ਬਲਾਇੰਡ ਸਕੂਲ ਬਾਹੋਵਾਲ ਵਿਖੇ ਆਜ਼ਾਦੀ ਦਿਵਸ ਮੌਕੇ ਡਾ. ਰਾਜ ਨੇ ਲਹਿਰਾਇਆ ਤਿਰੰਗਾ ਝੰਡਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸੰਤ ਨਰਾਇਣ ਦਾਸ ਬਲਾਇੰਡ ਸਕੂਲ ਬਾਹੋਵਾਲ (ਮਾਹਿਲਪੁਰ) ਵਿਖੇ ਆਜ਼ਾਦੀ ਦਿਵਸ ਮੌਕੇ ਤਿਰੰਗਾ ਝੰਡਾ ਡਾ ਰਾਜ ਕੁਮਾਰ ਵਿਧਾਇਕ ਚੱਬੇਵਾਲ ਨੇ ਲਹਿਰਾਇਆ। ਇਸ ਮੌਕੇ ਡਾ ਰਾਜ ਕੁਮਾਰ ਵਿਧਾਇਕ ਚੱਬੇਵਾਲ ਨੇ ਕਿਹਾ ਕਿ  ਭਾਰਤ ਦੇ ਇਤਿਹਾਸ ਵਿੱਚ 15 ਅਗਸਤ ਦਾ ਵਿਸ਼ੇਸ ਮਹੱਤਵ ਹੈ। ਉਨਾਂ ਕਿਹਾ ਕਿ ਸਾਡੇ ਪੂਰਵਜਾਂ ਵਲੋਂ ਆਪਣੀਆਂ ਜਾਨਾਂ ਵਾਰ ਕੇ ਪ੍ਰਾਪਤ ਕੀਤੀ ਆਜ਼ਾਦੀ ਕਾਰਨ ਹੀ ਅੱਜ ਅਸੀਂ ਆਜ਼ਾਦ ਦੇਸ਼ ਵਿੱਚ ਸਾਹ ਲੈ ਰਹੇ ਹਾਂ। ਉਹਨਾਂ ਕਿਹਾ ਕਿ ਅੰਗਹੀਣ ਸਾਡੇ ਸਮਾਜ ਦਾ ਅਹਿਮ ਹਿੱਸਾ ਹਨ। ਅੰਗਹੀਣਾਂ ਨੂੰ ਸਮਾਜ ਵਿੱਚ ਸਨਮਾਨ ਦੇਣਾ ਸਾਡਾ ਸਾਰਿਆਂ ਦਾ ਮੁਢਲਾ ਫਰਜ਼ ਹੈ। ਇਸ ਮੌਕੇ ਸਕੂਲ ਦੇ ਦੇਖਣ ਤੋਂ ਅਸਮਰੱਥ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਗੀਤ ਗਾ ਕੇ ਸਰੋਤਿਆਂ ਦਾ ਮਨ ਮੋਹ ਲਿਆ।

Advertisements

ਇਸ ਮੌਕੇ ਬਲਾਇੰਡ ਐਂਡ ਹੈਂਡੀਕੈਪਡ ਡਿਵੈਲਪਮੈਂਟ ਸੁਸਾਇਟੀ (ਰਜਿ) ਦੇ ਪ੍ਰਧਾਨ ਨੇ ਅਤਰ ਸਿੰਘ ਨੇ ਸਕੂਲ ਦੀ ਸਲਾਨਾ ਰਿਪੋਰਟ ਪੜੀ। ਪੜਾਈ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਸੁੱਭ ਅਵਸਰ ਤੇ ਅੰਗਹੀਣਾਂ ਦੀ ਭਲਾਈ ਵਿਲੱਖਣ ਸੇਵਾਵਾਂ ਨਿਭਾਉਣ ਵਾਲੇ ਸੰਦੀਪ ਕੁਮਾਰ ਸ਼ਰਮਾ ਪ੍ਰਧਾਨ ਡਿਸਏਬਿਲਡ ਪਰਸਨਜ਼ ਵੈਲਫੇਅਰ ਸੁਸਾਇਟੀ ਅਤੇ ਜਸਵਿੰਦਰ ਸਿੰਘ ਸਹੋਤਾ ਜਨਰਲ ਸਕੱਤਰ ਸਮੇਤ 25 ਸਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ।  ਜਨਰਲ ਸਕੱਤਰ ਜਸਵੰਤ ਜੱਸੀ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਰਾਮ ਕ੍ਰਿਸ਼ਨ ਮਹਾਰਾਜ, ਸੰਤ ਹਰਮੇਸ਼ ਦਾਸ, ਪੀਸੀ ਪਾਓਲ ਚੇਅਰਮੈਨ ਬਲਵਿੰਦਰ ਸਿੰਘ, ਪ੍ਰਿੰਸੀਪਲ ਮਾਧਰੀ, ਬਲਵੀਰ ਸਿੰਘ, ਹੈਪੀ ਨਾਗਰਾ, ਸੁਰਿੰਦਰ ਸਿੰਘ, ਸੁਖਜਿੰਦਰ ਸਿੰਘ ਹੱਲੂਵਾਲ, ਸਤਨਾਮ ਸਿੰਘ ਸਿੰਘ, ਲੈਕਚਰਾਰ ਪਰਦੀਪ ਸਿੰਘ, ਰੇਨੂੰ ਸ਼ਰਮਾ, ਰੀਤੂ, ਕਮਲੇਸ਼ ਕੁਮਾਰੀ ਆਦਿ ਸਨ।

LEAVE A REPLY

Please enter your comment!
Please enter your name here