ਸ਼ਹਿਰ ਦੀਆਂ ਪ੍ਰਾਪਰਟੀਆ ਸਬੰਧੀ ਪਬਲਿਕ ਦੀ ਸਹੂਲਤ ਲਈ ਨਿਗਮ ਵਲੋਂ ਕਰਵਾਇਆ ਸਰਵੇ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਨਗਰ ਨਿਗਮ ਦੇ ਕਮਿਸ਼ਨਰ ਬਲਬੀਰ ਰਾਜ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸ਼ਹਿਰ ਵਿਚ ਪੈਂਦੀਆ ਪ੍ਰਾਪਰਟੀਆ ਸਬੰਧੀ ਪਬਲਿਕ ਦੀ ਸਹੂਲਤ ਲਈ ਨਗਰ ਨਿਗਮ ਵਲੋਂ ਸਰਵੇ ਕਰਵਾਇਆ ਜਾ ਰਿਹਾ ਹੈ, ਇਸ ਸਰਵੇ ਰਾਹੀਂ ਹਰੇਕ ਪ੍ਰਾਪਰਟੀ ਮਾਲਕ ਨੂੰ ਇੱਕ ਯੂਨੀਕ ਆਈ.ਡੀ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਯੂਨਿਕ ਆਈ.ਡੀ ਜਰਨੇਟ ਹੋਣ ਨਾਲ ਪਬਲਿਕ ਲਈ ਪ੍ਰਾਪਰਟੀ ਟੈਕਸ, ਵਾਟਰ ਸਪਲਾਈ, ਟਰੇਡ ਲਾਇੰਸੈਂਸ ਅਤੇ ਬਿਲਡਿੰਗ ਨਕਸ਼ਾ ਆਦਿ ਦਾ ਕੰਮ ਨਗਰ-ਨਿਗਮ ਦੇ ਦਫਤਰ ਵਿਖੇ ਅਸਾਨੀ ਨਾਲ ਕਰਵਾਇਆ ਜਾ ਸਕਦਾ ਹੈ।

Advertisements

ਨਗਰ ਨਿਗਮ ਵਲੋਂ ਕਰਵਾਇਆ ਜਾ ਰਿਹਾ ਇਹ ਸਰਵੇ ਸਬੰਧੀ ਕੋਈ ਵੀ ਫੀਸ ਪਬਲਿਕ ਕੋਲੋ ਨਹੀਂ ਲਈ ਜਾਵੇਗੀ. ਇਸ ਦੀ ਕੋਈ ਵੀ ਫੀਸ ਨਹੀਂ ਹੈ। ਜੇਕਰ ਇਸ ਸਬੰਧੀ ਸਰਵੇਅਰ ਕੋਈ ਫੀਸ ਦੀ ਮੰਗ ਕਰਦਾ ਹੈ ਤਾਂ ਇਸ ਦੀ ਸ਼ਿਕਾਇਤ ਸੁਪਰਡੰਟ, ਅਮਿਤ ਕੁਮਾਰ 96464-00467 ਅਤੇ ਇੰਸਪੈਕਟਰ ਮੁਕਲ ਕੇਸਰ 94178-83355 ਮੋਬਾਇਲ ਨੰਬਰਾ ਤੇ ਕੀਤੀ ਜਾ ਸਕਦੀ ਹੈ। ਇਸ ਯੂਨੀਕ ਆਈ.ਡੀ. ਦਾ ਸਰਵੇ ਸਬੰਧੀ ਪਬਲਿਕ ਆਪਣਾ ਵੱਧ ਤੋਂ ਵੱਧ ਸਹਿਯੋਗ ਦੇਣ

LEAVE A REPLY

Please enter your comment!
Please enter your name here