31 ਜੁਲਾਈ ਤੱਕ ਇੱਕ ਮੁਸ਼ਤ ਪ੍ਰਾਪਰਟੀ ਟੈਕਸ ਜਮਾਂ ਕਰਵਾਉਣ ਤੇ ਦਿੱਤੀ ਜਾਵੇਗੀ 10 ਪ੍ਰਤੀਸ਼ਤ ਰਿਬੇਟ:  ਕਮਿਸ਼ਨਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਨਗਰ ਨਿਗਮ ਦੇ ਕਮਿਸ਼ਨਰ ਬਲਬੀਰ ਰਾਜ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸਥਾਨਕ ਸਰਕਾਰ ਵਿਭਾਗ ਚੰਡੀਗੜ ਦੇ ਨੋਟੀਫਿਕੇਸ਼ਨ ਨੰ: 02 ਜੁਲਾਈ 2020 ਤਹਿਤ ਹਾਊਸ ਟੈਕਸ/ਪ੍ਰਾਪਰਟੀ ਟੈਕਸ ਅਜੇ ਤੱਕ ਨਾ ਭਰਨ ਵਾਲੇ ਸ਼ਹਿਰ ਵਾਸੀਆ ਸਰਕਾਰ ਵਲੋਂ ਵੱਡੀ ਸਹੂਲਤ ਦਿੰਦੇ ਹੋਏ 31 ਜੁਲਾਈ 2020 ਤੱਕ ਵਨਟਾਈਮ ਸੈਟਲਮੈਂਟ ਯੋਜਨਾ ਅਧੀਨ ਆਪਣਾ ਪ੍ਰਾਪਰਟੀ ਟੈਕਸ ਦਾ ਪੂਰਾ ਬਕਾਇਆ (ਇਕ ਮੁਸ਼ਤ) ਜਮਾਂ ਕਰਵਾਉਣ ਵਾਲੇ ਸ਼ਹਿਰ ਵਾਸੀਆ ਨੂੰ 10 ਪ੍ਰਤੀਸ਼ਤ ਰਿਬੇਟ ਦਿੱਤੀ ਜਾਵੇਗੀ।

Advertisements

ਇਸ ਯੋਜਨਾ ਤਹਿਤ ਪ੍ਰਾਪਰਟੀ ਟੈਕਸḙਹਾਊਸ ਟੈਕਸ ਜਮਾਂ ਕਰਵਾਉਣ ਵਾਲਿਆ ਨੂੰ ਕੋਈ ਵਿਆਜ ਅਦਾ ਨਹੀਂ ਕਰਨਾ ਪਵੇਗਾ। ਉਹਨਾਂ ਨੇ ਹੋਰ ਜਾਣਕਾਰੀ ਦਿੰਦਿਆ ਦੱਸਿਆ ਕਿ 31 ਜੁਲਾਈ 2020 ਤੋਂ ਬਾਅਦ 10 ਪ੍ਰਤੀਸ਼ਤ ਜੁਰਮਾਨਾ ਇਸ ਤੋਂ ਬਾਅਦ 18 ਪ੍ਰਤੀਸ਼ਤ ਵਿਆਜ ਅਤੇ 20 ਪ੍ਰਤੀਸ਼ਤ ਜੁਰਮਾਨਾ ਵੀ ਅਦਾ ਕਰਨਾ ਪਵੇਗਾ। ਉਹਨਾਂ ਸ਼ਹਿਰ ਵਾਸੀਆ ਨੂੰ ਕਿਹਾ ਕਿ ਸਰਕਾਰ ਵਲੋਂ ਦਿੱਤੀ ਗਈ ਇਸ ਯੋਜਨਾ ਦਾ ਵੱਧ ਤੋਂ ਵੱਧ ਲਾਭ ਉਠਾਉਣ।

LEAVE A REPLY

Please enter your comment!
Please enter your name here