ਪਿੰਡ ਕਰਮੂਵਾਲਾ ਵਿਖੇ ਅਣਪਛਾਤੇ ਵਿਆਕਤੀਆਂ ਨੇ ਘਰ ਦੇ ਦਰਵਾਜੇ ਉੱਤੇ ਕੀਤੀ ਫਾਇਰਿੰਗ, ਮਾਮਲਾ ਦਰਜ

ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਥਾਣਾ ਘੱਲਖੁਰਦ ਦੇ ਅਧੀਨ ਆਉਂਦੇ ਪਿੰਡ ਕਰਮੂ ਵਾਲਾ ਵਿਖੇ ਇਕ ਵਿਅਕਤੀ ਦੇ ਘਰ ਦੇ ਦਰਵਾਜੇ ‘ਤੇ ਅਣਪਛਾਤੇ ਵਿਅਕਤੀਆਂ ਵੱਲੋਂ ਫਾਇਰ ਕਰਨ ਦੀ ਖਬਰ ਨਾਲ ਪੂਰੇ ਇਲਾਕੇ ਵਿੱਚ ਦਹਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਪੁਲਿਸ ਨੂੰ ਦਿੱਤੇ ਬਿਆਨ ਵਿਚ ਸਤਪਾਲ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਕਰਮੂਵਾਲਾ ਨੇ ਦੱਸਿਆ ਕਿ ਬੀਤੀ 8 ਸਤੰਬਰ 2020 ਨੂੰ ਰਾਤ 11 ਵਜੇ ਬਾਹਰਲਾ ਦਰਵਾਜਾ ਖੜਕਣ ਦੀ ਅਵਾਜ਼ ਸੁਣਾਈ ਆਈ ਤੇ ਲਲਕਾਰਿਆਂ ਦੀ ਅਵਾਜ਼ ਸੁਣਾਈ ਦਿੱਤੀ।

Advertisements

ਸਤਪਾਲ ਸਿੰਘ ਨੇ ਦੱਸਿਆ ਕਿ ਜਦੋਂ ਉਹ ਬਾਹਰ ਨਿਕਲਿਆ ਤੇ ਅਣਪਛਾਤੇ ਵਿਅਕਤੀ ਨੇ ਘਰ ਦੇ ਦਰਵਾਜੇ ਵਿੱਚ ਤਿੰਨ ਫਾਇਰ ਮਾਰੇ, ਇਕ ਫਾਇਰ ਉਸ ਦੀ ਬੈਠਕ ਵਿਚ ਮਾਰਿਆ ਅਤੇ ਇਕ ਫਾਇਰ ਇਕਬਾਲ ਸਿੰਘ ਦੇ ਦਰਵਾਜੇ ਵਿਚ ਮਾਰਿਆ। ਇਸ ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਹਰਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ ਤੇ ਅਣਪਛਾਤੇ ਵਿਅਕਤੀਆਂ ਖਿਲਾਫ 336, 427, 506, 34 ਆਈਪੀਸੀ ਅਤੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here