ਚਾਰ ਨਸ਼ਾ ਤਸਕਰ 1160 ਨਸ਼ੀਲੀਆਂ ਗੋਲੀਆਂ ਅਤੇ 1.99.400 ਰੁਪਏ ਦੀ ਡਰੱਗ ਮਨੀ ਸਮੇਤ ਕਾਬੂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਪਲਕ। ਆਈਪੀਐਸ ਸੁਰੇਂਦਰ ਲਾਂਬਾ ਹੁਸ਼ਿਆਰਪੁਰ ਜੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਨਸ਼ਾ-ਤਸਕਰੀ  ਨੂੰ ਨੱਥ ਪਾਉਣ ਲਈ ਵਿੱਢੀ ਮੁਹਿੰਮ ਚਲਾਈ ਗਈ। ਜਿਸਦੇ ਤਹਿਤ ਪੁਲਿਸ ਨੇ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਇਸ ਸਬੰਧੀ ਏਐਸਆਈ ਕੋਸ਼ਲ ਚੰਦਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁਖਬਰ ਦੇ ਆਧਾਰ ਤੇ ਨਸ਼ਾ ਤਸਕਰਾ ਨੂੰ ਕਾਬੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆਂ ਕਿ ਸ਼ਿਵ ਕੁਮਾਰ ਉਰਫ਼ ਸੰਨੀ ਪੁੱਤਰ ਪਰਮਜੀਤ ਵਾਸੀ ਨੇੜੇ ਭਾਰਤ ਪੈਲਿਸ ਪੀਰਾ ਦੀ ਜਗ੍ਹਾਂ ਮੁਹੱਲਾ ਟਿੱਬਾ ਸਾਹਿਬ, ਹੁਸ਼ਿਆਰਪੁਰ, ਜੋ ਕਿ ਨਸ਼ੀਲੀਆਂ ਗੋਲੀਆਂ ਅਤੇ ਹੈਰੋਇਨ ਵੇਚਣ ਦਾ ਧੰਦਾ ਕਰਦਾ ਹੈ। ਜੋ ਕਿ ਉਸ ਸਮੇਂ ਆਪਣੇ ਘਰ ਦੇ ਸਾਹਮਣੇ ਮੋਟਰ ਸਾਈਕਲਰ ਬਜਾਜ ਪਲਸਰ ਨੰਬਰ ਪੀ.ਬੀ. 07-ਸੀ.ਡੀ.­-4840 ਤੇ ਕਿਸੇ ਪਾਸੇ ਜਾਣ ਦੀ ਤਿਆਰੀ ਕਰ ਰਿਹਾ ਸੀ।

Advertisements

ਇਤਲਾਹ ਤੋਂ ਬਾਅਦ ਸੀਆਈਏ ਸਟਾਫ਼ ਇੰਚਾਰਜ਼ ਬਲਵਿੰਦਰਪਾਲ ਆਪਣੀ ਟੀਮ ਸਮੇਤ ਮੌਕੇ ਤੇ ਪਹੁੰਚੇ ਤਾਂ ਮੁਲਜ਼ਮ ਦੀ ਤਲਾਸ਼ੀ ਲਈ ਗਈ। ਤਲਾਸ਼ੀ ਲੈਣ ਉਪਰੰਤ ਉਸ ਪਾਸੋਂ 1160 ਨਸ਼ੀਲੀਆਂ ਗੋਲੀਆਂ, 1.99.400 ਰੁਪਏ ਡਰੱਗ ਮਨੀ, ਐਕਟਿਵਾ ਨੰਬਰੀ ਪੀ.ਬੀ.07 ਏ.ਬਾਈ-2489 ਅਤੇ ਮੋਟਰਸਾਈਕਲ ਪਲਸਰ ਪੀ.ਬੀ. 07-ਸੀ.ਡੀ-4840 ਬਰਾਮਦ ਕੀਤਾ ਗਿਆ। ਪੁਲਿਸ ਵੱਲੋਂ ਪੁੱਛਗਿੱਛ ਦੌਰਾਨ ਸੰਨੀ ਨੇ ਦੱਸਿਆ ਕਿ ਉਹ ਨਸ਼ੀਲਾ ਪਦਾਰਥ ਮਨੀਸ਼ ਕੁਮਾਰ ਉਰਫ਼ ਕਾਲੂ ਪੁੱਤਰ ਮਹਿੰਦਰਪਾਲ ਵਾਸੀ ਨਵੀ ਆਬਾਦੀ ਨੇੜੇ ਦੁਸਹਿਰਾ ਗਰਾਊਂਡ, ਸਾਹਿਲ ਬੱਤਾ ਪੁੱਤਰ ਪ੍ਰਦੀਪ ਕੁਮਾਰ ਵਾਸੀ ਨਿਊ ਸੁਖੀਆਬਾਦ ਅਤੇ ਰਿਤੁਲ ਰਾਜਾ ਉਰਫ਼ ਰਾਜਾ ਪੁੱਤਰ ਰਜਿੰਦਰ ਕੁਮਾਰ ਵਾਸੀ ਮੁਹੱਲਾ ਅਜੀਤ ਨਗਰ, ਟਾਂਡਾ ਰੋਡ ਹੁਸ਼ਿਆਰਪੁਰ ਪਾਸੋਂ ਖਰੀਦ ਕਰਦਾ ਹੈ। ਜਿਨ੍ਹਾਂ ਤੇ 29/22-61-85 ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ਼ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

LEAVE A REPLY

Please enter your comment!
Please enter your name here