ਜਿਲੇ ਵਿੱਚ 11735 ਹੈਕਟਰ ਰਕਬੇ ਵਿੱਚ ਕੀਤੀ ਗਈ ਹੈ ਮੱਕੀ ਦੀ ਬਿਜਾਈ

ਪਠਾਨਕੋਟ (ਦ ਸਟੈਲਰ ਨਿਊਜ਼)। ਮੁੱਖ ਖੇਤੀਬਾੜੀ ਅਫਸ਼ਰ ਪਠਾਨਕੋਟ ਵੱਲੋਂ ਕ੍ਰਿਸ਼ੀ ਵਿਗਿਆਨ ਕੇਂਦਰ ਘੋਹ ਪਠਾਨਕੋਟ ਦੇ ਸਾਇੰਸਦਾਨਾਂ ਨਾਲ ਵੱਖ ਵੱਖ ਪਿੰਡਾਂ ਦਾ ਸਾਂਝਾ ਦੋਰਾ ਕੀਤਾ ਗਿਆ। ਜਿਸ ਦੀ ਜਾਣਕਾਰੀ ਦਿੰਦਿਆਂ ਡਾ. ਹਰਤਰਨ ਪਾਲ ਸਿੰਘ ਸੈਣੀ ਮੁੱਖ ਖੇਤੀ ਬਾੜੀ ਅਫਸਰ ਪਠਾਨਕੋਟ ਨੇ ਦੱਸਿਆ ਕਿ ਜਿਲਾ ਪਠਾਨਕੋਟ ਵਿੱਚ ਝੋਨੇ ਦੀ ਫਸ਼ਲ ਤੋਂ ਬਾਅਦ ਮੱਕੀ ਦੀ ਫਸ਼ਲ ਮੁੱਖ ਫਸ਼ਲ ਤੋਰ ਤੇ ਬੀਜੀ ਜਾਂਦੀ ਹੈ। ਇਸ ਵਾਰ ਜਿਲਾ ਪਠਾਨਕੋਟ ਵਿੱਚ 11735 ਹੈਕਟਰ ਰਕਬੇ ਵਿੱਚ ਮੱਕੀ ਦੀ ਬਿਜਾਈ ਹੋਈ ਹੈ। ਜਿਸ ਵਿੱਚ ਕਿਸਾਨਾਂ ਵੱਲੋਂ ਦੇਸੀ ਮੱਕੀ ਅਤੇ ਦੋਗਲੀ ਮੱਕੀ ਦੀ ਬਿਜਾਈ ਵੱਡੇ ਪੱਧਰ ਤੇ ਕੀਤੀ ਗਈ। ਉਨਾਂ ਦੱਸਿਆ ਕਿ ਜਿਹੜੇ ਬੀਜ ਬਾਹਰਲੇ ਸੂਬਿਆਂ ਤੋਂ ਇਧਰ ਆਏ ਹਨ, ਉਨਾਂ ਕਿਸਮਾਂ ਤੇ ਇਸ ਨਾਲ ਫਾਲ ਆਰਮੀ ਵਰਨ ਨਾਂ ਦੇ ਕੀੜੇ ਦਾ ਹਮਲਾ ਵੇਖਣ ਨੂੰ ਮਿਲਿਆ ਹੈ।

Advertisements

ਇਸ ਲਈ ਸਾਂਝੀ ਟੀਮ ਬਣਾ ਕੇ ਬਲਾਕ ਧਾਰਕਲਾਂ ਦੇ ਵੱਖ ਵੱਖ ਪਿੰਡਾਂ ਜਿਵੈਂ ਮੱਟੀ ਕੋਟ, ਪੰਗੋਲੀ, ਘੋਹ, ਭਾਦਨ, ਜੁਗਿਆਲ ਆਦਿ ਪਿੰਡਾਂ ਦਾ ਦੋਰਾ ਕੀਤਾ ਗਿਆ। ਕਿਸਾਨਾਂ ਨੂੰ ਕੀੜੇ ਸਬੰਧੀ ਸੂਚੇਤ ਕਰਦੇ ਹੋਏ ਦੱਸਿਆ ਗਿਆ ਕਿ ਜਦੋਂ ਪੱਤਿਆਂ ਤੇ ਛੋਟੇ ਛੋਟੇ ਖਰੋਚ ਵਾਲੇ ਦਾਗ ਨਜਰ ਆਉਂਣ ਤਾਂ ਸਿਫਾਰਿਸ ਕੀਤੀ ਕੀੜੇਮਾਰ ਦਵਾਈ ਦੀ ਸਪਰੇ ਕਰ ਦਿੱਤੀ ਜਾਵੇ। ਉਨਾਂ ਦੱਸਿਆ ਕਿ ਜਦੋਂ ਸੁੰਡੀ ਵੱਡੀ ਹੁੰਦੀ ਹੈ ਉਦੋਂ ਪੱਤਿਆਂ ਉਪਰ ਵੇਤਰਤੀਬੀਆਂ, ਗੋਲ ਜਾਂ ਅੰਡਾਂਕਾਰ ਮੋਰੀਆਂ ਬਣਾਉਂਦੀ ਹੈ। ਹਮਲੇ ਵਾਲੇ ਬੂਟਿਆਂ ਦੀ ਗੋਭ ਵਿੱਚ ਇਸ ਕੀੜੇ ਦੀਆਂ ਕਾਫੀ ਮਾਤਰਾ ਵਿੱਚ ਬਿਠਾਂ ਹੁੰਦੀਆਂ ਹਨ। ਉਨਾਂ ਕਿਸਾਨਾਂ ਨੂੰ ਦੱਸਿਆ ਕਿ ਜਦੋਂ ਉਪਰੋਕਤ ਲੱਛਣ ਨਜਰ ਆਉਂਣ ਤਾਂ ਸਪਰੇ ਕਰਨੀ ਹੈ। ਉਨਾਂ ਕਿਹਾ ਕਿ ਦਵਾਈ ਦੀ ਮਾਤਰਾ ਦੇ ਅਨੁਪਾਤ ਵਿੱਚ ਵਾਧਾ ਨਹੀਂ ਹੋਣਾ ਚਾਹੀਦਾ। ਇਸ ਮੋਕੇ ਤੇ ਡਾ. ਰਜਿੰਦਰ ਕੁਮਾਰ ਬਲਾਕ ਖੇਤੀ ਬਾੜੀ ਅਫਸ਼ਰ ਧਾਰਕਲ•ਾਂ, ਡਾ. ਸੁਨੀਲ ਕ੍ਰਿਸੀ ਵਿਗਿਆਨ ਕੇਂਦਰ ਘੋਹ ਪਠਾਨਕੋਟ, ਰਜਿੰਦਰ ਸਿੰਘ ਬੀ.ਟੀ.ਐਮ. ਧਾਰਕਲਾਂ, ਨਵੀਨ ਖੇਤੀਬਾੜੀ ਸਬ ਇੰਸਪੈਕਟਰ ਅਤੇ ਕਿਸਾਨ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here