ਪਾਜੀਟਿਵ ਮਾਮਲਿਆਂ ਦ ਸੰਖਿਆਂ ਫਿਰ 15 ਹੋ ਗਈ ਹੈ ਜਿਨਾਂ ਦਾ ਇਲਾਜ ਸਿਵਲ ਹਸਪਤਾਲ ਪਠਾਨਕੋਟ ਵਿੱਚ ਬਣਾਏ ਆਈਸੋਲੇਸ਼ਨ ਵਾਰਡ ਵਿੱਚ ਚਲ ਰਿਹਾ ਹੈ। ਇਹ ਪ੍ਰਗਟਾਵਾ ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ।

ਉਹਨਾਂ ਦੱਸਿਆ ਕਿ ਜਿਲਾ ਪਠਾਨਕੋਟ ਵਿੱਚ ਹੁਣ ਤੱਕ ਕਰੋਨਾ ਪਾਜੀਟਿਵ ਕੇਸ 24 ਸਨ ਜਿਨਾਂ ਵਿੱਚੋਂ 10 ਲੋਕ ਕਰੋਨਾ ਮੁਕਤ ਹੋ ਗਏ ਹਨ ਅਤੇ ਇੱਕ ਕਰੋਨਾ ਪਾਜੀਟਿਵ ਮਰੀਜ ਦਾ ਇਲਾਜ ਅਮ੍ਰਿਤਸਰ ਵਿਖੇ ਚਲ ਰਿਹਾ ਹੈ ਅਤੇ 13 ਲੋਕ ਜੋ ਕਰੋਨਾ ਪਾਜੀਟਿਵ ਸਨ ਉਹਨਾਂ ਦਾ ਇਲਾਜ ਸਿਵਲ ਹਸਪਤਾਲ ਵਿਖੇ ਬਣਾਇਆ ਗਿਆ ਆਈਸੋਲੇਸ਼ਨ ਵਾਰਡ ਵਿੱਚ ਚਲ ਰਿਹਾ ਹੈ। ਉਹਨਾਂ ਦੱਸਿਆ ਕਿ ਅੱਜ ਦੋ ਨਵੇ ਕਰੋਨਾ ਪਾਜੀਟਿਵ ਦੇ ਕੇਸ ਸਾਹਮਣੇ ਆਉਂਣ ਨਾਲ ਜਿਲਾ ਪਠਾਨਕੋਟ ਵਿੱਚ ਇਸ ਸਮੇਂ ਕਰੋਨਾ ਪਾਜੀਟਿਵ ਮਰੀਜਾਂ ਦੀ ਸੰਖਿਆ 15 ਹੋ ਗਈ ਹੈ ਜਿਨ•ਾਂ ਦਾ ਇਲਾਜ ਸਿਵਲ ਹਸਪਤਾਲ ਵੱਲੋਂ ਕੀਤਾ ਜਾ ਰਿਹਾ ਹੈ।
ਉਹਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਪਣੇ ਘਰਾਂ ਅੰਦਰ ਰਹੋ ਅਤੇ ਸਿਹਤ ਵਿਭਾਗ ਤੇ ਜਿਲਾ ਪ੍ਰਸ਼ਾਸਨ ਵੱਲੋਂ ਦਿਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰੋਂ ਤਾਂ ਜੋ ਕਰੋਨਾ ਪਾਜੀਟਿਵ ਦੇ ਵਿਸਥਾਰ ਤੇ ਰੋਕ ਲਗਾਈ ਜਾ ਸਕੇ।












