ਸਿਵਲ ਸਰਜਨ ਨੇ ਰਿਕਸ਼ਾ ਮਾਈਕਿੰਗ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੱਲਸ ਪੋਲੀਓ ਟੀਕਾਕਰਨ ਪੋਲੀਉ ਮੁਹਿੰਮ ਅਧੀਨ 20 ਤੋਂ 22 ਸਤੰਬਰ ਤੱਕ ਮਾਈਗ੍ਰੇਟਰੀ ਪੱਲਸ ਪੋਲੀਉ ਰਾਊੰਡ ਕੀਤਾ ਜਾ ਰਿਹਾ ਹੈ,  ਜਿਸ ਦੇ ਸਬੰਧ ਵਿੱਚ ਲੋਕਾਂ ਵਿੱਚ ਜਾਗਰੂਕਤਾ ਦੇ ਉਦੇਸ਼ ਨਾਲ ਸ਼ਹਿਰੀ ਖੇਤਰ ਵਿੱਚ ਰਿਕਸ਼ਾ ਮਾਈਕਿੰਗ ਲਈ ਰਿਕਸ਼ਾ ਨੂੰ ਹਰੀ ਝੰਡੀ ਦੇ ਕੇ ਸਿਵਲ ਸਰਜਨ ਡਾ. ਜਸਬੀਰ ਸਿੰਘ, ਡਾ ਜੀ ਐਸ ਕਪੂਰ ਜਿਲਾ ਟੀਕਾਕਰਨ ਅਫਸਰ ਵੱਲੋ ਹਰੀ ਝੰਡੀ ਦੇ ਕੇ ਮਾਈਕਿੰਗ ਲਈ ਰਵਾਨਾ ਕੀਤਾ ਗਿਆ। ਇਹ ਰਿਕਸ਼ਾ ਮਾਈਕਿੰਗ 20 ਸਤੰਬਰ ਤੋਂ 22 ਸਤੰਬਰ ਤੱਕ ਝੁਗੀ ਝੋਂਪੜੀ ਅਤੇ ਹਾਈ ਰਿਕਸ਼ਾ ਏਰੀਏ ਵਿੱਚ ਮਾਈਕਿੰਗ ਰਾਹੀ ਲੋਕਾਂ ਨੂੰ ਪੋਲੀਉ ਬੂੰਦਾ ਪਿਲਾਉਣ ਲਈ ਉਤਸ਼ਾਹਿਤ ਕਰਨਗੇ ।

Advertisements

ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਨੇ ਦੱਸਿਆ ਕਿ ਜਨਵਰੀ 2011 ਤੋਂ ਭਾਰਤ ਵਿੱਚ ਪੋਲੀਉ ਦਾ ਇਕ ਵੀ ਕੇਸ ਨਹੀ ਮਿਲਿਆ ਅਤੇ ਵਿਸ਼ਵ ਸਿਹਤ ਸੰਗਠਨ ਵੱਲੋ ਭਾਰਤ ਨੂੰ ਪੋਲੀਉ ਮੁੱਕਤ ਦੇਸ਼ ਐਲਾਨ ਦਿੱਤਾ ਗਿਆ ਹੈ, ਪ੍ਰੰਤੂ ਭਾਰਤ ਦੇ ਆਲੇ ਦੁਆਲੇ ਦੇ ਦੇਸ਼ਾਂ ਵਿੱਚ ਅਜੇ ਵੀ ਪੋਲੀਉ ਵਾਇਰਸ ਦੇ ਕੇਸ ਮਿਲ ਰਹੇ ਹਨ , ਜਿਸ ਕਰਕੇ ਭਾਰਤ ਨੂੰ ਇਹਨਾਂ ਦੇਸ਼ਾਂ ਤੋ ਖਤਰਾ ਬਣਿਆ ਰਹਿੰਦਾ ਹੈ । ਇਸ ਸਥਿਤੀ ਦੇ ਮੱਦੇਨਜਰ ਭਾਰਤ ਦਾ ਪੋਲੀਉ ਮੁੱਕਤ ਰੁਤਬਾ ਬਰਕਾਰ ਰੱਖਣ ਲਈ ਸਾਨੂੰ ਸਾਰਿਆ ਨੂੰ ਇਸ ਪੋਲੀਉ ਰਾਊਡ ਵਿੱਚ ਆਪਣਾ ਯੋਗਦਾਨ ਦੇਣਾ ਚਾਹੀਦਾ ਹੈ । ਜਿਲਾ ਟੀਕਾਕਰਨ ਅਫਸਰ ਨੇ ਦੱਸਿਆ ਕਿ ਮਾਈਗ੍ਰਟੇਰੀ ਪੋਲੀਉ ਰਾਊਡ ਦੋਰਾਨ ਸਿਹਤ ਵਿਭਾਗ ਦੀਆਂ 171 ਟੀਮਾਂ ਵੱਲੋ ਜਿਲੇ ਦੇ ਪ੍ਰਵਾਸੀ ਅਬਾਦੀ ਨੂੰ ਕਵਰ ਕਰਕੇ 27662 ਬੱਚਿਆਂ ਨੂੰ ਪੋਲੀਉ ਬੂੰਦਾਂ ਪਿਲਾਉਣ ਦਾ ਟੀਚਾਂ ਮਿੱਥਿਆ ਗਿਆ ਹੈ  ।

ਜਿਲੇ ਵਿੱਚ 119 ਭੱਠੇ 17465 ਝੁਗੀਆਂ , 158 ਹਾਈ ਰਿਸਕ ਖੇਤਰ ਹਨ ਜਿਥੇ ਪ੍ਰਵਾਸੀਆਂ ਦੇ ਬੱਚਿਆਂ ਨੂੰ ਪੋਲੀਉ ਬੂੰਦਾਂ ਪਿਲਾਉਣ ਲਈ ਟੀਮਾਂ ਦਸਤਕ ਦੇਣਗੀਆਂ। ਸਿਹਤ ਵਿਭਾਗ ਦੀਆਂ ਟੀਮਾਂ ਵੱਲੋ ਤਿੰਨੋ ਦਿਨ ਘਰ-ਘਰ ਜਾ ਕੇ ਪ੍ਰਵਾਸੀਆਂ ਦੇ ਬੱਚਿਆ ਨੂੰ ਪੋਲੀਉ ਬੂੰਦਾ ਪਿਲਾਉਣਗੀਆਂ । ਉਹਨਾਂ ਲੋਕਾਂ ਨੂਂ ਅਪੀਲ ਕੀਤੀ ਕੋਵਿਡ ਮਹਾਂਮਾਰੀ ਦੋਰਾਨ ਬੱਚਿਆ ਦੀ ਸੁਰੱਖਿਅਤ ਲਈ ਸਾਨੂੰ ਆਪਣੇ ਬੱਚਿਆਂ ਨੂੰ ਪੋਲੀਉ ਬੂੰਦਾ ਪਿਲਾਕੇ ਪੋਲੀਊ ਵਾਇਰਸ ਤੋ ਬਚਾਉਣਾ ਚਾਹੀਦਾ ਹੈ ਅਤੇ ਘਰ ਆਈਆਂ ਟੀਮਾਂ ਨੂੰ ਸਹਿਯੋਗ ਦਿੱਤਾ ਜਾਵੇ । ਇਸ ਮੋਕੇ ਤੇ ਡਾ ਪਵ

LEAVE A REPLY

Please enter your comment!
Please enter your name here