ਸੰਤ ਪੂਰਨ ਦਾਸ ਜੀ ਦੀ ਬਰਸੀ ਮੌਕੇ ਸੰਗਤਾਂ ਘਰਾਂ ਚ ਰਹਿ ਕੇ ਹੀ ਕਰਨ ਗੁਰਬਾਣੀ ਸਿਮਰਣ: ਬਾਬਾ ਸੀਤਲ ਦਾਸ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸੰਤ ਬਾਬਾ ਸੀਤਲ ਦਾਸ, ਵਾਈਸ ਚੇਅਰਮੈਨ ਗੁਰੂ ਰਵਿਦਾਸ ਸਾਧੂ ਸੰਪਰਦਾਇਕ ਸੁਸਾਇਟੀ, ਪੰਜਾਬ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਬ੍ਰਹਮ ਗਿਆਨੀ ਸੰਤ ਪੂਰਨ ਦਾਸ ਜੀ ਦੀ ਬਰਸੀ ਡੇਰਾ ਸੰਤ ਪੂਰਨ ਦਾਸ, ਪਿੰਡ ਕਾਲੇਵਾਲ ਭਗਤਾਂ, ਜ਼ਿਲਾ ਹੁਸ਼ਿਆਰਪੁਰ ਵਿਖੇ 31 ਜੁਲਾਈ ਨੂੰ ਮਨਾਈ ਜਾਣੀ ਸੀ, ਜੋ ਕਰੋਨਾ ਦੀ ਭਿਆਨਕ ਮਹਾਮਾਰੀ ਨੂੰ ਦੇਖਦੇ ਹੋਏ, ਇਸ ਬਾਰ ਨਹੀਂ ਮਨਾਈ ਜਾ ਰਹੀ।

Advertisements

ਸੰਗਤਾਂ ਘਰਾਂ ‘ਚ ਹੀ ਰਹਿ ਕੇ ਗੁਰਬਾਣੀ ਦਾ ਸਿਮਰਨ ਕਰਨ। ਸੰਗਤ ਡੇਰੇ ‘ਚ ਨਾ ਆਉਣ ਦੀ ਖੇਚਲ ਕਰੇ। ਇਸ ਮੌਕੇ ਮਹਾਂਪੁਰਸ਼ਾਂ ਨਾਲ ਇੰਜੀ. ਜਗਦੀਸ਼ ਲਾਲ ਬੱਧਣ, ਉਂਕਾਰ ਸਿੰਘ ਝਮਟ, ਕੈਪਟਨ ਗਿਆਨ ਚੰਦ ਤੇ ਸਤੀਸ਼ ਕੁਮਾਰ ਖ਼ਾਨਪੁਰੀ ਹਾਜ਼ਰ ਸਨ।

LEAVE A REPLY

Please enter your comment!
Please enter your name here