ਪੰਜਾਬ ਰੋਡਵੇਜ਼ ਰਿਟਾਇਰਡ ਇੰਪਲਾਈਜ ਐਸੋਸੀਏਸ਼ਨ ਨੇ ਸੰਸਥਾਪਕ ਰਤਨ ਚੰਦ ਦੀ ਮਨਾਈ 5ਵੀਂ ਬਰਸੀ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਪੰਜਾਬ ਰੋਡਵੇਜ਼ ਰਿਟਾਇਰਡ ਇੰਪਲਾਈਜ ਵੈਲਫੇਅਰ ਐਸੋਸੀਏਸ਼ਨ (ਰਜਿ.) ਹਸ਼ਿਆਰਪੁਰ ਦੀ ਮੀਟਿੰਗ ਬੱਸ ਸਟੈਂਡ ਹੁਸ਼ਿਆਰਪੁਰ ਵਿਖੇ ਚੇਅਰਮੈਨ ਸਰਦਾਰ ਰਣਜੀਤ ਸਿੰਘ ਮੁਲਤਾਨੀ ਦੀ ਪ੍ਰਧਾਨਗੀ ਵਿੱਚ ਹੋਈ। ਇਸ ਮੀਟਿੰਗ ਵਿੱਚ ਇਸ ਜਥੇਬੰਦੀ ਦੇ ਸੰਸਥਾਪਕ ਸਵਰਗਵਾਸੀ ਰਤਨ ਚੰਦ ਭਾਰਦਵਾਜ ਦੀ ਪੰਜਵੀ ਬਰਸੀ ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸੀ ਜਥੇਬੰਦੀ ਦੇ ਪਰਮਜੀਤ ਸਿੰਘ ਬਿਹਾਲਾ ਇੰਸਪੈਕਟਰ ਪੰਜਾਬ ਰੋਡਵੇਜ ਹੁਸ਼ਿਆਰਪੁਰ ਦੀ ਅਚਾਨਕ ਮੌਤ ਹੋਣ ਤੇ (2) ਭੁਪਿੰਦਰ ਸਿੰਘ ਡਰਾਈਵਰ ਪੰਜਾਬ ਰੋਡਵੇਜ਼ ਨਵਾਂ ਸ਼ਹਿਰ (3) ਤੀਰਥ ਰਾਮ ਸਾਬਕਾ ਸੁਪਰਡੈਂਟ ਦੀ ਅਚਾਨਕ ਮੌਤ ਹੋਣ ਤੇ 2 ਮਿੰਟ ਦਾ ਮੋਨ ਰੱਖ ਕੇ ਸ਼ਰਧਾਂਜਲੀ ਭੇਂਟ ਕੀਤੀ। ਉਪਰੰਤ ਰਣਜੀਤ ਸਿੰਘ ਮੁਲਤਾਨੀ ਸਾਬਕਾ ਟ੍ਰੈਫਿਕ ਮੈਨੇਜਰ ਨੇ ਦੱਸਿਆ ਕਿ ਰਤਨ ਚੰਦ ਭਾਰਦਵਾਜ ਨੇ ਇਸ ਜਥੇਬੰਦੀ ਦੀ ਸਥਾਪਨਾ ਕਰਨ ਵੇਲੇ ਰੋਡਵੇਜ਼ ਦੀਆਂ ਸਾਰੀਆ ਜਥੇਬੰਦੀਆਂ ਦੇ ਮੈਬਰ ਅਤੇ ਕਲਾਸ ਫੋਰ ਤੋ ਕਲਾਸ ਵਨ ਤੱਕ ਦੇ ਰਿਟਾਇਰੀਆਂ ਨੂੰ ਇੱਕ ਪਲੇਟਫਾਰਮ ਤੇ ਇੱਕਠੇ ਕੀਤਾ। ਸ੍ਰੀ ਭਾਰਦਵਾਜ ਹਰ ਵਰਕਰ ਦੀ ਮੁਸ਼ਕਿਲ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਦੇ ਸਨ। ਭਾਰਦਵਾਜ ਸਾਹਿਬ ਆਪਣੇ ਪਰਿਵਾਰ ਵਿੱਚ ਵੀ ਆਪਣੇ ਬੱਚਿਆਂ ਨੂੰ ਡਾਕਟਰ, ਲੈਕਚਰਾਰ ਅਤੇ ਇੰਜਨੀਅਰ ਦੀ ਸਿੱਖਿਆ ਦੇ ਕੇ ਪੰਜਾਬ ਸਰਕਾਰ ਦੀ ਸੇਵਾ ਵਿੱਚ ਲਾਇਆ। ਸ. ਰਣਜੀਤ ਸਿੰਘ ਮੁਲਤਾਨੀ ਨੇ ਪੰਜਾਬ ਸਰਕਾਰ ਦੀ ਨਿਖੇਧੀ ਕਰਦੇ ਦੱਸਿਆ ਕਿ ਇਹ ਸਰਕਾਰ ਹਰ ਫਰੰਟ ਤੋਂ ਫੇਲ ਹੈ, ਸਾਡੀ ਜੱਥੇਬੰਦੀ ਪੰਜਾਬ ਦੇ ਕਿਸਾਨਾਂ ਨਾਲ ਖੱੜੀ ਹੈ। ਉਹਨਾ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮੁਲਾਜ਼ਮਾਂ ਦੀਆਂ ਡੀ.ਏ. ਦੀਆਂ ਕਿਸ਼ਤਾਂ ਅਤੇ ਬਕਾਇਆ ਜਲਦੀ ਦਿੱਤਾ ਜਾਵੇ।

