ਨਿਰਧਾਰਿਤ ਕੀਤੇ ਰੇਟਾਂ ਤੋਂ ਵੱਧ ਚਾਰਜ ਨਾ ਵਸੂਲਿਆ ਜਾਵੇ : ਡਿਪਟੀ ਕਮਿਸ਼ਨਰ

ਜਲੰਧਰ (ਦ ਸਟੈਲਰ ਨਿਊਜ਼)।  ਜ਼ਿਲਾ ਪ੍ਰਸਾਸ਼ਨ ਵਲੋਂ ਕੋਵਿਡ-19 ਤੋਂ ਜ਼ਿਲਾ ਵਾਸੀਆਂ ਨੂੰ ਸੁਰੱਖਿਅਤ ਰੱਖਣ ਲਈ ਜਿੱਥੇ ਮਿਸ਼ਨ ਫਤਿਹ ਤਹਿਤ ਵੱਧ ਤੋਂ ਵੱਧ ਜਾਗਰੂਕਤਾ ਫੈਲਾਈ ਜਾ ਰਹੀ ਹੈ, ਉਥੇ ਮਰੀਜ਼ਾਂ ਦੀ ਸਹੂਲਤ ਲਈ ਵਿਸ਼ੇਸ਼ ਕਦਮ ਵੀ ਪੁੱਟੇ ਜਾ ਰਹੇ ਹਨ। ਇਸੇ ਲੜੀ ਤਹਿਤ ਅੱਜ ਪ੍ਰਸਾਸ਼ਨ ਵਲੋਂ ਪ੍ਰਾਈਵੇਟ ਐਂਬੂਲੈਂਸਾਂ ਦੇ ਰੇਟ ਨਿਰਧਾਰਿਤ ਕਰ ਦਿੱਤੇ ਗਏ ਹਨ, ਤਾਂ ਜੋ ਕੋਰੋਨਾ ਮਹਾਂਮਾਰੀ ਕਾਰਨ ਪੈਦਾ ਹੋਏ ਇਸ ਨਾਜ਼ੁਕ ਹਾਲਾਤ ਦੌਰਾਨ ਕੋਈ ਵੀ ਵਾਧੂ ਚਾਰਜ ਨਾ ਵਸੂਲ ਸਕੇ। ਇਹ ਰੇਟ ਨਿਰਧਾਰਿਤ ਕਰਨ ਲਈ ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ ‘ਤੇ 5 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ। ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਾਈਵੇਟ ਸੈਕਟਰ ਦੀਆਂ ਤਿੰਨ ਕੈਟੇਗਿਰੀਆਂ ਨਾਲ ਸਬੰਧਿਤ ਐਂਬੂਲੈਂਸਾਂ ਦੇ ਪ੍ਰਤੀ ਦਿਨ ਦੇ ਹਿਸਾਬ ਨਾਲ ਰੇਟ ਫਿਕਸ ਕੀਤੇ ਗਏ ਹਨ। ਉਨਾਂ ਦੱਸਿਆ ਕਿ ਬੀ.ਐਲ.ਐਸ.ਐਂਬੂਲੈਂਸ (ਬੇਸਿਕ ਲਾਈਫ ਸਪੋਰਟ, 2000 ਸੀ.ਸੀ ਤੱਕ) ਲਈ 10 ਰੁਪਏ ਪ੍ਰਤੀ ਕਿਲੋਮੀਟਰ, ਬੀ.ਐਲ.ਐਸ.ਐਂਬੂਲੈਂਸ (2000 ਸੀ.ਸੀ ਅਤੇ ਵੱਧ) ਲਈ 12 ਰੁਪਏ ਪ੍ਰਤੀ ਕਿਲੋਮੀਟਰ ਅਤੇ ਏ.ਸੀ.ਐਲ.ਐਸ.ਐਂਬੂਲੈਂਸ (ਐਡਵਾਂਸਡ ਕਾਰਡਿਕ ਲਾਈਫ ਸਪੋਰਟ) ਲਈ 15 ਰੁਪਏ ਪ੍ਰਤੀ ਕਿਲੋਮੀਟਰ ਦਾ ਕਿਰਾਇਆ ਨਿਰਧਰਿਤ ਕੀਤਾ ਗਿਆ ਹੈ। ਉਨਾਂ ਸਬੰਧਤਾਂ

