ਜਿਲੇ ਵਿੱਚ 141 ਪਾਜੇਟਿਵ ਮਰੀਜ ਆਉਣ ਨਾਲ ਮਰੀਜਾਂ ਦੀ ਗਿਣਤੀ ਹੋਈ 3099 ,7 ਦੀ ਮੌਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਫਲੂ ਵਰਗੇ ਸ਼ੱਕੀ ਲੱਛਣਾ ਵਾਲੇ  ਵਿਆਕਤੀਆਂ ਦੇ 1648 ਨਵੇ ਸੈਪਲ ਲੈਣ  ਨਾਲ ਅਤੇ 2869 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਪਾਜੇਟਿਵ ਮਰੀਜਾਂ ਦੇ 141 ਨਵੇ ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 3099 ਹੋ ਗਈ ਹੈ । ਜਿਲੇ ਵਿੱਚ ਕੋਵਿਡ 19 ਦੇ ਕੁੱਲ ਸੈਪਲਾਂ ਦੀ ਗਿਣਤੀ 79927 ਹੋ ਗਈ ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ 75715 ਸੈਪਲ  ਨੈਗਟਿਵ,  ਜਦਕਿ 1448 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ। 109 ਸੈਪਲ ਇਨਵੈਲਡ ਹਨ ਤੇ ਹੁਣ ਤੱਕ ਮੌਤਾਂ ਦੀ ਗਿਣਤੀ 97 ਹੈ । ਐਕਟਿਵ ਕੇਸਾ ਦੀ ਗਿਣਤੀ 1050 ਹੈ ਤੇ 1952 ਮਰੀਜ ਠੀਕ ਹੋ ਕਿ ਆਪਣੇ ਘਰ ਜਾ ਚੁਕੇ ਹਨ ।

Advertisements

ਸਿਵਲ ਸਰਜਨ ਡਾ ਜਸਬੀਰ ਸਿੰਘ ਨੇ ਇਹ ਵੀ ਦੱਸਿਆ ਕਿ ਅੱਜ ਜਿਲਾਂ ਹੁਸ਼ਿਆਰਪੁਰ ਵਿੱਚ 141  ਪਾਜੇਟਿਵ ਕੇਸ ਹਨ ।ਸ਼ਹਿਰ  ਹੁਸ਼ਿਆਰਪੁਰ ਨਾਲ 50 ਤੇ ਬਾਕੀ ਸਿਹਤ ਬਲਾਕਾ ਨਾਲ 91 ਕੇਸ ਸਬੰਧਿਤ ਹਨ ।  ਇਸ ਤੋ ਇਲਾਵਾ 7 ਮੌਤਾਂ ਬਾਹਰਲੇ ਜਿਲਿਆ ਤੋ ਰਿਪੋਟ ਹੋਈਆਂ ਹਨ ਇਹ ਮਰੀਜ ਕੋਰੋਨਾ ਪਾਜੇਟਿਵ ਸਨ  ਜਿਲੇ ਸਿਵਲ ਸਰਜਨ ਨੇ ਫੀਲਡ ਵਿਚ ਕੰਮ ਕਰ ਰਹੇ ਡਾਕਟਰ , ਨਰਸਿੰਜ , ਮਲਟੀਪਰਪਜ ਫੀਮੇਲ ਅਤੇ ਮੇਲ  ਵਰਕਰ ਹੋਰ ਸਾਰੇ ਸਟਾਫ ਦਾ ਧੰਨਵਾਦ ਵੀ ਕੀਤਾ ਤੇ ਆਸ ਕੀਤੀ ਕਿ ਆਉਣ ਵਾਲੇ ਸਮੇ ਵਿੱਚ ਇਸੇ ਤਰਾਂ ਉਹ ਆਪਣੀ ਡਿਊਟੀ ਤਨ ਦੇਹੀ ਨਾਲ ਨਿਭਾਇਗੇ ਰਹਿਣਗੇ ।ਉਹਨਾਂ ਲੋਕਾ ਨੂੰ ਇਹ ਵੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੋਵਿਡ 19 ਵਾਇਰਸ ਦੇ ਸਮਾਜਿਕ ਫਲਾਅ ਨੂੰ ਰੋਕਣ ਲਈ ਸਾਨੂੰ ਅਪਣੀ ਸੈਪਲਿੰਗ ਨਜਦੀਕੀ ਸਿਹਤ ਸੰਸਥਾ ਤੋ ਕਰਵਾਉਣੀ ਚਾਹੀਦੀ ਦੀ ਹੈ ਤਾਂ ਜੋ ਇਸ ਬਿਮਾਰੀ ਦਾ ਜਲਦ ਪਤਾ ਲੱਗਣ ਤੇ ਇਸ ਤੇ ਕੰਟਰੋਲ ਕੀਤਾ ਜਾ ਸਕੇ । ਉਹਨਾਂ ਕਿਹਾ ਕਿ ਸਿਵਲ ਹਸਪਤਾਲ ਹੁਸ਼ਿਆਰਪੁਰ ਵਿੱਚ ਮਰੀਜਾਂ ਦੀ ਦੇਖ ਭਾਲ ਅਤੇ ਇਲਾਜ ਲਈ ਆਕਸੀਜਨ , ਐਕਸਰੇ , ਤੇ ਟੈਸਟਾਂ ਦੀ ਸਹੂਲਤਾਂ ਹੈ ਅਤੇ ਸਰਕਾਰ ਵੱਲੋ ਕੋਵਿਡ ਮਰੀਜਾਂ ਦਾ ਇਲਾਜ ਸਰਕਾਰੀ ਸਿਹਤ ਸੰਸਥਾਵਾਂ ਵਿ4ਚ ਮੁੱਫਤ ਕੀਤਾ ਜਾਦਾ ਹੈ ।

LEAVE A REPLY

Please enter your comment!
Please enter your name here