ਹਸਪਤਾਲਾਂ ਦਾ ਹੋਵੇਗਾ ਕਾਇਆ-ਕਲਪ, 50 ਬਿਸਤਰਿਆਂ ਦਾ ਬਣੇਗਾ ਵਿਸ਼ੇਸ਼ ਵਾਰਡ: ਅਰੁਣਾ ਚੌਧਰੀ


ਹੁਸ਼ਿਆਰਪੁਰ (ਦ ਸਟੈਲਰ ਨਿਊਜ਼)।
ਸਿਵਲ ਹਸਪਤਾਲ ਦੀ ਕਾਇਆ ਕਲਪ ਕਰਦਿਆਂ ਸਿਹਤ ਮਹਿਕਮੇ ਵੱਲੋਂ ਆਪਣੇ ਕਿਸਮ ਦਾ ਨਿਵੇਕਲਾ  ਉਪਰਾਲਾ ਕਰਦਿਆਂ 50 ਬਿਸਤਰਿਆਂ ਦਾ ਇਕ ਵਿਸ਼ੇਸ ਵਾਰਡ ਤਿਆਰ ਕੀਤਾ ਜਾਵੇਗਾ, ਜਿਸ ਵਿੱਚ ਨਾ ਸਿਰਫ ਕੇਂਦਰੀ ਕ੍ਰਿਤ ਆਕਸੀਜਨ ਸਪਲਾਈ ਅਤੇ ਰੇਡੀਉ ਡਾਇਗਨੋਸਿਟਕ ਸਮੇਤ ਸਾਰੀਆ ਅਧੁਨਿਕ ਸਹੂਲਤਾਂ ਮੌਜੂਦ ਹੋਣਗੀਆਂ। ਇਹ ਜਾਣਕਾਰੀ ਦਿੰਦਿਆ ਅਰੁਨਾ ਚੌਧਰੀ ਕੈਬਨਿਟ ਮੰਤਰੀ ਪੰਜਾਬ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਨੇ ਦੱਸਿਆ ਕਿ ਸਟੇਟ ਆਫ ਆਰਟ ਟੈਕਨੀਕ ਦੇ ਅਧਾਰਿਤ ਇਸ ਵਾਰਡ ਨਾਲ ਬੱਚਿਆ ਲਈ ਵਖਰਾ ਚਿਲਡਰਨ ਅਤੇ ਕੰਨਸਲਟੇਸ਼ਨ ਰੂਮ ਦੀ ਸਹੂਲੀਅਤ ਵੀ ਹੋਵੇਗੀ। ਇਸ ਦੇ ਮਰੀਜਾਂ ਦੀ ਤਿਮਾਰ ਦੀ ਗੱਲ ਵੀ ਹੋਵੇਗੀ। ਇਸ ਵਿੱਚ ਵਿਸੇਸ਼  ਸਹੂਲਤਾ ਹੋਣਗੀਆਂ ।

Advertisements

ਮੰਤਰੀ ਨੇ ਇਹ ਵੀ ਦੱਸਿਆ ਕਿ ਇਸ ਵਾਰਡ ਵਿੱਚ ਅਲਟਰਾ ਸਾਊੰਡ ,ਐਕਸਰੇ , ਪ੍ਰਰਾਥਨਾ ਰੂਮ ਅਤੇ ਹੋਰ ਅਧੁਨਿਕ , ਲੈਬ ਜਾਂਚ ਤਕਨੀਕ ਦੇ ਆਧਾਰਿਤ ਸੁਵਿਧਾਵਾਂ ਖਾਸ ਤੋਰ ਤੇ ਮੁੱਹਾਈਆਂ ਕਰਵਾਈਆ ਜਾਣਗੀਆਂ ।  ਇਸ ਮੋਕੇ ਉਹਨਾਂ ਵੱਲੋ ਸਿਵਲ ਹਸਪਤਾਲ ਵਿੱਚ ਆਏ ਮਰੀਜਾਂ ਨਾਲ ਗੱਲ ਬਾਤ ਕੀਤੀ ਗਈ ਤੇ ਸੰਸਥਾ ਦੀ ਸਾਫ ਸਫਾਈ ਤੇ ਸੰਤੁਸ਼ਟੀ ਪ੍ਰਗਟ ਅਤੇ ਸਿਵਲ ਸਰਜਨ ਡਾ ਜਸਬੀਰ ਸਿੰਘ ਅਤੇ ਉਹਨਾਂ ਦੀ ਟੀਮ ਵੱਲੋ ਕਰੋਨਾ ਮਹਾਂਮਾਰੀ ਦੋਰਾਨ ਕੀਤੇ ਕੰਮਾਂ ਦੀ ਹੌਂਸਲਾ ਅਫਜਾਈ ਕੀਤੀ ।

ਇਸ ਮੋਕੇ ਤੇ ਡਿਪਟੀ ਕਮਿਸ਼ਨਰ ਅਪਨੀਤ ਰਿਆਤ , ਸਹਾਇਕ ਸਿਵਲ ਸਰਜਨ ਡਾ ਪਵਨ ਕੁਮਾਰ , ਸੀਨੀਅਰ ਮੈਡੀਕਲ ਅਫਸਰ ਡਾ ਜਸਵਿੰਦਰ ਸਿੰਘ , ਡਾ ਨਮਿਤਾ ਘਈ, ਡਾ ਸ਼ਿਪਰਾ, ਮਾਸ ਮੀਡੀਆ ਅਫਸਰ ਪਰਸ਼ੋਤਮ ਲਾਲ, ਜਤਿੰਦਰ ਪਾਲ ਸਿੰਘ, ਮੈਟਰਨ ਹਰਭਜਨ ਕੋਰ  ਮਾਸ ਮੀਡੀਆ ਵਿੰਗ ਤੇ ਗੁਰਵਿੰਦਰ ਸ਼ਾਨੇ ਆਦਿ ਵੀ ਹਾਜਰ ਸਨ ।  

LEAVE A REPLY

Please enter your comment!
Please enter your name here