“ਟਾਇਲਾਂ“

ਤਿਲਕਣੀਆਂ  ਟਾਈਲਾਂ ਨਾ ਘਰੇ ਲਗਵਾ ਕਾਕਾ,
ਬੀਵੀ ,ਬੱਚਿਆਂ ਤਾਈਂ ਸਮਝਾ  ਕਾਕਾ।
ਨਾ ਸਮਝਣ ਤਾਂ ਹਸਪਤਾਲ ਦਾ ਲਵਾ ਚੱਕਰ,
ਟੁੱਟੇ ਚੂਲੇ ਵਾਲਿਆਂ ਦੀ ਹਾਲਤ ਦਿਖਾ ਕਾਕਾ।
ਕਈ ਘਰਾਂ ‘ਚ’ ਮੁਸ਼ਕਿਲ ਹੈ ਬਹੁਤ ਬਣਗੀ,
ਫਸੇ ਨਾ ਕੋਈ ਹੋਰ,ਇਹ ਮੁਸੀਬਤ ਰੁਕਵਾ ਕਾਕਾ।
ਘਰ ਆਪਣੇ ਬਚਾਉ ਫੋਕੀ ਸ਼ੋਹਰਤਾਂ ਤੋਂ,
ਵੱਡੇ-ਛੋਟਿਆਂ ਨੂੰ ਗੱਲ ਸਮਝਾ ਕਾਕਾ।
ਪੱਲੇ ਪੈਜੇ ,ਜੇ “ ਭੱਲਿਆ “ ਇਹ ਗੱਲ ਤੇਰੀ,
ਹੋਜੇ ਖੁਸ਼ੀਆਂ ਦਾ ਉੱਥੇ ਟਿਕਾਅ ਕਾਕਾ।

Advertisements

ਕੰਵਰਦੀਪ ਸਿੰਘ ਭੱਲਾ ਪਿੱਪਲਾਂ ਵਾਲਾ
ਬ੍ਰਾਂਚ ਮੈਨੇਜਰ ਨਿਊ ਗ੍ਰੇਨ ਮਾਰਕੀਟ
ਸਹਿਕਾਰੀ ਬੈਂਕ ਹੁਸ਼ਿਆਰਪੁਰ।
99-881-94776

LEAVE A REPLY

Please enter your comment!
Please enter your name here