Advertisements

ਸ੍ਰੀ ਭਾਰਦਵਾਜ ਦੇ ਬੇਟੇ ਰਵਿੰਦਰ ਕੁਮਾਰ ਭਾਰਦਵਾਜ ਅਤੇ ਹੋਰ ਪਰਿਵਾਰ ਦੇ ਮੈਂਬਰ ਸ਼ਰਧਾਂਜਲੀ ਮੌਕੇ ਤੇ ਹਾਜਰ ਸਨ। ਰਵਿੰਦਰ ਕੁਮਾਰ ਨੇ ਬੜੇ ਭਰੇ ਹੋਏ ਮਨ ਨਾਲ ਯਾਦ ਕਰਦਿਆ ਦੱਸਿਆ ਕਿ  ਜਦੋ ਪਿਤਾ ਜੀ ਘਰ ਵਿੱਚ ਹੁੰਦੇ ਸਨ ਤਾਂ ਕਿਸੇ ਵੀ ਵਕਤ ਕਿਸੇ ਵੀ ਕਰਮਚਾਰੀ ਦਾ ਫੋਨ ਆਉਦਾ ਸੀ ਤਾ ਉਸਦੀ ਸਮੱਸਿਆ ਨੂੰ ਜਲਦੀ ਸੁਲਝਾਉਣ ਦੀ ਕੋਸ਼ਿਸ਼ ਕਰਦੇ ਸਨ।ਉਨ•ਾ ਦੇ ਬੇਟੇ ਨੇ ਇਸ ਜਥੇਬੰਦੀ ਦਾ ਧੰਨਵਾਦ ਕੀਤਾ ਕਿ ਇਹ ਜਥੇਬੰਦੀ ਸਾਡੇ ਪਿਤਾ ਨੂੰ ਕਿੰਨਾ ਸਨਮਾਨ ਦਿੰਦੀ ਹੈ, ਅਤੇ ਮੇਰਾ ਪਰਿਵਾਰ ਇਸ ਜਥੇਬੰਦੀ ਨਾਲ  ਖੜਾ ਰਹੇਗਾ। ਸਾਬਕਾ ਜਨਰਲ ਮੈਨੇਜਰ ਸ੍ਰੀ ਜੁਗਿੰਦਰ ਪਾਲ ਨੇ ਵੀ ਸ੍ਰੀ ਭਾਰਦਵਾਜ ਜੀ ਦੇ ਜੀਵਨ ਤੇ ਚਾਨਣਾ ਪਾਇਆ ਅਤੇ ਦੱਸਿਆ ਕਿ ਅਸੀ ਇੱਕਠੇ ਹੀ ਹੁਸ਼ਿਆਰਪੁਰ ਡਿਪੂ ਵਿੱਚ ਨੋਕਰੀ ਕੀਤੀ ਹੈ। ਉਨ•ਾ ਦਾ ਸੁਭਾਅ ਵੀ ਬਹੁਤ ਮਿਲਣਸਾਰ ਸੀ। ਸਾਬਕਾ ਜਨਰਲ ਮੈਨੇਜਰ ਨੇ ਪੰਜਾਬ ਸਰਕਾਰ ਦੀ ਨਿਖੇਧੀ ਕਰਦਿਆ ਦੱਸਿਆ ਕਿ  ਸਰਕਾਰੀ ਮੁਲਾਜਮਾ ਅਤੇ ਪੈਨਸ਼ਰਾ ਦੇ ਹੱਕ ਖੋਹਣ ਤੇ ਲੱਗੀ ਹੋਈ ਹੈ। ਵਿੱਤ ਮੰਤਰੀ ਨੇ ਪੇ-ਕਮਿਸ਼ਨ ਦੀ ਰਿਪੋਰਟ ਨੂੰ ਜੂਨ 2020 ਲਾਗੂ ਕਰਨ ਦਾ ਵਾਅਦਾ ਕੀਤਾ ਸੀ, ਫਿਰ ਉਸਤਂੋ ਮੁਕਰ ਕੇ ਦਸੰਬਰ 2020 ਦੇਣ ਦਾ ਵਾਅਦਾ ਕੀਤਾ, ਉਸਤੋ ਵੀ ਮੁਕਰ ਕੇ ਹੁਣ 2021 ਦੇ ਵਿੱਤੀ ਸਾਲ ਵਿੱਚ ਦੇਣ ਦਾ ਸਿਰਫ ਭਰੋਸਾ ਦਿੱਤਾ ਹੈ।

