ਇੰਡੀਅਨ ਬੈਂਕ ਨੇ ਨਗਰ ਨਿਗਮ ਨੂੰ ਭੇਂਟ ਕੀਤੀਆ 60 ਪੀ.ਪੀ.ਈ ਕਿੱਟਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਨਗਰ ਨਿਗਮ ਦੇ ਕਮਿਸ਼ਨਰ ਬਲਬੀਰ ਰਾਜ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇੰਡੀਅਨ ਬੈਂਕ ਬੱਸ ਸਟੈਂਡ ਰੋਡ ਵਲੋਂ ਨਗਰ ਨਿਗਮ ਹੁਸ਼ਿਆਰਪੁਰ ਨੂੰ 60 ਪੀ.ਪੀ.ਈ ਕਿੱਟਾ ਮੈਨੈਜਰ ਹਰਜੀਤ ਲਾਲ ਵਲੋਂ ਭੇਂਟ ਕੀਤੀਆ ਗਈਆ. ਇਸ ਮੌਕੇ ਕਮਿਸ਼ਨਰ ਨਗਰ ਨਿਗਮ ਬਲਬੀਰ ਰਾਜ ਸਿੰਘ ਨੇ ਇੰਡੀਅਨ ਬੈਂਕ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਸੰਕਟ ਦੀ ਘੜੀ ਵਿਚ ਜ਼ੋ ਬੈਂਕ ਵਲੋਂ ਕਿੱਟਾ ਭੇਂਟ ਕੀਤੀਆ ਗਈਆ ਹਨ ਉਹ ਮਾਨਵਤਾ ਦੀ ਸੇਵਾ ਲਈ ਇੱਕ ਸ਼ਲਾਘਾਯੋਗ ਕਦਮ ਹੈ। ਉਹਨਾਂ ਹੋਰ ਦੱਸਿਆ ਕਿ ਕੋਵਿਡ-19 ਕਰੋਨਾ ਵਾਇਰਸ ਨਾਲ ਪੈਦਾ ਹੋਈ ਇਸ ਮੁਸ਼ਕਲ ਦੀ ਘੜੀ ਵਿਚ ਮਾਨਵ ਜਾਤੀ ਲਈ ਇੱਕ ਉਦਾਹਰਣ ਹੈ. ਉਹਨਾਂ ਕਿਹਾ ਕਿ ਸਰਕਾਰ ਦੇ ਨਾਲ ਨਾਲ ਸਮਾਜ ਸੇਵੀ ਸੰਸਥਾਵਾ ਦਾ ਸਹਿਯੋਗ ਵੀ ਇੱਕਜੁੱਟਤਾ ਦਾ ਪ੍ਰਤੀਕ ਹੈ।

Advertisements

ਜਿਸ ਦੇ ਨਾਲ ਅਸੀਂ ਕਰੋਨਾ ਤੇ ਜਿੱਤ ਹਾਸਲ ਕਰ ਸਕਾਂਗੇ। ਨਿਗਮ ਕਮਿਸ਼ਨਰ ਨੇ ਕਿਹਾ ਕਿ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਦੇ ਇਲਾਵਾ ਨਗਰ ਨਗਮ ਦਾ ਹਰੇਕ ਅਧਿਕਾਰੀ/ਕਰਮਚਾਰੀ ਪੂਰੀ ਮਿਹਨਤ ਅਤੇ ਇਮਾਨਦਾਰੀ ਨਾਲ ਕੰਮ ਕਰ ਰਿਹਾ ਹੈ ਅਤੇ ਕਰੋਨਾ ਮਹਾਮਾਰੀ ਤੋਂ ਮਨੁੱਖੀ ਜਾਨਾ ਨੂੰ ਬਚਾਉਣ ਲਈ ਮੁਹਰੇ ਹੋ ਕੇ ਇਸ ਦਾ ਮੁਕਾਬਲਾ ਕਰ ਰਹੇ ਕਰਮਚਾਰੀਆਂ ਦੇ ਨਾਲ ਨਾਲ ਸਾਡੇ ਸਫਾਈ ਸੇਵਕਾ ਦਾ ਯੋਗਦਾਨ ਵੀ ਅਹਿਮ ਹੈ ਅਤੇ ਇਸ ਦੇ ਨਾਲ ਹੀ ਸ਼ਹਿਰ ਵਾਸੀਆਂ ਦਾ ਵੀ ਫਰਜ ਬਣਦਾ ਹੈ।

ਉਹ ਆਪਣੇ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਅਤੇ ਇਸ ਮਹਾਂਮਾਰੀ ਤੋਂ ਬਚਣ ਲਈ ਆਪਣੇ ਮੂੰਹ ਤੇ ਮਾਸਕ ਲਗਾ ਕੇ ਰੱਖਣ ਤਾਂ ਜ਼ੋ ਇਸ ਮਹਾਂਮਾਰੀ ਤੋਂ ਬਚਿਆ ਜਾ ਸਕੇ। ਇਸ ਮੌਕੇ ਤੇ ਇੰਡੀਅਨ ਬੈਂਕ ਦੇ ਮੈਨੇਜਰ ਹਰਜੀਤ ਲਾਲ ਨੇ ਕਿਹਾ ਕਿ ਕਮਿਸ਼ਨਰ ਬਲਬੀਰ ਰਾਜ ਜੀ ਦਿਸ਼ਾ ਨਿਰਦੇਸ਼ਾ ਤੇ ਨਗਰ ਨਿਗਮ ਦੇ ਕਰਮਚਾਰੀ ਦਿਨ ਰਾਤ ਪੂਰੀ ਮਿਹਨਤ ਕਰਕੇ ਸ਼ਹਿਰ ਵਾਸੀਆ ਨੂੰ ਜਰੂਰੀ ਸੇਵਾਵਾ ਦੇ ਰਹੇ ਹਨ। ਇਸ ਮੌਕੇ ਇੰਡੀਅਨ ਬੈਂਕ ਤੋਂ ਚੰਦਰ ਕੁਮਾਰ, ਨਗਰ ਨਿਗਮ ਦੇ ਰਾਜਨ ਕੁਮਾਰ ਲੇਖਾਕਾਰ ਅਤੇ ਸੰਜੀਵ ਅਰੋੜਾ ਇੰਸਪੈਕਟਰ ਮੌਜੂਦ ਸਨ।

LEAVE A REPLY

Please enter your comment!
Please enter your name here