ਡਿਪਟੀ ਕਮਿਸ਼ਨਰ ਨੇ ਹੜ ਪ੍ਰਭਾਵਿਤ ਖੇਤਰਾਂ ਦਾ ਦੋਰਾ ਕਰ ਲਿਆ ਜਾਇਜ਼ਾ

ਪਠਾਨਕੋਟ(ਦ ਸਟੈਲਰ ਨਿਊਜ਼)। ਜ਼ਿਲਾ ਪਠਾਨਕੋਟ ਅੰਦਰ ਸੰਭਾਵੀ ਹੜਾਂ ਦੀ ਰੋਕਥਾਮ ਅਤੇ ਹੜ•ਾਂ ਦੌਰਾਨ ਪ੍ਰਭਾਵਿਤ ਹੋਣ ਵਾਲੇ ਲੋਕਾਂ ਨੂੰ ਸੁਰੱਖਿਅਤ ਥਾਂਵਾਂ ‘ਤੇ ਪਹੁੰਚਾਉਣ ਲਈ ਕੀਤੇ ਜਾਣ ਵਾਲੇ ਅਗੇਤੇ ਪ੍ਰਬੰਧਾਂ ਸਬੰਧੀ ਜਾਇਜਾ ਲੈਣ ਅਤੇ ਸੰਭਾਵਿਤ ਹੜ ਪ੍ਰਭਾਵਿਤ ਖੇਤਰਾਂ ਵਿੱਚ ਕਰਵਾਏ ਜਾਣ ਵਾਲੇ ਕੰਮਾਂ ਦਾ ਜਾਇਜਾ ਲੈਣ ਲਈ ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਵੱਲੋਂ ਜਿਲਾ ਪਠਾਨਕੋਟ ਦੇ ਹੜ ਪ੍ਰਭਾਵਿਤ ਖੇਤਰਾਂ ਦਾ ਵਿਸ਼ੇਸ ਦੋਰਾ ਕੀਤਾ ਗਿਆ। ਸਭ ਤੋਂ ਪਹਿਲਾ ਉਹਨਾਂ ਵੱਲੋਂ ਚੱਕੀ ਦਰਿਆ ਨਜਦੀਕ ਉਦਾਸੀਨ ਆਸਰਮ ਸੈਲੀ ਕੁਲੀਆਂ, ਪਿੰਡ ਧੀਰਾ, ਡੇਅਰੀਵਾਲ, ਬਮਿਆਲ ਖੇਤਰ ਵਿੱਚ ਉੱਜ ਦਰਿਆ ਦੇ ਨਜਦੀਕ ਦਾ ਖੇਤਰ ਅਤੇ ਪਹਾੜੀਪੁਰ ਨਜਦੀਕ ਖੇਤਰਾਂ ਦਾ ਦੋਰਾ ਕੀਤਾ। ਉਹਨਾਂ ਨਾਲ ਅਰਵਿੰਦ ਪ੍ਰਕਾਸ ਵਰਮਾ ਤਹਿਸੀਲਦਾਰ ਪਠਾਨਕੋਟ, ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਫਸ਼ਰ ਪਠਾਨਕੋਟ, ਜਗਦੀਸ ਰਾਜ ਐਕਸੀਅਨ ਡਰੇਨਜ, ਐਸ.ਡੀ.ਓ. ਡਰੇਨਜ ਅੰਕੁਸ, ਸੁਖਵਿੰਦਰ ਸਿੰਘ ਨਾਇਬ ਤਹਿਸੀਲਦਾਰ ਬਮਿਆਲ, ਸਤੀਸ ਕੁਮਾਰ ਨਾਇਬ  ਤਹਿਸੀਲਦਾਰ ਪਠਾਨਕੋਟ, ਅੰਗਦ ਸਿੰਘ ਜਿਲਾ ਮਾਲ ਲੇਖਾਕਾਰ, ਸਬੰਧਤ ਖੇਤਰਾਂ ਦੇ ਬੀ.ਡੀ.ਪੀ.ਓੁਜ ਅਤੇ ਵੱਖ-ਵੱਖ ਸਬੰਧਤ ਵਿਭਾਗਾਂ ਦੇ ਜ਼ਿਲਾ ਅਧਿਕਾਰੀ ਹਾਜ਼ਰ ਸਨ।

