ਐਂਟੀਲਾਰਵਾ ਟੀਮ ਨੇ ਡੇਂਗੂ ਸੰਬੰਧੀ ਜਾਗਰੂਕ ਕਰਨ ਲਈ ਪੁਰਹੀਰਾਂ ਵਿਖੇ ਲਗਾਇਆ ਕੈਂਪ, ਕੀਤੀ ਸਪ੍ਰੇਅ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਨੈਸ਼ਨਲ ਡੇਂਗੂ ਦਿਵਸ ਦੇ ਮੌਕੇ ਸਿਵਲ ਸਰਜਨ ਡਾ. ਜਸਬੀਰ ਸਿੰਘ ਦੇ ਨਿਰਦੇਸ਼ਾ ਅਨੁਸਾਰ ਬਸੰਤ ਕੁਮਾਰ ਹੈਲਥ ਇੰਸਪੈਕਟਰ ਦੀ ਅਗਵਾਈ ਹੇਠ ਐਟੀਲਾਰਵਾ ਸਕੀਮ ਹੁਸ਼ਿਆਰਪੁਰ ਵੱਲੋ ਪੁਰਹੀਰਾ ਵਿਖੇ ਸਰਿੰਦਰ ਕੁਮਾਰ ਐਸ.ਸੀ ਦੇ ਸਹਿਯੋਗ ਨਾਲ ਮਨਾਇਆ ਗਿਆ, ਨਾਲ ਹੀ ਘਰ-ਘਰ ਡੇਂਗੂ ਲਾਰਵੇ ਮੱਛਰ ਦੀ ਚੈਕਿੰਗ ਕੀਤੀ ਤੇ ਸਪ੍ਰੇਅ ਵੀ ਕਰਵਾਈ ਗਈ। ਇਸ ਮੋਕੇ ਹੈਲਥ ਇੰਸਪੈਕਟਰ ਬਸੰਤ ਕੁਮਾਰ ਨੇ ਮੁਹੱਲੇ ਦੇ ਲੋਕਾਂ ਨੂੰ ਡੇਗੂ ਬਿਮਾਰੀ ਫੈਲਣ ਦੇ ਕਾਰਨ, ਲੱਛਣ, ਅਤੇ ਸਾਵਧਾਨੀਆਂ ਬਾਰੇ ਦੱਸਦੇ ਹੋਏ ਹਫਤੇ ਦਾ ਇਕ ਦਿਨ ਹਰੇਕ ਸ਼ੁਕਰਵਾਰ ਨੂੰ ਖੁਸ਼ਕ ਦਿਵਸ ਵੱਜੋ ਮਨਾ ਕੇ ਮੱਛਰ ਦੇ ਲਾਰਵਾ ਨੂੰ ਨਸ਼ਟ ਕਰਨ ਬਾਰੇ ਦੱਸਿਆ।

Advertisements

ਉਹਨਾ ਦੱਸਿਆ ਕਿ ਗਰਮੀ ਦੇ ਵੱਧਣ ਅਤੇ ਮੀਹ ਪੈਣ  ਦੇ ਨਾਲ ਮੱਛਰਾ ਦਾ ਬਹੁਤਾਤ ਹੋ ਜਾਂਦੀ ਹੈ ਅਤੇ ਡੇਂਗੂ ਬਿਮਾਰੀ ਫੈਲਾਉਣ ਵਾਲਾ ਮੱਛਰ ਇਹਨਾਂ ਪਾਣੀ ਸੋਮਿਆ ਤੇ ਪਣਪ ਕੇ ਇਹ ਬਿਮਾਰੀ ਇਕ ਦੂਜੇ ਤੋ ਦੂਸਰੇ ਵਿਅਕਤੀ ਤੱਕ ਫੈਲਾਉਦਾ ਹੈ। ਇਸ ਲਈ ਜਰੂਰੀ ਹੈ ਕਿ ਸਾਨੂੰ ਆਪਣੇ ਘਰ ਦੇ ਗਮਲਿਆ, ਛੱਤਾਂ ਤੇ ਪਏ ਸਮਾਨ, ਕੂਲਰਾ ਦਾ ਪਾਣੀ ਅਤੇ ਘਰਾਂ ਦੇ ਆਸ-ਪਾਸ ਖੜੇ ਪਾਣੀ ਨੂੰ ਸੇਂ ਸਮੇ ਸਿਰ ਨਸ਼ਟ ਕਰਕੇ ਖੇਤਰ ਸਾਫ ਰੱਖਿਆ ਜਾਵੇ।

ਇਸ ਮੋਕੇ ਰਕੇਸ਼ ਕੁਮਾਰ ਨੇ ਦੱਸਿਆ ਕਿ ਡੇਗੂ ਹੋਣ ਦੇ ਲੱਛਣ ਜਿਵੇ ਤੇਜ ਬੁਖਾਰ, ਮਾਸ ਪੇਸ਼ੀਆੰ ਵਿੱਚ ਦਰਦ, ਚਮੜੀ ਤੇ ਦਾਣੇ, ਅੱਖਾ ਦੇ ਪਿਛਲੇ ਹਿੱਸੇ ਵਿੱਚ ਦਰਦ ਆਦਿ ਹੁੰਦੇ ਹਨ ਅਤੇ ਜੇਕਰ ਇਹ ਲੱਛਣ ਕਿਸੇ ਵਿਅਕਤੀ ਵਿੱਚ ਪਾਏ ਜਾਂਦੇ ਹਨ ਤਾਂ ਉਸ ਨੂੰ ਨਜਦੀਕੀ ਸਿਹਤ ਸੰਸਥਾਂ ਤੋ ਆਪਣੀ ਜਾਂਚ ਕਰਵਾ ਕੇ ਇਲਾਜ ਕਰਵਾਉਣਾ ਚਾਹੀਦਾ ਹੈ। ਸਾਰੀਆ ਸਰਕਾਰੀ ਸਿਹਤ ਸੰਸਥਾਵਾ ਵਿੱਚ ਇਸ ਦਾ ਇਲਾਜ ਮੁਫਤ ਹੁੰਦਾ ਹੈ। ਇਸ ਮੋਕੇ ਸੁਰਿੰਦਰ ਕਲਸੀ, ਸੁਖਵਿੰਦਰ ਪਾਲ, ਬਲਜਿੰਦਰ ਪਾਸ, ਵਿਨੋਦ ਕੁਮਾਰ, ਰਜੇਸ ਕੁਮਾਰ, ਗੁਰਦੀਪ ਸਿੰਘ ਅਜੈ ਕੁਮਾਰ, ਸੁਭਾਸ਼ ਕੁਮਾਰ, ਜਤਿੰਦਰ ਜੋਲੀ, ਅਸ਼ੋਕ ਕੁਮਾੰਰ, ਪ੍ਰੇਮ ਚੰਦ, ਕਰਨੈਲ ਸਿੰਘ, ਨਰੇਸ਼ ਕੁਮਾਰ ਆਦਿ ਹਾਜਰ ਸਨ।

LEAVE A REPLY

Please enter your comment!
Please enter your name here