ਨੌਜਵਾਨਾਂ ਨੇ ‘ਰਾਸ਼ਟਰੀ ਬੇਰੁਜਗਾਰ ਦਿਵਸ’ ਵਜੋਂ ਮਨਾਇਆ ਪ੍ਰਧਾਨਮੰਤਰੀ ਦਾ ਜਨਮਦਿਨ

ਤਲਵਾੜਾ (ਦ ਸਟੈਲਰ ਨਿਊਜ਼)। ਤਲਵਾੜਾ ਦੇ ਬੇਰੋਜਗਾਰ ਨੌਜਵਾਨਾਂ ਨੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦਾ ਜਨਮਦਿਵਸ ‘ਰਾਸ਼ਟਰੀ ਬੇਰੁਜਗਾਰ ਦਿਵਸ ‘ ਵਜੋਂ ਮਨਾਇਆ। ਅਕਸ਼ਤ ਤਲਵਾੜਾ ਅਤੇ ਧਰਮਿੰਦਰ ਸਿੰਬਲੀ ਦੀ ਅਗਵਾਈ ‘ਚ ਬੇਰੁਜਗਾਰ ਨੌਜਵਾਨਾਂ ਇਕੱਤਰਤਾ ਕੀਤੀ। ਬੇਰੁਜਗਾਰ ਨੌਜਵਾਨ ਲੱਕੀ ਖੇਮਕਰਨ, ਸੰਦੀਪ ਸ਼ਰਮਾ, ਵਰੁਣ ਡਡਵਾਲ ਆਦਿ ਨੇ ਕਿਹਾ ਕਿ ਅੱਛੇ ਦਿਨਾਂ ਦਾ ਲਾਰਾ ਲਗਾ ਅਤੇ ਹਰ ਸਾਲ 2 ਕਰੋੜ ਨੌਕਰੀਆਂ ਦੇਣ ਦਾ ਵਾਅਦਾ ਕਰ ਸੱਤਾ ‘ਚ ਆਈ ਮੋਦੀ ਸਰਕਾਰ ਨੇ ਆਪਣੇ 6 ਸਾਲਾ ਕਾਰਜਕਾਲ ‘ਚ ਰੁਜਗਾਰ ਖੋਹਣ ਦਾ ਕੰੰਮ ਕੀਤਾ ਹੈ। ਮੋਦੀ ਸ਼ਾਸਨ ਦੌਰਾਨ ਬੇਰੁਜਗਾਰੀ ਦਰ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਦੇਸ਼ ਦਾ ਨੌਜਵਾਨ ਸੜਕਾਂ ‘ਤੇ ਧੱਕੇ ਖਾ ਰਿਹਾ ਹੈ। ਮੋਦੀ ਸਰਕਾਰ ਨਿਜੀਕਰਨ ਦਾ ਕੁਹਾੜਾ ਫੇਰ ਰੁਜਗਾਰ ਦੇ ਮੌਕੇ ਖਤਮ ਕਰਨ ‘ਤੇ ਤੁਲੀ ਹੋਈ ਹੈ।

Advertisements

ਰੁਜਗਾਰ ਦੇ ਨਾ ‘ਤੇ ਬੇਰੁਜਗਾਰਾਂ ਕੋਲੋਂ ਮੋਟੀਆਂ ਫੀਸਾਂ ਵਸੂਲ ਕਰ ਖ਼ਜਾਨੇ ਨੂੰ ਭਰਿਆ ਜਾ ਰਿਹਾ ਹੈ। ਜਦਕਿ ਭਰਤੀ ਪ੍ਰੀਖਿਆ ਦੇ ਨਤੀਜੇ ਐਲਾਨਣ ‘ਚ ਜਾਣਬੁਝ ਕੇ ਦੇਰੀ ਕਰ ਨੌਜਵਾਨਾਂ ਨੂੰ ਬੇਰੁਜਗਾਰ ਰੱਖਿਆ ਜਾ ਰਿਹਾ ਹੈ। ਤਿਲਕ ਰਾਜ, ਅੰਕੁਸ਼ ਸੂਦ, ਜਸਵੀਰ ਟੋਟੇ ਨੇ ‘ਮੈਂ ਹਾਂ ਬੇਰੁਜਗਾਰ ਮੁਹਿੰਮ ਦਾ ਹਿੱਸਾ ਬਣਦਿਆਂ ਕੈਪਟਨ ਸਰਕਾਰ ‘ਤੇ ਤਿੱਖੇ ਹਮਲੇ ਕੀਤੇ।  Àਹਨਾਂ ਕਿਹਾ ਕਿ ਘਰ-ਘਰ ਰੁਜਗਾਰ ਦੇਣ ਦਾ ਵਾਅਦਾ ਕਰ ਸੱਤਾ ‘ਚ ਆਈ ਕਾਂਗਰਸ ਸਰਕਾਰ ਖ਼ਾਲੀ ਅਸਾਮੀਆਂ ਭਰਨ ਦੀ ਬਜਾਏ ਖਤਮ ਕਰਨ ਦਾ ਕੰੰਮ ਕਰ ਰਹੀ ਹੈ। ਉਹਨਾਂ ਭਾਜਪਾ ਅਤੇ ਕਾਂਗਰਸ ‘ਤੇ ਇੱਕੋ ਥੈਲੀ ਦੇ ਚੱਟੇ-ਵੱਟੇ ਹੋਣ ਦੇ ਦੋਸ਼ ਲਗਾਏ।  ਉਹਨਾਂ ਬੇਰੁਜਗਾਰ ਨੌਜਵਾਨਾਂ ਨੂੰ ਧਰਮ ਅਤੇ ਜਾਤ ਤੋਂ ਉੱਪਰ ਉੱਠ  ਕੇ  ਮੈਂ ਹੂੰ ਬੇਰੁਜਗਾਰ ਮੁਹਿੰਮ ਨਾਲ ਜੁੜਨ ਦਾ ਸੱਦਾ ਦਿੱਤਾ। ਇਸ ਮੌਕੇ ਤੇ ਅਕਸ਼ਤ, ਵਰੁਣ ਡਡਵਾਲ, ਵਿਕਲਪ ਸ਼ਰਮਾ, ਤਿਲਕ ਰਾਜ, ਗੁਰਜੀਤ ਸਿੰਘ ਅਤੇ ਅਨੁਰਾਗ ਦੀ ਅਗਵਾਈ ‘ਚ ਪੰਜ ਮੈਂਬਰੀ ਅਡਹਾਕ ਕਮੇਟੀ ਦਾ ਗਠਨ ਕੀਤਾ ਗਿਆ।

LEAVE A REPLY

Please enter your comment!
Please enter your name here