Advertisements

ਨੂੰ ਹਦਾਇਤ ਕਰਦਿਆਂ ਕਿਹਾ ਕਿ ਨਿਰਧਾਰਿਤ ਕੀਤੇ ਗਏ ਰੇਟਾਂ ਤੋਂ ਵੱਧ ਚਾਰਜ ਨਾ ਵਸੂਲਿਆ ਜਾਵੇ। ਉਨਾਂ ਕਿਹਾ ਕਿ ਵਾਧੂ ਚਾਰਜ ਵਸੂਲਣ ਸਬੰਧੀ ਸ਼ਿਕਾਇਤ ਜ਼ਿਲਾ ਪ੍ਰਸਾਸ਼ਨ ਵਲੋਂ ਸਥਾਪਿਤ ਕੀਤੇ ਗਏ ਕੰਟਰੋਲ ਰੂਮ ਦੇ ਨੰਬਰ 0181-2224417 ‘ਤੇ ਕੀਤੀ ਜਾ ਸਕਦੀ ਹੈ। ਸ਼੍ਰੀ ਥੋਰੀ ਨੇ ਦੱਸਿਆ ਕਿ ਐਂਬੂਲੈਂਸ ਦਾ ਕਿਰਾਇਆ ਸ਼ਹਿਰ ਵਿੱਚ 1000 ਰੁਪਏ (15 ਕਿਲੋਮੀਟਰ ਤੱਕ) ਹੋਵੇਗਾ ਅਤੇ ਇਸ ਤੋਂ ਉਪਰ ਪ੍ਰਤੀ ਕਿਲੋਮੀਟਰ ਉਕਤ ਨਿਰਧਾਰਿਤ ਕੀਤੇ ਰੇਟ ਅਨੁਸਾਰ ਹੀ ਚਾਰਜ ਕੀਤੇ ਜਾਣਗੇ। ਉਨਾਂ ਦੱਸਿਆ ਕਿ ਵਾਹਨ ਦਾ ਕਿਰਾਇਆ ਉਸਨੂੰ ਕਿਰਾਏ ‘ਤੇ ਲੈਣ ਵਾਲੀ ਧਿਰ ਵਲੋਂ ਉਸ ਸਥਾਨ ਤੋਂ ਲੈ ਕੇ ਐਂਬੂਲੈਂਸ ਛੱਡਣ ਵਾਲੇ ਸਥਾਨ ਅਤੇ ਵਾਪਸੀ ਤੱਕ ਲਾਗਬੁੱਕ ਅਨੁਸਾਰ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਡਰਾਈਵਰ/ਯੂਨੀਅਨ/ਕੰਪਨੀ ਮਰੀਜ਼ ਨੂੰ ਪੀ.ਪੀ. ਕਿੱਟਾਂ ਮੁਹੱਈਆ ਕਰਵਾਉਣਗੇ ਅਤੇ ਨਿਰਧਾਰਿਤ ਕੀਤੇ ਗਏ ਸਥਾਨ ‘ਤੇ ਛੱਡਣ ਲਈ ਜ਼ਿੰਮੇਵਾਰ ਹੋਣਗੇ। ਉਨ•ਾਂ ਦੱਸਿਆ ਕਿ ਡਰਾਈਵਰ ਦੀਆਂ ਸੇਵਾਵਾਂ ਦਾ ਖਰਚਾ ਉਕਤ ਦਰਸਾਏ ਰੇਟਾਂ ਵਿੱਚ ਸਾਮਿਲ ਹੋਵੇਗਾ ਅਤੇ ਪੈਟਰੋਲ/ਡੀਜ਼ਲ ਦਾ ਖਰਚਾ ਵੀ ਉਕਤ ਅਨੁਸਾਰ ਦਰਸਾਏ ਰੇਟਾਂ ਅਨੁਸਾਰ ਮਿਲਣਯੋਗ ਹੋਵੇਗਾ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਭਾਵੇਂ ਜ਼ਿਲੇ ਵਿੱਚ ਲਗਾਤਾਰ ਕੋਰੋਨਾ ਪੋਜ਼ੀਟਿਵ ਕੇਸ ਸਾਹਮਣੇ ਆ ਰਹੇ ਹਨ, ਪਰ ਜ਼ਿਲਾ ਵਾਸੀਆਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ, ਕਿਉਂਕਿ ਭਾਰੀ ਗਿਣਤੀ ਵਿੱਚ ਮਰੀਜ਼ ਠੀਕ ਹੋ ਕੇ ਘਰ ਵੀ ਜਾ ਚੁੱਕੇ ਹਨ। ਉਨਾਂ ਅਪੀਲ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਗਏ ਮਿਸ਼ਨ ਫਤਿਹ ਤਹਿਤ ਕੋਰੋਨਾ ਤੋਂ ਬਚਾਅ ਲਈ ਸਾਵਧਾਨੀਆਂ ਵਰਤਣੀਆਂ ਬਹੁਤ ਜ਼ਰੂਰੀ ਹਨ। ਉਨਾਂ ਦੱਸਿਆ ਕਿ ਘਰੋਂ ਬਾਹਰ ਜਾਣ ਸਮੇਂ ਮਾਸਕ ਦੀ ਵਰਤੋਂ ਕਰਨ ਦੇ ਨਾਲ-ਨਾਲ ਸਮਾਜਿਕ ਦੂਰੀ ਬਰਕਰਾਰ ਰੱਖਦਿਆਂ ਸਮੇਂ-ਸਮੇਂ ਤੇ 20 ਸੈਕਿੰਡ ਤੱਕ ਹੱਥ ਧੋਣੇ ਚਾਹੀਦੇ ਹਨ। ਜ਼ਿਕਰਯੋਗ ਹੈ ਕਿ ਐਂਬੂਲੈਂਸਾਂ ਦੇ ਰੇਟ ਨਿਰਧਾਰਿਤ ਕਰਨ ਲਈ ਬਣਾਈ ਗਈ 5 ਮੈਂਬਰੀ ਕਮੇਟੀ ਵਿੱਚ ਐਂਬੂਲੈਂਸ ਦੇ ਇਕ ਨੁਮਾਇੰਦੇ ਤੋਂ ਇਲਾਵਾ ਸਕੱਤਰ ਰਿਜ਼ਨਲ ਟਰਾਂਸਪੋਰਟ ਅਥਾਰਟੀ ਬਰਜਿੰਦਰ ਸਿੰਘ, ਸਹਾਇਕ ਕਮਿਸ਼ਨਰ (ਜ) ਹਰਦੀਪ ਸਿੰਘ, ਸਹਾਇਕ ਸਿਵਲ ਸਰਜਨ ਡਾ. ਗੁਰਮੀਤ ਕੌਰ ਦੁੱਗਲ ਅਤੇ ਡਿਪਟੀ ਮੈਡੀਕਲ ਅਫ਼ਸਰ ਡਾ. ਜੋਤੀ ਸ਼ਾਮਿਲ ਸਨ।    

LEAVE A REPLY

Please enter your comment!
Please enter your name here