ਨਸ਼ਾ ਸਮੱਗਲਿੰਗ ਰੈਕੇਟ ਦਾ ਪਰਦਾਫ਼ਾਸ: ਅੰਤਰ ਰਾਜੀ ਨਸ਼ਾ ਤਸਕਰ ਰੇਲੂ ਮਾਜਰਾ ਦਾ ਬਲਵਿੰਦਰ ਸਿੰਘ ਗ੍ਰਿਫ਼ਤਾਰ

ਜਲੰਧਰ(ਦ ਸਟੈਲਰ ਨਿਊਜ਼)। ਕੋਵਿਡ-19 ਮਹਾਂਮਾਰੀ ਦੌਰਾਨ ਨਸ਼ਾ ਤਸਕਰਾਂ ‘ਤੇ ਸਖ਼ਤ ਨਿਗਰਾਨੀ ਨੂੰ ਜਾਰੀ ਰੱਖਦਿਆਂ, ਕਮਿਸ਼ਨਰੇਟਅਪੁਲਿਸ ਵਲੋਂ ਅੱਜ ਇਕ ਟਰੱਕ ਡਰਾਇਵਰ ਨੂੰ ਗ੍ਰਿਫ਼ਤਾਰ ਕਰਕੇ 110 ਕਿਲੋ ਚੂਰਾ ਪੋਸਤ ਬਰਾਮਦ ਕੀਤਾ ਗਿਆ। ਦੋਸ਼ੀ ਦੀ ਪਹਿਚਾਣ ਬਲਵਿੰਦਰ ਸਿੰਘ (45) ਪਿੰਡ ਰੇਲੂ ਮਾਜਰਾ, ਜ਼ਿਲਾ ਰੂਪ ਨਗਰ ਵਜੋਂ ਹੋਈ ਹੈ।

Advertisements

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਸੀ.ਆਈ.ਏ. ਸਟਾਫ਼-1 ਵਲੋਂ ਰਾਸ਼ਟਰੀ ਰਾਜ ਮਾਰਗ ‘ਤੇ ਪਰਾਗਪੁਰ ਨੇੜੇ ਨਾਕਾ ਲਗਾਇਆ ਗਿਆ ਸੀ ਅਤੇ ਟੀਮ ਵਲੋਂ ਹੋਮਿਊਪੈਥਿਕ ਦਵਾਈਆਂ ਨਾਲ ਭਰੇ ਟਰੱਕ ਨੰ : (ਪੀ.ਬੀ.65-ਈ.-7989) ਨੂੰ ਰੋਕਿਆ ਗਿਆ। ਉਨਾਂ ਦੱਸਿਆ ਕਿ ਟਰੱਕ ਦੇ ਡਰਾਇਵਰ ਕੋਲੋਂ ਪੁਛਗਿੱਛ ਕੀਤੀ ਗਈ ਤਾਂ ਪੁਲਿਸ ਕਰਮੀਆਂ ਨੂੰ ਕੁਝ ਸ਼ੱਕ ਹੋਇਆ, ਜਿਸ ‘ਤੇ ਟਰੱਕ ਦੀ ਤਲਾਸ਼ੀ ਲਈ ਗਈ ਅਤੇ ਛੇ ਪਲਾਸਿਕ ਦੇ ਬੈਗ ਜਿਨਾਂ ਦਾ ਭਾਰ 110 ਕਿਲੋ ਸੀ ਲੱਭੇ ਗਏ।

ਮੁੱਢਲੀ ਪੁਛਗਿੱਛ ਦੌਰਾਨ ਬਲਵਿੰਦਰ ਨੇ ਦੱਸਿਆ ਕਿ ਉਸ ਨੇ ਇਹ ਭੁੱਕੀ ਰਾਜਸਥਾਨ ਤੋਂ ਲਿਆਂਦੀ ਹੈ ਅਤੇ ਪਿਛਲੇ ਦੋ ਸਾਲਾਂ ਤੋਂ ਨਸ਼ੇ ਦੇ ਕਾਰੋਬਾਰ ਵਿੱਚ ਲੱਗਿਆ ਹੋਇਆ ਸੀ। ਸ੍ਰੀ ਭੁੱਲਰ ਨੇ ਦੱਸਿਆ ਕਿ ਬਲਵਿੰਦਰ ਸਿੰਘ ਰਾਜਸਥਾਨ ਤੋਂ ਦਿਨੇਸ਼ ਨਾਮ ਦੇ ਨਸ਼ਾ ਤਸ਼ਕਰ ਨਾਲ ਜੁੜਿਆ ਹੋਇਆ ਹੈ ਅਤੇ ਉਸ ਦੀ ਮਦਦ ਨਾਲ ਹੀ ਉਹ ਭੁੱਕੀ ਲਿਆਉਂਦਾ ਸੀ। ਉਨਾਂ ਦੱਸਿਆ ਕਿ ਜਲੰਧਰ ਵਿਖੇ ਦਾਖਲ ਹੋਣ ਤੋਂ ਪਹਿਲਾਂ ਬਲਵਿੰਦਰ ਵਲੋਂ ਦਿਨੇਸ਼ ਦੇ ਦੱਸੇ ਵਿਅਕਤੀ ਨੂੰ ਲੁਧਿਆਣਾ ਦੇ ਡੇਹਲੋਂ ਵਿਖੇ ਨਸ਼ਿਆਂ ਦੀ ਖੇਪ ਦੀ ਸਪਲਾਈ ਕੀਤੀ ਗਈ ਹੈ ਅਤੇ ਇਸ ਵਿਚੋਂ 100 ਕਿਲੋ ਚੂਰਾ ਪੋਸਤ ਕਿਸੇ ਹੋਰ ਨੂੰ ਸਪਲਾਈ ਕੀਤਾ ਜਾਣਾ ਸੀ ਅਤੇ 10 ਕਿਲੋ ਉਸ ਵਲੋਂ ਖੁਦ ਵੇਚੀ ਜਾਣੀ ਸੀ।

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਉਸ ਨੂੰ ਇਕ ਕੁਇੰਟਲ ਨਸ਼ਿਆਂ ਦੀ ਸਪਲਾਈ ਲਈ 30,000 ਰੁਪਏ ਦੀ ਮਿਲਦੇ ਸੀ।ਸਸ੍ਰੀ ਭੁੱਲਰ ਨੇ ਦੱਸਿਆ ਕਿ ਦੋਸ਼ੀ ਖਿਲਾਫ਼ ਐਨ.ਡੀ.ਪੀ.ਐਸ.ਐਕਟ ਦੀ ਧਾਰਾ 15,61 ਅਤੇ 85 ਤਹਿਤ ਕੇਸ ਦਰਜ ਕੀਤਾ ਗਿਆ ਹੈ ਅਤੇ ਉਸ ਨੂੰ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਪੁਲਿਸ ਵਲੋਂ ਉਸ ਨੂੰ ਅਗਲੇਰੀ ਪੁਛਗਿੱਛ ਅਤੇ ਨਸ਼ਿਆ ਦੇ ਨੈਟਵਰਕ ਅਤੇ ਦਿਨੇਸ਼ ਬਾਰੇ ਜਾਣਕਾਰੀ ਹਾਸਿਲ ਕਰਨ ਲਈ ਹਿਰਾਸਤ ਵਿੱਚ ਲਿਆ ਜਾਵੇਗਾ।

LEAVE A REPLY

Please enter your comment!
Please enter your name here