Advertisements

ਸਭ ਤੋਂ ਪਹਿਲਾ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਪਠਾਨਕੋਟ ਦੇ ਸੈਲੀ ਕੁਲੀਆਂ ਨਾਲ ਲਗਦੇ ਚੱਕੀ ਦਰਿਆ (ਨਜਦੀਕ ਉਦਾਸੀਨ ਆਸਰਮ) ਵਿਖੇ ਪਹੁੰਚੇ ਅਤੇ ਖੇਤਰ ਦਾ ਜਾਇਜਾ ਲਿਆ। ਉਹਨਾਂ ਦੱਸਿਆ ਕਿ ਚੱਕੀ ਦਰਿਆ ਦੇ ਪਾਣੀ ਦਾ ਵਹਾਓ ਪਠਾਨਕੋਟ ਦੇ ਨਾਲ ਲਗਦੀ ਸਾਇਡ ਨੂੰ ਹੋਣ ਕਾਰਨ ਬਰਸਾਤ ਦੇ ਦਿਨਾਂ ਵਿੱਚ ਪਾਣੀ ਖੇਤਰ ਨੂੰ ਨੁਕਸਾਨ ਪਹੁੰਚਾਉਂਦਾ ਹੈ। ਉਹਨਾਂ ਕਿਹਾ ਕਿ ਭਾਵੇ ਕਿ ਪਹਿਲਾ ਵੀ ਵਿਭਾਗ ਵੱਲੋਂ ਸੁਰੱਖਿਅਤ ਪ੍ਰਬੰਧਾਂ ਨੂੰ ਲੈ ਕੇ ਕੰਮ ਕਰਵਾਏ ਗਏ ਹਨ ਅਤੇ ਕਾਫੀ ਹੱਦ ਤੱਕ ਇਸ ਖੇਤਰ ਨੂੰ ਸੁਰੱਖਿਅਤ ਰੱਖਣ ਦੇ ਉਪਰਾਲੇ ਕੀਤੇ ਹੋਏ ਹਨ ਪਰ ਕੂਝ ਸਥਾਨਾਂ ਤੇ ਅਜੇ ਵੀ ਬਹੁਤ ਲੋੜ ਹੈ ਕਿ ਉਹਨਾਂ ਸਥਾਨਾਂ ਨੂੰ ਹੋਰ ਸੁਰੱਖਿਅਤ ਰੱਖਿਆ ਜਾਵੇ । ਉਨਾਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਬਰਸਾਤ ਤੋਂ ਪਹਿਲਾ ਇਹ ਦੇਖਿਆ ਜਾਵੇ ਕਿ ਪਾਣੀ ਦਾ ਬਹਾਓ ਲੋਕਾਂ ਦੇ ਘਰਾਂ ਨੂੰ ਕੋਈ ਖਤਰਾ ਨਾ ਪਹੁੰਚਾ ਸਕੇ। ਪਿੰਡ ਧੀਰਾ ਅਤੇ ਡੇਅਰੀਵਾਲ ਨਜਦੀਕ ਮੋਕਾ ਦੇਖਣ ਤੋਂ ਬਾਅਦ ਉਨਾਂ ਕਿਹਾ ਕਿ ਪਾਣੀ ਦੀ ਖੋਰ ਕਾਰਨ ਜਮੀਨ ਦਾ ਨੁਕਸਾਨ ਹੋ ਰਿਹਾ ਹੈ ਉਨਾਂ ਸਬੰਧਤ ਵਿਭਾਗੀ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਜਿਸ ਸਥਾਨ ਤੇ ਪਾਣੀ ਦਾ ਬਹਾਓ ਘੱਟ ਹੈ ਉਸ ਸਾਇਡ ਨੂੰ ਜੇ.ਸੀ.ਬੀ. ਦੀ ਸਹਾਇਤਾ ਨਾਲ ਡੁੰਘਾ ਕੀਤਾ ਜਾਵੇ ਤਾਂ ਜੋ ਦੂਸਰੇ ਪਾਸੇ ਜੋ ਜਮੀਨ ਰੁੜ ਜਾਣ ਦੀ ਸੰਭਾਵਨਾ ਹੈ ਉਸ ਨੂੰ ਘਟਾਇਆ ਜਾ ਸਕੇ।

