ਅਪਡੇਟ: 10 ਹੋਰ ਪਾਜੇਟਿਵ ਮਰੀਜ ਆਉਣ ਨਾਲ ਮਰੀਜਾਂ ਦੀ ਗਿਣਤੀ ਹੋਈ 536

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਅੱਜ ਫਲੂ ਵਰਗੇ ਸ਼ੱਕੀ ਲੱਛਣਾ ਵਾਲੇ 384 ਵਿਆਕਤੀਆਂ ਦੇ ਸੈਂਪਲ ਲੈਣ ਨਾਲ ਅਤੇ ਲੈਬ ਤੋ 678 ਸੈਪਲਾਂ ਦੀ ਰਿਪੋਟ ਆਉਣ ਤੇ 10ਪਾਜੇਟਿਵ ਮਰੀਜ ਹੋਰ ਆਏ ਹਨ  ਅਤੇ 1 ਮਰੀਜ ਜਗਦੀਸ਼ ਮਿੱਤਰ 63 ਵਾਸੀ ਮਾਹਿਲਪੁਰ ਦੀ ਰਿਪੋਟ ਪੀ.ਜੀ. ਆਈ. ਚੰਡੀਗੜ ਤੋਂ ਅਤੇ ਦੂਜਾ ਮਰੀਜਾ ਚਰਨ ਸਿੰਘ ਸੈਣੀ 72 ਸਾਲ ਅਸਲਾਮਬਾਦ ਫੋਰਿਟਸ ਮੋਹਾਲੀ ਪਾਜੇਟਿਵ ਹੋਣ ਨਾਲ ਮਰੀਜਾ ਦੀ ਗਿਣਤੀ 528 ਹੋ ਗਈ ਹੈ।  ਜਿਲੇ ਦੇ  ਕੁੱਲ ਸੈਂਪਲਾਂ ਦੀ ਗਿਣਤੀ 27710 ਹੋ ਗਈ ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ 25542 ਸੈਂਪਲ  ਨੈਗਟਿਵ, ਜਦਕਿ 968 ਸੈਂਪਲਾਂ ਦੀ ਰਿਪੋਟ ਦਾ ਇੰਤਜਾਰ ਹੈ, 55 ਸੈਂਪਲ ਇਨਵੈਲਡ ਹਨ ।

Advertisements

ਐਕਟਿਵ ਕੇਸਾ ਦੀ ਗਿਣਤੀ 149 ਹੈ ਠੀਕ ਹੋ ਚੁਕੇ ਮਰੀਜਾ ਦੀ ਗਿਣਤੀ 375 ਹੋ ਗਈ ਹੈ। ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਸਿਹਤ ਐਡਵਾਈਜਰੀ ਦਿੰਦੇ ਹੋਏ ਦੱਸਿਆ ਕਿ ਕੋਰੋਨਾ ਨੂੰ ਹਰਾਉਣ ਲਈ ਅਤੇ ਮਿਸ਼ਨ ਫਹਿਤ ਪ੍ਰਾਪਤ ਕਰਨ ਲਈ ਸਾਨੂੰ ਸਮਾਜਿਕ ਨਿਯਮਾ ਦੀ ਦੂਰੀ , ਘਰ ਤੋਂ ਬਹਾਰ ਨਿਕਲਣ ਸਮੇਂ ਮੂੰਹ ਤੇ ਮਾਸਿਕ ਲਗਾਉਣ ਅਤੇ ਸਮੇ ਸਮੇ ਸਿਰ ਹੱਥਾਂ ਦੀ ਸਫਾਈ ਨੂੰ ਯਕੀਨੀ ਬਣਾਉਣ ਨਾਲ ਅਸੀ ਕੋਰੋਨਾ ਦੇ ਫੈਲਾਅ ਨੂੰ ਰੋਕ ਸਕਦੇ ਹਾਂ ।

LEAVE A REPLY

Please enter your comment!
Please enter your name here