ਰੋਜਗਾਰ ਬਿਉਰ ਵਲੋਂ ਵਿਭਾਗ ਦੀਆਂ ਗਤੀਵਿਧੀਆਂ ਬਾਰੇ ਪਿੰਡਾਂ ਦੇ ਸਰਪੰਚਾਂ ਨਾਲ ਕੀਤੀ ਗਈ ਬੈਠਕ

ਪਠਾਨਕੋਟ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਵਲੋਂ ਹਰੇਕ ਜਿਲੇ ਵਿਚ ਜਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਸਥਾਪਿਤ ਕੀਤੇ ਗਏ ਹਨ। ਇਨਾਂ ਰੋਜ਼ਗਾਰ ਬਿਉਰੋ ਰਾਹੀਂ ਬੇ-ਰੋਜ਼ਗਾਰਾਂ ਦੇ ਭਵਿੱਖ ਲਈ ਬਹੁਤ ਸਾਰੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਜਿਲਾ ਰੋਜ਼ਗਾਰ ਅਤੇ ਕਾਰੋਬਾਰ ਪਠਾਨਕੋਟ ਵਿਖੇ ਬੱਚਿਆਂ ਦੀ ਕਾਉਂਸਲਿੰਗ, ਨੋਕਰੀਆਂ ਦੇ ਉਪਰਾਲੇ, ਸਵੈ-ਰੋਜ਼ਗਾਰ ਸਕੀਮ ਬਾਰੇ ਜਾਣਕਾਰੀ, ਮੁਫਤ ਇੰਟਰਨੇਟ ਸਹੂਲਤ, ਐਲ.ਈ.ਡੀ. ਰਾਹੀਂ ਵੱਖ-ਵੱਖ ਆਸਾਮੀਆਂ ਬਾਰੇ ਸਕਿੱਲ ਕੋਰਸਾਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਜਾਂਦੀ ਹੈ।

Advertisements

ਡਿਪਟੀ ਕਮਿਸ਼ਨਰ ਪਠਾਨਕੋਟ ਸੰਯਮ ਅਗਰਵਾਲ ਵਲੋਂ ਆਦੇਸ਼ ਦਿੱਤੇ ਗਏ ਹਨ ਕਿ ਜਨਤਾ ਦੇ ਚੁਣੇ ਹੋਏ ਨੁਮਾਇੰਦੇ/ਸਰਪੰਚਾਂ, ਪੰਚਾਂ ਅਤੇ ਐਮ.ਸੀ. ਨਾਲ ਰਾਵਤਾ ਕਾਇਮ ਕਰਦੇ ਹੋਏ ਉਹਨਾਂ ਦੀ ਜਿਲਾ ਰੋਜਗਾਰ ਅਤੇ ਕਾਰੋਬਾਰ ਬਿਉਰੋ ਪਠਾਨਕੋਟ ਵਿਖੇ ਵਿਜ਼ਟ ਕਰਵਾਈ ਜਾਵੇ ਅਤੇ ਰੋਜਗਾਰ ਬਿਉਰੋ ਪਠਾਨਕੋਟ ਵਿਖੇ ਦਿੱਤੀਆਂ ਜਾਂਦੀਆਂ ਸਹੂਲਤਾਂ ਬਾਰੇ ਮੀਟਿੰਗ ਦੋਰਾਨ ਜਾਣਕਾਰੀ ਪ੍ਰਦਾਨ ਕੀਤੀ ਜਾਵੇ। ਜਿਸ ਅਧੀਨ ਅੱਜ ਜਿਲਾ ਪਠਾਨਕੋਟ ਦੇ ਵੱਖ-ਵੱਖ ਬਲਾਕਾਂ ਦੇ ਕੁਝ ਸਰਪੰਚਾਂ ਦੀ ਕੋਵਿਡ-19 ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੋਰਾਨ ਗੁਰਮੇਲ ਸਿੰਘ ਜਿਲਾ ਰੋਜ਼ਗਾਰ ਜਨਰੇਸ਼ਨ ਹੁਨਰ ਵਿਕਾਸ ਅਤੇ ਟ੍ਰੇਨਿੰਗ ਅਫਸਰ ਵਲੋਂ ਸਰਪੰਚਾਂ ਨੂੰ ਰੋਜ਼ਗਾਰ ਬਿਉਰੋ ਪਠਾਨਕੋਟ ਵਿਖੇ ਦਿੱਤੀਆਂ ਜਾਂਦੀਆਂ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ਅਤੇ ਸਰਪੰਚਾਂ ਨੂੰ ਕਿਹਾ ਕਿ ਉਹ ਇਨ•ਾਂ ਸਹੂਲਤਾਂ ਬਾਰੇ ਪਿੰਡਾਂ ਦੇ ਸਮੂਹ ਵਸਨੀਕਾਂ ਨੂੰ ਜਾਣਕਾਰੀ ਦੇਣ ਤਾਂ ਜੋ ਬੇਰੋਜ਼ਗਾਰ ਪ੍ਰਾਰਥੀਆਂ ਨੂੰ ਵੱਧ ਤੋਂ ਵੱਧ ਸਹੂਲਤਾਂ ਦਿੱਤੀਆਂ ਜਾ ਸਕਣ। ਇਸ ਮੋਕੇ ਤੇ ਜਿਲਾ ਲੀਡ ਬੈਂਕ ਮੈਨੇਜਰ ਸੁਨੀਲ ਦੱਤ, ਜਿਲਾ ਉਦਯੋਗਿਕ ਕੇਂਦਰ ਤੋਂ ਅਸਵਨੀ ਕੁਮਾਰ, ਰਕੇਸ਼ ਕੁਮਾਰ ਪਲੇਸਮੈਂਟ ਅਫਸਰ ਆਦਿ ਸਾਮਿਲ ਸਨ।

LEAVE A REPLY

Please enter your comment!
Please enter your name here