ਸ਼ਹਿਰ ਨਿਵਾਸੀਆਂ ਵਲੋਂ ਸੁਕੇ ਅਤੇ ਗਿੱਲੇ ਕੂੜੇ ਦੀ ਸੋਰਸ ਸੈਗਰੀਗੇਸ਼ਨ ਕਰਕੇ ਹੀ ਕੂੜਾ ਸਫਾਈ ਸੇਵਕ ਨੂੰ ਦਿੱਤਾ ਜਾਵੇ : ਕਮਿਸ਼ਨਰ ਬਲਬੀਰ ਰਾਜ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਨਗਰ ਨਿਗਮ ਕਮਿਸ਼ਨਰ ਬਲਬੀਰ ਰਾਜ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਐਨ.ਜੀ.ਟੀ. ਦੀਆਂ ਹਦਾਇਤਾ ਮੁਤਾਬਕ ਗਿੱਲੇ ਅਤੇ ਸੁੱਕੇ ਕੂੜੇ ਦਾ ਨਿਪਟਾਰਾ ਕਰਨਾ ਜਰੂਰੀ ਹੈ। ਜਿਸ ਵਿੱਚ ਗਿੱਲੇ ਕੂੱੜੇ ਤੋਂ ਖਾਦਅਤੇ ਸੁੱਕੇ ਕੂੱੜੇ ਦੀ ਰੀਸਾਇਕਲਿੰਗ ਕਰਨ ਦੀ ਹਦਾਇਤ ਹੈ।

Advertisements

ਉਹਨਾਂ ਨੇ ਅੱਗੇ ਆਮ ਪਬਲਿਕ ਨੂੰ ਅਪੀਲ ਕੀਤੀ ਕਿ ਹਰੇਕ ਘਰ ਆਪਣਾ ਗਿੱਲਾ ਅਤੇ ਸੁੱਕਾ ਕੂੜਾ ਅੱਲਗ ਅੱਲਗ ਕਰਕੇ ਆਪਣੇ ਸਫਾਈ ਸੇਵਕ ਨੂੰ ਦਿੱਤਾ ਜਾਵੇ। ਸੁੱਕਾ ਅਤੇ ਗਿੱਲਾ ਕੂੜਾ ਨਾ ਦੇਣ ਦੀ ਸੂਰਤ ਵਿੱਚ ਬਣਦੀ ਕਾਰਵਾਈ ਕਰਦੇ ਹੋਏ ਚਲਾਨ ਕਰਕੇ ਜੁਰਮਾਨਾ ਕੀਤਾ ਜਾਵੇਗਾ।

LEAVE A REPLY

Please enter your comment!
Please enter your name here