ਨਿਗਮ ਕਮਿਸ਼ਨਰ ਨੇ ਸ਼ਹਿਰਵਾਸੀਆਂ ਨੂੰ ਪਾਣੀ ਦੀ ਵਰਤੋਂ ਸੰਜਮ ਨਾਲ ਕਰਨ ਸਬੰਧੀ ਕੀਤੀ ਅਪੀਲ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਕਮਿਸ਼ਨਰ ਨਗਰ ਨਿਗਮ ਹੁਸ਼ਿਆਰਪੁਰ ਬਲਬੀਰ ਰਾਜ ਸਿੰਘ ਵਲੋਂ ਦੱਸਿਆ ਗਿਆ ਕਿ ਕੋਵਿਡ-19 ਦੀ ਮਹਾਂਮਾਰੀ ਅਤੇ ਗਰਮੀਆ ਦਾ ਮੌਸਮ ਹੋਣ ਕਾਰਨ ਪਾਣੀ ਦੀ ਲਾਗਤ ਵਿਚ ਵਾਧਾ ਹੋਣ ਕਾਰਨ ਪਾਣੀ ਦੀ ਕਿੱਲਤ ਸੰਭਾਵਿਤ ਹੈ। ਇਸ ਲਈ ਸਾਡਾ ਸਾਰਿਆ ਦਾ ਇਹ ਫਰਜ ਬਣਦਾ ਹੈ ਕਿ ਪਾਣੀ ਦੀ ਵਰਤੋਂ ਬੜੇ ਸੰਜਮ ਨਾਲ ਕੀਤੀ ਜਾਵੇ।

Advertisements

ਜਿਨਾਂ ਗਲੀਆਂ-ਮੁਹੱਲਿਆ ਵਿਚ ਪਾਣੀ ਦੀ ਘਾਟ ਆਉਂਦੀ ਹੈ ਉਥੇ ਪਾਣੀ ਉਪਲੱਬਧ ਕਰਵਾਉਣ ਲਈ ਨਗਰ ਨਿਗਮ ਨੂੰ ਬਹੁਤ ਮੁਸ਼ੱਕਤ ਕਰਨੀ ਪੈਂਦੀ ਹੈ। ਇਸ ਲਈ ਸ਼ਹਿਰ ਵਾਸੀਆ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਪਾਣੀ ਜੋ ਕਿ ਕੁਦਰਤ ਵਲੋਂ ਦਿੱਤੀ ਗਈ ਇੱਕ ਅਨਮੋਲ ਦਾਤ ਹੈ, ਦੀ ਵਰਤੋਂ ਬੜੇ ਸੰਜਮ ਨਾਲ ਕੀਤੀ ਜਾਵੇ। ਇਸ ਦੀ ਵਰਤੋਂ ਗੱਡੀਆ-ਥੜਿਆ-ਫਰਸ਼ ਬਗੈਰਾ ਧੋਣ ਲਈ ਨਾ ਕੀਤੀ ਜਾਵੇ।

LEAVE A REPLY

Please enter your comment!
Please enter your name here