ਡਾ. ਮਨਮੋਹਣ ਸਿੰਘ ਦੀ ਮਾਤਾ ਦਾ ਦੇਹਾਂਤ, ਸੇਜਲੀਆਂ ਅੱਖਾਂ ਨਾਲ ਦਿੱਤੀ ਗਈ ਅੰਤਿਮ ਵਿਦਾਈ

ਹੁਸ਼ਿਆਰਪੁਰ ( ਦ ਸਟੈਲਰ ਨਿਊਜ਼): ਸਿਵਲ ਹਸਪਤਾਲ ਵਿੱਚ ਸੇਵਾਵਾਂ ਨਿਭਾ ਰਹੇ ਡਾ. ਮਨਮੋਹਣ ਸਿੰਘ ਹੱਡੀਆਂ ਦੇ ਮਾਹਿਰ ਸਿਵਲ ਹਸਪਤਾਲ ਦੀ ਮਾਤਾ ਪ੍ਰਕਾਸ਼ ਕੋਰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਪਿਛਲੇ ਦਿਨੀ ਸਵਰਗ ਸਿਧਾਰ ਗਏ ਸਨ। ਉਹਨਾਂ ਦਾ ਹਰਿਆਣਾ ਰੋਡ ਦੇ ਚੋਅ ਪਾਰ ਸ਼ਿਵਪੁਰੀ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ। ਉਹਨਾਂ ਦੇ ਸਰੀਰ ਨੂੰ ਉਹਨਾਂ ਦੇ ਸਪੁੱਤਰ ਡਾ. ਮਨਮੋਹਣ ਸਿੰਘ ਵੱਲੋ ਅਗਨੀ ਭੇਂਟ ਕੀਤੀ ਗਈ।

Advertisements

ਇਸ ਮੋਕੇ ਸਾਬਕਾ ਕੈਬਨਿਟ ਮੰਤਰੀ ਅਤੇ ਵਿਧਾਇਕ ਸ਼ੁੰਦਰ ਸ਼ਾਮ ਅਰੋੜਾ ਨੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ। ਸਿਵਲ ਸਰਜਨ ਡਾ. ਰਣਜੀਤ ਸਿੰਘ ਘੋਤੜਾ ਵੱਲੋ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਪਰਿਵਾਰ ਨੂੰ ਪ੍ਰਮਾਤਮਾ ਦਾ ਭਾਣਾ ਮੰਨਣ ਲਈ ਕਿਹਾ। ਇਸ ਮੌਕੇ ਡਾ. ਰਜੇਸ਼ ਬੱਗਾ, ਡਾ. ਸੇਵਾ ਸਿੰਘ, ਸੀਨੀਅਰ ਮੈਡੀਕਲ ਅਫਸਰ ਡਾ. ਜਸਵਿੰਦਰ ਸਿੰਘ, ਡਾ. ਗੁਲਵਿੰਦਰ ਸਿੰਘ, ਡਾ. ਸਰਬਜੀਤ ਸਿੰਘ, ਡਾ. ਰੁਪਿੰਦਰਜੀਤ ਸਿੰਘ, ਡਾ. ਸਨਮ, ਮਾਸ ਮੀਡੀਆ ਅਫਸਰ ਪਰਸ਼ੋਤਮ ਲਾਲ, ਫਾਰਮੇਸੀ ਅਫਸਰ ਜਤਿੰਦਰਪਾਲ ਸਿੰਘ, ਹਰਰੂਪ ਕੁਮਾਰ, ਅਜੈ ਕੁਮਾਰ, ਸ਼ਹਿਰ ਦੀ ਉਘੀਆਂ ਸ਼ਖਸੀਅਤਾਂ ਤੇ ਸਮਾਜ ਸੇਵੀ ਸੰਸਥਾਂਵਾਂ ਦੇ ਅਗੂਆਂ ਨੇ ਡਾ. ਮਨਮੋਹਨ ਤੇ ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।

LEAVE A REPLY

Please enter your comment!
Please enter your name here