ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਵਲੋਂ ਜਿਲਾ ਹੁਸ਼ਿਆਰਪੁਰ ਟੀਮ ਦਾ ਪੁਨਰ ਗਠਨ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ, ਜ਼ਿਲਾ ਹੁਸ਼ਿਆਰਪੁਰ ਦੀ ਇੱਕ ਅਹਿਮ ਮੀਟਿੰਗ ਸੂਬਾ ਕਨਵੀਨਰ ਜਸਵੀਰ ਤਲਵਾੜਾ ਦੀ ਪ੍ਰਧਾਨਗੀ ਹੇਠ ਸ਼ਹੀਦ ਊਧਮ ਸਿੰਘ ਪਾਰਕ ਹੁਸ਼ਿਆਰਪੁਰ ਵਿਖੇ  ਹੋਈ। ਜਿਸ ਵਿੱਚ ਜੀ.ਟੀ.ਯੂ ਦੇ ਜ਼ਿਲਾ ਪ੍ਰਧਾਨ  ਅਮਨਦੀਪ ਸ਼ਰਮਾ, ਜਨਰਲ ਸਕੱਤਰ ਸੁਨੀਲ ਸ਼ਰਮਾ, ਪੰਜਾਬ ਅਤੇ  ਯੂ.ਟੀ ਮੁਲਾਜ਼ਮ ਸੰਘਰਸ਼ ਕਮੇਟੀ ਤੋਂ ਇੰਦਰਜੀਤ ਵਿਰਦੀ ਸ਼ਾਮਿਲ ਹੋਏ। ਇਸ ਮੀਟਿੰਗ ਵਿੱਚ ਪੁਰਾਣੀ ਪੈਂਸ਼ਨ ਬਹਾਲੀ ਸੰਘਰਸ਼ ਕਮੇਟੀ ਦੀ ਪੁਰਾਣੀ ਇਕਾਈ ਦਾ ਸਰਵਸੰਮਤੀ ਨਾਲ ਪੁਨਰਗਠਨ ਕੀਤਾ ਗਿਆ।

Advertisements

ਜਿਸ ਦੇ ਤਹਿਤ ਇਸ ਨਵੀਂ ਕਮੇਟੀ ਵਿੱਚ ਸੰਜੀਵ ਕੁਮਾਰ ਧੂਤ    ਨੂੰ ਜ਼ਿਲਾ ਕਨਵੀਨਰ, ਕਰਮਜੀਤ ਸਿੰਘ, ਰਵਿੰਦਰ ਸਿੰਘ ਅਤੇ ਦੀਪਾ ਨੂੰ ਕੋ-ਕਨਵੀਨਰ, ਸੁਰਜੀਤ ਰਾਜਾ ਨੂੰ ਚੀਫ਼ ਆਰਗੇਨਾਈਜ਼ਰ, ਤਿਲਕ ਰਾਜ ਜਨਰਲ ਸਕੱਤਰ,  ਮਨੋਹਰ ਸਿੰਘ ਸਹਾਇਕ ਸਕੱਤਰ, ਜਸਵਿੰਦਰ ਪਾਲ ਸਿੰਘ ਸਹਾਇਕ ਸਕੱਤਰ, ਵਿਕਾਸ ਸ਼ਰਮਾ ਪ੍ਰੈੱਸ  ਸਕੱਤਰ, ਬਲਦੇਵ ਸਿੰਘ ਪ੍ਰੈੱਸ ਸਕੱਤਰ, ਖਜ਼ਾਨਚੀ ਜਗਵਿੰਦਰ ਸਿੰਘ, ਜਸਵੀਰ ਬੋਦਲ ਆਈਟੀ ਸੈੱਲ ਇੰਚਾਰਜ, ਮੈਂਬਰ ਰਾਕੇਸ਼ ਰੌਸ਼ਨ, ਮਨਮੋਹਨ ਸਿੰਘ, ਰਜਤ ਮਹਾਜਨ, ਸਤੀਸ਼ ਮੁਕੇਰੀਆਂ, ਚਮਨ ਲਾਲ, ਰਮਨ ਚੌਧਰੀ, ਦਲਜੀਤ ਸਿੰਘ, ਅਸ਼ੋਕ ਕੁਮਾਰ, ਪਰਮਜੀਤ ਮਾਹਿਲਪੁਰ, ਗੁਰਵਿੰਦਰ ਸਿੰਘ ਮਾਲਪੁਰ, ਸੱਤਪਾਲ, ਵਰਿੰਦਰ ਵਿੱਕੀ, ਸਤ ਪ੍ਰਕਾਸ਼, ਹਰਬਿਲਾਸ, ਮਨਜੀਤ ਸਿੰਘ, ਰਵਿੰਦਰ ਰਵੀ, ਰਾਮਧਨ ਅਤੇ ਰਵਿੰਦਰ ਕੁਮਾਰ ਨੂੰ ਮੈਂਬਰ ਚੁਣਿਆ ਗਿਆ।

LEAVE A REPLY

Please enter your comment!
Please enter your name here