ਪ੍ਰੋ. ਬਹਾਦਰ ਸਿੰਘ ਸੁਨੇਤ ਦੇ ਬੇਟੇ ਕਰਮਨਵੀਰ ਨੇ ਖੂਨਦਾਨ ਕਰਕੇ ਮਨਾਇਆ ਅਪਣਾ ਜਨਮਦਿਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਖੂਨਦਾਨ ਕਰਨਾ ਇਕ ਮਹਾਨ ਸੇਵਾ ਹੈ ਇਸ ਸੇਵਾ ਨਾਲ ਜਿਥੇ ਅਸੀਂ ਮਨੁੱਖੀ ਕੀਮਤੀ ਜਾਨਾਂ ਬਚਾਉਣ ਲਈ ਅਪਣੇ ਯੋਗਦਾਨ ਪਾ ਸਕਦੇ ਹਾਂ ਉਥੇ ਇਹ ਸੇਵਾ ਸਰਬੱਤ ਦੇ ਭਲੇ, ਸਰਬਸਾਂਝੀਵਾਲ ਅਤੇ ਆਪਸੀ ਭਾਈਚਾਰਕ ਸਾਂਝ ਦੀ ਮਜਬੂਤੀ ਲਈ ਵੀ ਸਹਾਈ ਸਿੱਧ ਹੁੰਦੀ ਹੈ। ਪਿਛਲੇ ਤਕਰੀਬਨ ਚਾਰ ਦਹਾਕਿਆਂ ਤੋਂ ਲਗਾਤਾਰ ਇਸ ਸੇਵਾ ਨਾਲ ਜੁੜੇ ਪੋ. ਬਹਾਦਰ ਸਿੰਘ ਸੁਨੇਤ ਦੇ ਬੇਟੇ ਕਰਮਨਵੀਰ ਸਿੰਘ ਜੋਕਿ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿਖੇ ਐਮ.ਬੀ.ਬੀ.ਐਸ. ਦੀ ਪੜਾਈ ਕਰ ਰਿਹਾ ਹੈ ਵਲੋਂ  ਭਾਈ ਘਨੱਈਆ ਜੀ  ਚੈਰੀਟੇਬਲ ਬਲੱਡ ਬੈਂਕ ਹੁਸ਼ਿਆਰਪੁਰ ਵਿਖੇ ਖੂਨ ਦਾਨ ਕਰਕੇ ਅਪਣਾ ਜਨਮਦਿਨ ਮਨਾਇਆ ।

Advertisements

ਇਸ ਮੌਕੇ ਤੇ ਪ੍ਰੋ.ਬਹਾਦਰ ਸਿੰਘ ਸੁਨੇਤ ਨੇ ਵੀ  ਅਪਣਾ ਖੂਨ-ਦਾਨ ਕੀਤਾ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ  ਖੂਨ ਦਾਨ, ਨੇਤਰਦਾਨ ਅਤੇ ਹੋਰ ਅੰਗ ਦਾਨ ਕਰਨ ਲਈ ਦੇਸ਼ ਭਰ ਵਿੱਚ  ਵਿਸ਼ੇਸ਼ ਮਹਿਮ ਚਲਾਉਣ ਲਈ  ਉਪਰਾਲੇ ਕੀਤੇ ਜਾਣ। ਇਸ ਮੌਕੇ ਤੇ ਪ੍ਰਿੰਸੀਪਲ ਰਚਨਾ ਕੋਰ , ਡਾਕਟਰ ਕਿਰਨਪ੍ਰੀਤ ਕੋਰ , ਜਸਦੇਵ ਸਿੰਘ ਪਾਹਵਾ  ਅਤੇ ਦਿਲਬਾਗ ਸਿੰਘ ਵਲੋਂ ਖੂਨ ਦਾਨ ਕਰਨ ਸਮੇਂ ਮੈਡਲ  ਪਾ ਕੇ ਸਨਮਾਨਿਤ ਕੀਤਾ ਗਿਆ।

LEAVE A REPLY

Please enter your comment!
Please enter your name here