ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਅਧੀਨ ਸਾਰਿਆਂ ਦਾ ਫਰਜ, ਕਰੋਨਾ ਪ੍ਰਤੀ ਰਹੀਏ ਜਾਗਰੁਕ: ਡਾ. ਵਿਨੋਦ ਸਰੀਨ

ਪਠਾਨਕੋਟ (ਦ ਸਟੈਲਰ ਨਿਊਜ਼)। ਕੋਵਿਡ-19 ਨੂੰ ਮਹਾਮਾਰੀ ਘੋਸਿਤ ਗਿਆ ਹੈ ਅਤੇ ਇਸ ਦੇ ਚਲਦਿਆਂ ਸਾਡਾ ਸਾਰਿਆਂ ਦਾ ਫਰਜ ਬਣਦਾ ਹੈ ਕਿ ਅਸੀਂ ਸਿਹਤ ਵਿਭਾਗ ਵੱਲੋਂ ਵੱਖ ਵੱਖ ਸਬੰਧਤ ਦਿੱਤੀਆਂ ਅਡਵਾਈਜਰੀਆਂ ਦੀ ਪਾਲਣਾ ਕਰੀਏ ਅਤੇ ਸਰਕਾਰ ਵੱਲੋਂ ਚਲਾਏ ਮਿਸ਼ਨ ਫਤਿਹ ਦੇ ਭਾਗੀਦਾਰ ਬਣੀਏ। ਇਹ ਪ੍ਰਗਟਾਵਾ ਡਾ. ਵਿਨੋਦ ਸਰੀਨ ਸਿਵਲ ਸਰਜਨ ਪਠਾਨਕੋਟ ਨੇ ਕੀਤਾ। ਉਹਨਾਂ ਕਿਹਾ ਕਿ ਭਾਵੇ ਕਿ ਜਿਲਾ ਪਠਾਨਕੋਟ ਵਿੱਚ ਇਸ ਸਮੇਂ ਤੱਕ 81 ਕਰੋਨਾ ਪਾਜੀਟਿਵ ਲੋਕ ਹਨ ਅਤੇ 43 ਲੋਕ ਕਰੋਨਾ ਵਾਈਰਸ ਨੂੰ ਕਵਰ ਕਰ ਚੁੱਕੇ ਹਨ। ਉਹਨਾਂ ਦੱਸਿਆ ਕਿ ਪਿਛਲੇ ਦਿਨ ਦੇਰ ਸਾਮ ਆਈ 116 ਲੋਕਾਂ ਦੀ ਮੈਡੀਕਲ ਰਿਪੋਰਟ ਕਰੋਨਾ ਨੈਗੇਟਿਵ ਆਈ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦਾ ਇੱਕ ਹੀ ਉਪਰਾਲਾ ਹੈ ਕਿ ਪੰਜਾਬ ਨੂੰ ਕਰੋਨਾ ਮੁਕਤ ਕੀਤਾ ਜਾਵੇ ਜਿਸ ਅਧੀਨ ਮਿਸ਼ਨ ਫਤਿਹ ਚਲਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।

Advertisements

ਸਿਵਲ ਸਰਜਨ ਨੇ ਕਿਹਾ ਕਿ ਸਾਨੂੰ ਚਾਹੀਦਾ ਹੈ ਕਿ ਅਸੀਂ ਸੋਸਲ ਡਿਸਟੈਂਸ ਦੀ ਪਾਲਣਾ ਕਰੀਏ ਅਤੇ ਘਰ ਤੋਂ ਬਾਹਰ ਜਾਣ ਲੱਗਿਆ ਮਾਸਕ ਜਰੂਰ ਪਾਈਏ। ਉਹਨਾਂ ਕਿਹਾ ਕਿ ਮਾਸਕ ਨਾਲ ਮੁੰਹ ਢੱਕ ਕੇ ਅਸੀਂ ਆਪ, ਦੂਸਰਿਆਂ ਲੋਕਾਂ ਨੂੰ ਅਤੇ ਆਪਣੇ ਪਰਿਵਾਰ ਨੂੰ ਸੁਰੱਖਿਅਤ ਰੱਖ ਸਕਦੇ ਹਾਂ। ਉਹਨਾਂ ਕਿਹਾ ਕਿ ਸਾਨੂੰ ਆਪਦੇ ਆਲੇ ਦੁਆਲੇ ਦੀ ਸਾਫ ਸਫਾਈ ਰੱਖਣੀ ਚਾਹੀਦੀ ਹੈ ਅਤੇ ਕਿਸੇ ਵੀ ਤਰਾ ਦੇ ਕਰੋਨਾ ਲੱਛਣ ਹੋਣ ਤੇ ਸੰਪਰਕ ਸਿਹਤ ਵਿਭਾਗ ਨਾਲ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸਾਵਧਾਨੀਆਂ ਵਰਤਕੇ ਅਸੀਂ ਜਿੱਥੇ ਪੰਜਾਬ ਨੂੰ ਕਰੋਨਾ ਮੁਕਤ ਬਣਾਉਂਣ ਵਿੱਚ ਆਪਣਾ ਸਹਿਯੋਗ ਦੇਵਾਂਗੇ ਉੱਥੇ ਹੀ ਸਮਾਜ ਪ੍ਰਤੀ ਅਸੀਂ ਆਪਣੀ ਜਿਮੇਦਾਰੀ ਵੀ ਨਿਭਾ ਪਾਵਾਂਗੇ।

LEAVE A REPLY

Please enter your comment!
Please enter your name here