ਸਮਾਜਿਕ ਸੰਘਰਸ਼ ਪਾਰਟੀ ਨੇ ਲਾਚੋਵਾਲ ਵਿੱਚ ਕੇਂਦਰ ਸਰਕਾਰ ਵਿਰੁੱਧ ਕੀਤੀ ਰੋਸ਼ ਰੈਲੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਕਸਬਾ ਲਾਚੋਵਾਲ ਵਿਖੇ ਸਮਾਜਿਕ ਸੰਘਰਸ਼ ਪਾਰਟੀ ਵੱਲੋਂ ਨੰਬਰਦਾਰ ਸੁਖਵਿੰਦਰ ਲਾਲ, ਜਿਲਾ ਪ੍ਰਧਾਨ ਦੀ ਅਗਵਾਈ ਹੇਠ ਇੱਕ ਰੋਸ਼ ਰੈਲੀ ਕੀਤੀ ਗਈ। ਜਿਸ ਵਿੱਚ ਔਰਤਾਂ ਨੇ ਭਾਰੀ ਗਿਣਤੀ ਵਿੱਚ ਭਾਗ ਲਿਆ। ਇਸ ਰੈਲੀ ਦੇਸ਼ ਵਿੱਚ ਦਲਿਤ, ਪੱਛੜੀ ਹਲਗ ਅਤੇ ਧਾਰਮਿਕ ਘੱਟ ਗਿਣਤੀ ਤੇ ਅਨੇਕਾਂ ਪ੍ਰਕਾਰ ਦੇ ਹੋ ਰਹੇ ਜੁਲਮਾਂ ਵਿਰੱਧ ਕਿਸਾਨ ਵਿਰੋਧੀ ਬਿੱਲ ਰੱਦ ਕਰਵਾਉਣ, ਅਨੁਸੂਚਿਤ ਜਾਤੀ ਦੇ ਪੈਸਟ ਮੈਟ੍ਰਿਕ ਵਜੀਫੇ ਵਿੱਚ ਹੋਏ ਘਪਲੇ, ਬੇਰੋਜ਼ਗਾਰੀ ਅਤੇ ਮਨੀਸ਼ਾ ਦੇ ਗੈਂਗਰੇਪ ਤੋਂ ਬਾਅਦ ਕੀਤੇ ਦਰਦਨਾਕ ਕਤਲ ਵਿੱਰੁਧ ਕੀਤੀ ਗਈ।

Advertisements

ਇਸਨੂੰ ਸੰਬੋਧਨ ਕਰਨ ਲਈ ਕਿਸ਼ੋਰ ਗੁਰੂ ਅਤੇ ਮਾਸਟਰ ਮਹਿੰਦਰ ਸਿੰਘ ਹੀਰ ਵਿਸ਼ੇਸ਼ ਤੌਰ ਤੇ ਪਹੁੰਚੇ। ਰੈਲੀ ਵਿੱਚ ਕਿਸਾਨ ਵਿਰੋਧੀ ਬਿੱਲ ਬੰਦ ਕਰਨ, ਬਾਕੀ ਵਰਗਾਂ ਤੇ ਜ਼ੁਲਮ ਬੰਦ ਕਰਨ, ਦੇਸ਼ ਦੇ ਹਰ ਪਰਿਵਾਰ ਨੂੰ ਉਹਨਾਂ ਦੇ ਟੈਕਸਾਂ ਰਾਹੀਂ ਇਕੱਠੇ ਹੋਏ ਟੈਕਸਾਂ ਵਿੱਚੋਂ ਸੋਸ਼ਲ ਸੈਕਿਉਰਟੀ ਅਧੀਨ ਉਹਨਾਂ ਹਰ ਮਹੀਨੇ 10 ਹਜ਼ਾਰ ਰੁਪਏ ਦੇਣ ਅਤੇ ਮਨੀ੍ਰਸ਼ਾ ਦੇ ਕਾਤਿਲਾਂ ਨੂੰ ਸਪੈਸ਼ਲ ਆਦਾਲਤ ਰਾਹੀਂ ਫਾਂਸੀ ਦੇਣ, ਗੈਰ ਜ਼ਿਮੇਵਾਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਜੇਲ ਵਿੱਚ ਦਾ ਮਤਾ ਪਾਸ ਕੀਤਾ ਗਿਆ।

ਇਸ ਮੌਕੇ ਤੇ ਅਮਰਜੀਤ ਕੌਰ, ਨਿਰਮਲ ਕੌਰ, ਰੇਖਾ ਰਾਣੀ, ਪੰਚ, ਮੌਨਿਕਾ, ਦਲਵੀਰ ਕੋਰ ਅਤੇ ਸੋਨੀਆ ਦੀ ਅਗਵਾਈ ਹੇਠ ਕਾਲੇ ਝੰਡੇ ਲੈ ਕੇ ਮੋਦੀ-ਯੋਗੀ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾਏ ਗਏ।

LEAVE A REPLY

Please enter your comment!
Please enter your name here