ਸਰਕਾਰੀ ਐਲੀਮੈਂਟਰੀ ਸਕੂਲ ਨਗਦੀਪੁਰ ਵਿਖੇ ਨਵੇਂ ਸਾਲ ਦਾ ਕੈਲੰਡਰ ਜਾਰੀ

ਮਾਹਿਲਪੁਰ (ਦ ਸਟੈਲਰ ਨਿਊਜ਼)। ਸਰਕਾਰੀ ਐਲੀਮੈਂਟਰੀ ਸਕੂਲ ਨਗਦੀਪੁਰ ਵਿਖੇ ਨਵੇਂ ਸਾਲ 2020 ਦਾ ਕੈਲੰਡਰ ਜਾਰੀ ਕਰਨ ਲਈ ਇੱਕ ਸਾਦਾ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਬੀ.ਐਮ.ਟੀ. ਰੁਪਿੰਦਰ ਨਾਗਰਾ ਵਿਸ਼ੇਸ਼ ਤੋਰ ਤੇ ਸ਼ਾਮਿਲ ਹੋਏ।

Advertisements

ਇਸ ਮੌਕੇ ਬੀ.ਐਮ.ਟੀ. ਰੁਪਿੰਦਰ ਨਾਗਰਾ, ਮੈਡਮ ਰਿੰਪੀ, ਸਕੂਲ ਸਟਾਫ, ਕਮੇਟੀ ਮੈਂਬਰ, ਤੇ ਅਧਿਆਪਕ ਹਰਦੇਵ ਗਿੱਲ, ਰਿੰਕੂ ਮਖਸੂਸਪੁਰੀ ਵਲੋਂ ਨਵੇਂ ਸਾਲ 2020 ਦਾ ਕੈਲੰਡਰ ਜਾਰੀ ਕੀਤਾ ਗਿਆ। ਇਸ ਮੌਕੇ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਵਿਦਿਅਕ ਮੁਕਾਬਲੇ ਵੀ ਕਰਵਾਏ ਗਏ। ਇਸ ਮੌਕੇ ਬੱਚਿਆਂ ਨੂੰ ਪਲਾਸਟਿਕ ਦੇ ਮਾੜੇ ਪ੍ਰਭਾਵਾਂ ਬਾਰੇ ਵੀ ਜਾਗਰੂਕ ਕੀਤਾ ਗਿਆ।

LEAVE A REPLY

Please enter your comment!
Please enter your name here