ਪਹਿਲ ਦੇ ਅਧਾਰ ਤੇ ਕਰਵਾਇਆ ਜਾਵੇਗਾ ਇਲਾਕੇ ਦੇ ਪਿੰਡਾ ਦਾ ਵਿਕਾਸ: ਗੋਲਡੀ

ਗੜਸ਼ੰਕਰ (ਦ ਸਟੈਲਰ ਨਿਊਜ਼)। ਬਲਾਕ ਗੜਸ਼ੰਕਰ ਦੇ ਪਿੰਡ ਦੋਨੋਵਾਲ ਖੁਰਦ (ਬਸਤੀ ਸ਼ਹਿਸ਼ੀਆ) ਵਿਖੇ ਕਾਗਰਸ ਦੇ ਜਨਰਲ ਸਕੱਤਰ ਅਤੇ ਗੜਸ਼ੰਕਰ ਦੇ ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ ਵਿਸ਼ੇਸ਼ ਤੋਰ ਤੇ ਪਹੁੰਚੇ ਇਸ ਮੋਕੇ ਪਿੰਡ ਦੇ ਸਰਪੰਚ, ਨੰਬਰਦਾਰ ਜਤਿੰਦਰ ਜੋਤੀ ਵਲੋ ਲਵ ਕੁਮਾਰ ਗੋਲਡੀ ਦਾ ਸਵਾਗਤ ਕੀਤਾ ਗਿਆ ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ ਵਲੋ ਉਦਘਾਟਨ ਕਰਕੇ ਗਲੀਆ ਨਾਲੀਆ ਦਾ ਕੰਮ ਸੁਰੂ ਕਰਵਾਇਆ ਗਿਆ।

Advertisements

ਇਸ ਮੋਕੇ ਗੱਲਬਾਤ ਦੋਰਾਨ ਗੋਲਡੀ ਨੇ ਕਿਹਾ 20 ਲੱਖ ਦੀ ਲਾਗਤ ਨਾਲ ਵਿਕਾਸ ਕੰਮਾ ਦੀ ਸੁਰੂਆਤ ਕਰਵਾਈ ਗਈ ਅਤੇ ਕਿਹਾ ਗੜਸ਼ੰਕਰ ਇਲਾਕੇ ਦੇ ਪਿੰਡਾ ਦਾ ਵਿਕਾਸ ਪਹਿਲ ਦੇ ਅਧਾਰ ਤੇ ਕਰਵਾਇਆ ਜਾਵੇਗਾ ਅਤੇ ਕਿਸੇ ਨਾਲ ਵੀ ਵਿਤਕਰਾ ਨਹੀ ਰੱਖਿਆ ਜਾਵੇਗਾ ਅਤੇ ਪੈਸੇ ਦੀ ਕਮੀ ਨਹੀ ਆਉਣ ਨਹੀ ਦਿੱਤੀ ਜਾਵੇਗੀ ਇਸ ਮੋਕੇ ਪਿੰਡ ਦੇ ਸਰਪੰਚ ਜੋਤੀ ਅਤੇ ਪੰਚਾਇਤ ਮੈਬਰਾ ਵਲੋ ਲਵ ਕੁਮਾਰ ਗੋਲਡੀ ਨੂੰ ਸਨਮਾਨਿਤ ਵੀ ਕੀਤਾ ਗਿਆ ਇਸ ਮੋਕੇ ਤੇ ਅਸ਼ੀਸ਼, ਬਿਸ਼ਨ ਚੰਦ, ਬਿਕਰਮਜੀਤ, ਬਲਜਿੰਦਰ ਕੋਰ, ਬਲਜੀਤ ਸਿੰਘ, ਦਰਬਾਰਾ ਸਿੰਘ, ਰੋਹਿਤ ਕੁਮਾਰ, ਰੋਸ਼ਨ ਲਾਲ, ਵਿਜੇ ਕੁਮਾਰ ਅਤੇ ਪਿੰਡ ਵਾਸੀ ਹਾਜਰ ਸਨ

LEAVE A REPLY

Please enter your comment!
Please enter your name here