ਜਾਗਰੁਕਤਾ ਪ੍ਰੋਗਰਾਮ ਅਧੀਨ ਮਿਸ਼ਨ ਫਤਿਹ ਦੀਆਂ ਹਦਾਇਤਾਂ ਤੋਂ ਲੋਕਾਂ ਨੂੰ ਕਰਵਾਇਆ ਜਾਂਦਾ ਹੈ ਜਾਗਰੁਕ

ਪਠਾਨਕੋਟ (ਦ ਸਟੈਲਰ ਨਿਊਜ਼)। ਕਰੋਨਾ ਵਾਈਰਸ ਦੇ ਵੱਧ ਰਹੇ ਪ੍ਰਸਾਰ ਨੂੰ ਵੇਖਦਿਆਂ ਕਾਰਪੋਰੇਸ਼ਨ ਪਠਾਨਕੋਟ ਵੱਲੋਂ ਵਿਸ਼ੇਸ ਟੀਮਾਂ ਬਣਾ ਕੇ ਗਲੀਆਂ ਅਤੇ ਮੁਹੱਲਿਆਂ ਵਿੱਚ ਸੈਨੀਟਾਈਜ ਅਤੇ ਫੋਗਿੰਗ ਕਰਵਾਈ ਗਈ ਹੈ ਅਤੇ ਲੋਕਾਂ ਨੂੰ ਕਰੋਨਾ ਦੇ ਪ੍ਰਭਾਵ ਤੋਂ ਬਾਹਰ ਕੱਢਣ ਦੇ ਲਈ ਜਾਗਰੁਕ ਵੀ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਮਿਸ਼ਨ ਫਤਿਹ ਅਧੀਨ ਲੋਕਾਂ ਨੂੰ ਡੋਰ ਟੂ ਡੋਰ ਜਾਗਰੁਕ ਵੀ ਕੀਤਾ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਸੁਰਿੰਦਰ ਸਿੰਘ ਵਧੀਕ ਕਮਿਸ਼ਨਰ ਕਾਰਪੋਰੇਸ਼ਨ ਪਠਾਨਕੋਟ ਨੇ ਦੱਸਿਆ ਕਿ ਨਗਰ ਨਿਗਮ ਪਠਾਨਕੋਟ ਵੱੋਲੋਂ ਕਰੋਨਾ ਵਾਈਰਸ ਤੋਂ ਬਚਾਓ ਲਈ ਵਿਸ਼ੇਸ ਟੀਮਾਂ ਬਣਾਕੇ ਪਿਛਲੇ 2 ਹਫਤਿਆਂ ਵਿੱਚ ਪਠਾਨਕੋਟ ਵਿੱਚ ਸੈਨੀਟਾਈਜੇਸ਼ਨ ਅਤੇ ਫੋਗਿੰਗ ਦਾ ਕੰਮ ਕਰਵਾਇਆ  ਗਿਆ ਹੈ।

Advertisements

ਉਨਾਂ ਦੱਸਿਆ ਕਿ ਪਠਾਨਕੋਟ ਵਿੱਚ ਪ੍ਰਤੀਦਿਨ 4 ਟੀਮਾਂ ਜਿਨਾਂ ਵਿੱਚ 3 ਸੋਲਡਰ ਮੋਨਟਿਡ ਮਸੀਨਾਂ ਅਤੇ ਇੱਕ ਡੈਨੀ ਫੋਗ ਪੰਪ ਜੋ ਆਟੋ ਤੇ ਲੋਡਿਡ ਹੈ ਦੇ ਨਾਲ ਸਵੇਰ ਦੀ ਸਿਫਟ ਵਿੱਚ 4 ਵਾਰਡਾਂ ਅਤੇ ਸਾਮ ਦੀ ਸਿਫਟ ਵਿੱਚ 4 ਵਾਰਡਾਂ ਵਿੱਚ ਸੈਨੀਟਾਈਜੇਸ਼ਨ ਅਤੇ ਫੋਗਿੰਗ ਕੀਤੀ ਗਈ ਹੈ। ਇਸ ਦੇ ਨਾਲ ਹੀ ਲੋਕਾਂ ਨੂੰ ਸਾਫ ਸਫਾਈ ਬਣਾਈ ਰੱਖਣ ਦੇ ਲਈ ਅਤੇ ਮਿਸ਼ਨ ਫਤਿਹ ਅਧੀਨ ਦਿੱਤੀਆਂ ਜਾ ਰਹੀਆਂ ਕਰੋਨਾ ਬਚਾਓ ਲਈ ਹਦਾਇਤਾਂ ਤੋਂ ਵੀ ਜਾਣੂ ਕਰਵਾਇਆ ਜਾਂਦਾ ਹੈ। ਉਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕੋਵਿਡ-19 ਦੇ ਚਲਦਿਆਂ ਅਪਣੇ ਘਰ•ਾਂ ਦੇ ਆਲੇ ਦੁਆਲੇ ਸਾਫ ਸਫਾਈ ਰੱਖੋਂ ਅਤੇ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਹਦਾਇਤਾਂ ਦੀ ਪਾਲਣਾ ਵੀ ਕਰੋਂ।

LEAVE A REPLY

Please enter your comment!
Please enter your name here