ਇਸ ਤੋਂ ਬਾਅਦ ਉਹਨਾਂ ਵੱਲੋਂ ਉੱਜ ਦਰਿਆ ਅਤੇ ਪਹਾੜੀਪੁਰ ਨਜਦੀਕ ਮੋਕਾ ਦੇਖਿਆ ਗਿਆ। ਜਿਕਰਯੋਗ ਹੈ ਕਿ ਪਿੰਡ ਪਹਾੜੀਪੁਰ ਨਜਦੀਕ ਜੰਮੂ ਕਸਮੀਰ ਤੋਂ ਆਉਂਣ ਵਾਲੇ ਪਾਣੀ ਕਾਰਨ ਜਮੀਨ ਖੁਰ ਰਹੀ ਹੈ ਜਿਸ ਨਾਲ ਜਨ ਜੀਵਨ ਪ੍ਰਭਾਵਿਤ ਹੋ ਸਕਦਾ ਹੈ। ਉਨਾਂ ਸਬੰਧਤ ਵਿਭਾਗ ਨੂੰ ਹਦਾਇਤ ਕੀਤੀ  ਕਿ ਬਰਸਾਤ ਤੋਂ ਪਹਿਲਾ ਹੀ ਇਸ ਖੇਤਰ ਵਿੱਚ ਜਿਥੇ ਜਰੂਰਤ ਹੈ ਕਰੇਟ ਲਗਾਉਂਣ ਦਾ ਕੰਮ ਜਲਦੀ ਸੁਰੂ ਕੀਤਾ ਜਾਵੇ ਤਾਂ ਜੋ ਸਮੇਂ ਰਹਿੰਦਿਆਂ ਲੋਕਾਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਉਨਾਂ ਸਬੰਧਤ ਵਿਭਾਗਾਂ ਦੇ ਮੁਖੀਆਂ ਨੂੰ ਹਦਾਇਤ ਕੀਤੀ ਕਿ ਜਿਨਾਂ ਪਵਾਇੰਟਾਂ ਤੇ ਪਾਣੀ ਛੱਡਣ ਦੀ ਵਿਵਸਥਾ ਹੈ ਉਨਾਂ ਖੇਤਰਾਂ ਵਿੱਚ ਹੁਟਰ ਸਿਸਟਮ ਲਗਾਇਆ ਜਾਵੇ ਤਾਂ ਜੋ ਪਾਣੀ ਛੱਡਣ ਤੋਂ ਪਹਿਲਾ ਲੋਕ ਜਾਗਰੁਕ ਹੋ ਸਕਣ ਕਿ ਪਾਣੀ ਛੱਡਿਆ ਜਾ ਰਿਹਾ ਹੈ। ਉਨਾਂ ਕਿਹਾ ਕਿ ਹੜ ਪ੍ਰਭਾਵਿਤ ਖੇਤਰਾਂ ਵਿੱਚ ਚਿਤਾਵਨੀ ਬੋਰਡ ਲਗਾਏ ਜਾਣ ਤਾਂ ਜੋ ਲੋਕ ਬਰਸਾਤ ਦੇ ਦਿਨਾਂ ਵਿੱਚ ਉਸ ਖੇਤਰ ਵਿੱਚ ਨਾ ਜਾਣ ਅਤੇ ਬੋਰਡਾਂ ਤੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਅਤੇ ਕੰਟਰੋਲ ਰੂਮ ਦਾ ਨੰਬਰ ਵੀ ਡਿਸਪਲੇ ਕੀਤਾ ਜਾਵੇ ਤਾਂ ਜੋ ਕਿਸੇ ਮੁਸੀਬਤ ਦੇ ਸਮੇ ਲੋਕ ਸਬੰਧਤ ਨੰਬਰਾਂ ਤੇ ਸੰਪਰਕ ਕਰਕੇ ਸਹਾਇਤਾ ਪ੍ਰਾਪਤ ਕਰ ਸਕਣ। ਉਨਾਂ ਕਿਹਾ ਕਿ ਦਰਿਆਵਾਂ ਅੰਦਰ ਪਾਣੀ ਛੱਡਣ ਤੋਂ ਪਹਿਲਾ ਨਜਦੀਕ ਲਗਦੇ ਖੇਤਰਾਂ ਵਿੱਚ ਮੁਨਾਦੀ ਕਰਵਾ ਕੇ ਸੂਚਿਤ ਕੀਤਾ ਜਾਵੇ ਤਾਂ ਜੋ ਗੁਜਰ ਸਮੁਦਾਏ ਦੇ ਲੋਕ ਜੋ ਬਰਸਾਤੀ ਪਾਣੀ ਦੇ ਪ੍ਰਭਾਵਿਤ ਖੇਤਰਾਂ ਵਿੱਚ ਬੈਠੇ ਹੋਏ ਹਨ ਉਨਾਂ ਨੂੰ ਸਮੇਂ ਰਹਿੰਦਿਆਂ ਉਠਾਇਆ ਜਾ ਸਕੇ ਅਤੇ ਸੁਰੱਖਿਅਤ ਸਥਾਨਾਂ ਤੇ ਪਹੁੰਚਾਇਆ ਜਾ ਸਕੇ।

LEAVE A REPLY

Please enter your comment!
Please enter your name here