ਇਸ ਮੀਟਿੰਗ ਵਿੱਚ ਸੁਰਿੰਦਰ ਕੁਮਾਰ ਸੈਣੀ, ਗੁਰਬਖਸ਼ ਸਿੰਘ ਮਨਕੋਟੀਆ, ਗਿਆਨ ਸਿੰਘ ਭਲੇਠੂ, ਗੁਰਬਖਸ਼ ਸਿੰਘ ਸਾਬਕਾ ਸੁਪਰਡੈਂਟ, ਰਣਜੀਤ ਕੁਮਾਰ ਸ਼ਰਮਾ, ਅਵਤਾਰ ਸਿੰਘ, ਕਮਲਜੀਤ ਮਿਨਹਾਸ, ਅਵਤਾਰ ਸਿੰਘ ਗਿੱਲ, ਇੰਦਰਮੋਹਣ ਬਾਲੀ, ਪ੍ਰੇਮ ਸਿੰਘ ਢਵਿਡਾ, ਜੋਧ ਸਿੰਘ, ਗੁਰਨਾਮ ਸਿੰਘ, ਕਾਕਾ ਲਵਪ੍ਰੀਤ ਅਤੇ ਬੇਟੀ ਨਵਪ੍ਰੀਤ ਨੇ ਵੀ ਸਵਰਗਵਾਸੀ ਭਾਰਦਵਾਜ ਨੂੰ ਸ਼ਰਧਾਂਜਲੀ ਭੇਂਟ ਕੀਤੀ । ਅਗਲੀ ਮੀਟਿੰਗ 16 ਨਵੰਬਰ 2020 ਨੂੰ ਹੋਵੇਗੀ।

LEAVE A REPLY

Please enter your comment!
Please enter your name here