ਅੱਜ 2 ਹੋਰ ਦੀ ਰਿਪੋਟ ਆਈ ਪਾਜੀਟਿਵ, ਕੁੱਲ ਗਿਣਤੀ ਹੋਈ 179, 6 ਦੀ ਮੌਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਟ: ਸ਼ਵੇਤਾ ਰਾਣਾ।  ਅੱਜ ਫਲੂ ਵਰਗੇ ਸ਼ੱਕੀ ਲੱਛਣਾ ਵਾਲੇ ਵਿਆਕਤੀਆਂ ਦੇ  425 ਨਵੇ  ਸੈਪਲ ਲੈਣ ਤੋ 272 ਸੈਪਲਾਂ ਦੀ ਲੈਬ ਤੋ ਪ੍ਰਾਪਤ ਰਿਪੋਟ ਹੋਣ ਤੇ 2 ਨਵੇ ਪਾਜੇਟਿਵ ਕੇਸ ਆਉਣ ਤੇ ਪਾਜੇਟਿਵ ਕੇਸਾ ਦੀ ਗਿਣਤੀ 179 ਹੋ ਗਈ ਹੈ । ਜਿਲੇ ਵਿੱਚ ਅੱਜ ਤੱਕ ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 12703 ਹੋ ਗਈ ਹੈ , ਤੇ 11959 ਨੈਗਟਿਵ ਅਤੇ 547 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ,  28 ਸੈਪਲ ਇੰਵੈਲਡ ਹਨ , ਤੇ ਮੌਤ ਦੀ ਕੁੱਲ ਗਿਣਤੀ 6 ਹੈ, 12 ਕੇਸ ਐਕਟਿਵ ਹਨ ਤੇ 161 ਮਰੀਜ ਠੀਕ ਹੋ ਕਿ ਆਪਣੇ ਘਰ ਨੂੰ ਜਾ ਚੂਕੇ ਹਨ ।

Advertisements

ਇਹ ਜਾਣਕਾਰੀ ਸਿਵਲ ਸਰਜਨ ਡਾ ਜਸਬੀਰ ਸਿੰਘ ਵੱਲੋ ਅੱਜ ਮੀਡੀਆ ਨਾਲ ਸਾਝੀ ਕੀਤੀ ।ਹੋਰ ਜਾਣਕਾਰੀ ਦਿੰਦੇ ਦੱਸਿਆ ਕਿ ਡਾ ਵਿਨੋਦ ਸਰੀਨ 59 ਸਾਲ ਡਿਪਟੀ ਡਾਇਰੈਕਟਰ ਅਤੇ ਸਿਵਲ ਹਸਪਤਾਲ ਦੇ ਐਲ ਟੀ ਉਮਰ 34 ਸਾਲ ਦੀ ਰਿਪੋਟ ਪਾਜੇਟਿਵ ਆਈ ਹੈ। ਡਾ ਵਿਨੋਦ ਸਰੀਨ ਨੂੰ ਅਮ੍ਰਿਤਸਰ ਮੈਡੀਕਲ ਕਾਲਜ ਨੂੰ ਰੈਫਰ ਕਰ ਦਿੱਤਾ ਗਿਆ ਹੈ।ਬੀਤੇ ਕੱਲ ਜਿਲੇ ਨਾਲ ਸਬੰਧਿਤ ਲੁਧਿਆਣਾ ਵਿਖੇ ਜੇਰੇ ਇਲਾਜ 62 ਸਾਲਾ ਔਰਤ ਤਜਿੰਦਰ ਕੋਰ ਦੀ ਕੋਰੋਨਾ ਬਿਮਾਰੀ ਨਾਲ  ਮੌਤ ਹੋ ਗਈ ਹੈ ਤੇ ਇਹ ਔਰਤ ਕੈਸਰ ਤੋ ਪੀੜਤ ਸੀ । ਸਿਹਤ ਐਡਵਾਈਜਰੀ ਜਾਰੀ ਕਰਦੇ ਹੋਏ  ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਘਰ ਤੋ ਬਾਹਰ ਨਿਕਲ ਸਮੇ ਮੂੰਹ ਤੇ ਮਾਸਿਕ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕੀਤੀ ਜਾਵੇ ।

LEAVE A REPLY

Please enter your comment!
Please enter your name here