ਸਿਹਤ ਵਿਭਾਗ ਦੀ ਐਂਟੀਲਾਰਵਾ ਟੀਮ ਨੇ ਘਰ ਘਰ ਫੈਲਾਈ ਜਾਗਰੁਕਤਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਮਲੇਰੀਆ, ਡੇਂਗੂ ਅਤੇ ਚਿਕਨਗੁਨੀਆਂ ਇਲਾਜ ਯੋਗ ਹਨ ਅਤੇ ਇਸ ਦਾ ਇਲਾਜ ਸਰਕਾਰੀ ਹਸਪਤਾਲਾਂ ਵਿੱਚ ਮੁੱਫਤ ਹੈ । ਇਹ ਬੁਖਾਰ ਮੱਛਰ ਦੇ ਕੱਟਣ ਨਾਲ ਫੈਲਦੇ ਹਨ । ਡੇਂਗੂ, ਬੁਖਾਰ ਹੋਣ ਤੇ ਮਰੀਜ ਨੂੰ ਤੇਜ ਬੁਖਾਰ, ਸਿਰ ਦਰਦ, ਮਾਸ ਪੇਸ਼ੀਆਂ ਵਿੱਚ ਦਰਦ, ਚਮੜੀ ਤੇ ਦਾਣੇ, ਮਸੂੜੇ ਅਤੇ ਨੱਕ ਵਿੱਚੋ ਖੂਨ ਵੱਗਣਾ  ਅਤੇ ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ ਇਸ ਦੇ ਮੁੱਖ ਲੱਛਣ ਹਨ,  ਜਦ ਕੇ ਚਿਕਨਗੁਨੀਆਂ ਵਿੱਚ ਜੋੜਾਂ ਦੇ ਦਰਦ ਤੇ ਸੋਜ ਵੀ ਹੋ ਜਾਂਦੀ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾਂ ਡਾ ਜਸਬੀਰ ਸਿੰਘ ਵੱਲੋ ਕੀਤਾ ਗਿਆ, ਉਹਨਾਂ ਇਹ ਵੀ ਦੱਸਿਆ ਕਿ ਇਹ ਰੋਗਾਂ ਨੂੰ ਫੈਲਾਉਣ ਵਾਲਾ ਮੱਛਰ ਸਾਫ ਖੜੇ ਪਾਣੀ ਦੇ ਸੋਮਿਆਂ ਵਿੱਚ ਪੈਦਾ ਹੁੰਦਾ ਹੈ । ਸਾਫ ਸਫਾਈ ਰੱਖਣ, ਕੂਲਰਾਂ ਅਤੇ ਗਮਲਿਆਂ ਦੇ ਪਾਣੀ ਨੂੰ ਹਫਤੇ ਵਿੱਚ ਇੱਕ ਦਿਨ ਜਰੂਰ ਸਾਫ ਕਰਨ, ਦਿਨ ਵੇਲੇ ਅਜਿਹੇ ਕੱਪੜੇ ਪਹਿਨਣੇ ਚਹੀਦੇ ਹਨ ਜਿਨਾ ਨਾਲ ਸਰੀਰ ਢੱਕਿਆ ਰੱਖਿਆ ਜਾ ਸਕੇ ਤਾਂ ਜੋ ਮੱਛਰ ਨਾ ਕੱਟ ਸਕੇ ਨਾਲੇ ਇਸ ਤੋਂ ਬਚਿਆ ਜਾ ਸਕੇ।

Advertisements

ਇਹਨਾਂ ਦਿਨਾਂ ਵਿੱਚ ਹੋਣ ਵਾਲੇ ਬੁਖਾਰ ਹੋਣ ਦੀ ਸੂਰਤ ਵਿੱਚ ਐਸਪਰੀਨ ਜਾਂ ਬਰੂਫਨ ਦੀ ਗੋਲੀ ਨਾ ਲਈ ਜਾਵੇ । ਸਿਹਤ ਵਿਭਾਗ ਵੱਲੋ ਹਰ ਸ਼ੁਕਰਵਾਰ ਨੂੰ ਡਰਾਈ ਡੇਅ ਮਨਾਇਆ ਜਾਂਦਾ ਹੈ, ਜਿਸ ਅਨੁਸਾਰ ਸਮੂਹ ਨਾਗਰਿਕ ਨੂੰ ਇਸ ਦਿਨ ਆਪਣੇ ਘਰ ਦੇ ਕੂਲਰਾਂ, ਗਮਲਿਆਂ, ਫ੍ਰਿਜ ਦੀਆਂ ਟ੍ਰੇਆ ਅਤੇ ਪਾਣੀ ਦੇ ਹੋਰ ਸੋਮਿਆਂ ਨੂੰ ਜਿਥੇ ਪਾਣੀ ਖੜਾ ਹੋ ਸਕਦਾ ਹੈ, ਸਾਫ ਕਰਕੇ ਸੁੱਕਾ ਰੱਖਣ । ਅੱਜ ਵਿਭਾਗ ਦੀਆਂ ਟੀਮਾਂ ਵੱਲੋ ਵੱਖ ਸਿਹਤ ਬਲਾਕਾਂ ਦੇ ਨਾਲ ਹੁਸ਼ਿਆਰਪੁਰ ਸ਼ਹਿਰੀ ਖੇਤਰ ਵਿੱਚ ਹੈਲਥ ਇੰਨਸਪੈਕਟਰ ਬਸੰਤ ਕੁਮਾਰ ਦੀ ਅਗਵਾਈ ਹੇਠ ਐਂਟੀਲਾਰਵਾ ਦੀਆਂ ਟੀਮਾਂ ਵੱਲੋ 1795 ਘਰਾਂ ਵਿੱਚ ਜਾ ਕੇ ਕੂਲਰ ਅਤੇ ਕੰਨਟੇਨਰ ਚੈਕ ਕੀਤੇ ਗਏ ਅਤੇ ਟੀਮ ਨੂੰ 91 ਘਰਾਂ ਵਿੱਚ ਮੱਛਰ ਦਾ ਲਾਰਵਾ ਮਿਲਿਆ ਜਿਸ ਨੂੰ ਮੋਕੇ ਤੇ ਹੀ ਨਸ਼ਟ ਕਰਵਾਇਆ ਗਿਆ ਅਤੇ 7 ਚਲਾਣ ਵੀ ਕੱਟੇ ਗਏ ।7955 ਕੰਨਟੇਨਰ ਚੈਕ ਕੀਤੇ ਗਏ ਤੇ 96 ਕੰਨਟੇਨਰਾਂ ਚੋ ਲਾਰਵਾਂ ਮਿਲਿਆ ਟੀਮ ਵੱਲੋ ਲੋਕ ਜਾਗਰੂਕਤਾ ਸਮਗਰੀ ਵੀ ਵੰਡੀ ਗਈ । ਇਸ ਮੋਕੇ ਤੇ ਸੁਭਾਸ਼ ਕੁਮਾਰ, ਗਗਨਦੀਪ, ਰਕੇਸ਼ ਕੁਮਾਰ, ਪ੍ਰੇਮ ਚੰਦ, ਅਸ਼ੋਕ ਕੁਮਾਰ ਹਾਜਰ ਸਨ ।

LEAVE A REPLY

Please enter your comment!
Please enter your name here