ਭਾਜਪਾ ਵੱਲੋਂ ਕੀਤਾ ਦਲਿਤਾਂ ਦਾ ਨੁਕਸਾਨ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ: ਹਰਜਿੰਦਰ ਕੌਰ

ਮਾਹਿਲਪੁਰ (ਦ ਸਟੈਲਰ ਨਿਊਜ਼)। ਕਿਸਾਨ ਵਿਰੋਧੀ ਆਰਡੀਨੈਂਸਾ ਨੂੰ ਲੈ ਕੇ ਪੰਜਾਬ ਭਰ ਵਿੱਚ ਹਰ ਵਰਗ ਵੱਲੋ ਭਾਜਪਾ ਦਾ ਕੜਾ ਵਿਰੋਧ ਕੀਤਾ ਜਾ ਰਿਹਾ ਹੈ, ਜਿਸ ਤੋਂ ਬਚਣ ਲਈ ਭਾਜਪਾ ਦਲਿਤ ਯਾਤਰਾ ਦਾ ਡਰਾਮਾ ਕਰਕੇ ਦਲਿਤਾਂ ਨੂੰ ਬਲੀ ਦਾ ਬੱਕਰਾ ਬਣਾ ਰਹੀ ਹੈ। ਇਹ ਵਿਚਾਰ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਹਰਜਿੰਦਰ ਕੌਰ ਚੱਬੇਵਾਲ ਨੇ ਪ੍ਰਗਟ ਕੀਤੇ। ਉਹ ਅਪਣੀ ਰਿਹਾਇਸ਼ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨਾਂ ਕਿਹਾ ਕਿ ਭਾਜਪਾ ਨੇ ਹਮੇਸ਼ਾ ਹੀ ਦਲਿਤ ਵਰਗ ਦਾ ਵੱਡਾ ਨੁਕਸਾਨ ਕੀਤਾ ਹੈ ਜਿਸ ਨੂੰ ਦਲਿਤ ਭਾਈਚਾਰਾ ਕਦੇ ਵੀ ਭੁੱਲ ਨਹੀਂ ਸਕਦਾ।

Advertisements

 ਦਲਿਤ ਭਲਾਈ ਯਾਤਰਾ ਵੀ ਭਾਜਪਾ ਵੱਲੋ ਸੂਬੇ ਦਾ ਮਾਹੌਲ ਖਰਾਬ ਕਰਨ ਦੀ ਵੱਡੀ ਯੋਜਨਾ ਹੈ ਜਿਸ ਨੂੰ ਦਲਿਤ ਭਾਈਚਾਰਾ ਸਫਲ ਨਹੀਂ ਹੋਣ ਦੇਵੇਗਾ। ਉਨਾਂ ਮੋਦੀ ਸਰਕਾਰ ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਜਿਸ ਦਿਨ ਤੋਂ ਕੇਂਦਰ ਦੀ ਸੱਤਾ ਤੇ ਭਾਜਪਾ ਕਾਬਜ਼ ਹੋਈ ਹੈ ਉਸੇ ਦਿਨ ਤੋਂ ਹੀ ਮੋਦੀ ਸਰਕਾਰ ਵੱਲੋਂ ਦਲਿਤ ਵਿਰੋਧੀ ਫੈਸਲੇ ਲਏ ਜਾ ਰਹੇ ਹਨ ਅਤੇ ਦਲਿਤਾਂ ਤੇ ਅੰਨੇਵਾਹ ਤਸ਼ੱਦਦ ਹੋ ਰਿਹਾ ਹੈ ਉਨਾਂ ਕਿਹਾ ਕਿ ਸਿਰਫ਼ ਦਲਿਤ ਹੀ ਨਹੀਂ ਹਰ ਘਟ ਗਿਣਤੀ ਦੀ ਵੱਡੀ ਦੁਸ਼ਮਣ ਹੈ ਭਾਜਪਾ ਜਿਸ ਵੱਲੋ ਇੱਕ ਇੱਕ ਕਰਕੇ ਇਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਉਨਾਂ ਕਿਹਾ ਕਿ ਭਾਈਚਾਰਕ ਸਾਂਝ ਅਤੇ ਦੇਸ਼ ਨੂੰ ਬਚਾਉਣ ਲਈ ਸਾਨੂੰ ਹਰ ਪੱਧਰ ਤੋਂ ਉਪਰ ਉੱਠ ਕੇ ਭਾਜਪਾ ਨੂੰ ਦੇਸ਼ ਦੀ ਸੱਤਾ ਤੋਂ ਲਾਂਭੇ ਕਰਨਾ ਚਾਹੀਦਾ ਹੈ  ਇਸ ਮੌਕੇ ਹਰਜਿੰਦਰ ਕੌਰ ਚੱਬੇਵਾਲ ਦੇ ਨਾਲ ਪਵਨ ਕੁਮਾਰ ਉਪ ਚੇਅਰਮੈਨ ਬਲਾਕ ਸੰਮਤੀ ਮਾਹਿਲਪੁਰ ਸਮੇਤ ਹੋਰ ਵੀ ਯੂਥ ਕਾਂਗਰਸੀ ਹਾਜ਼ਰ ਸਨ।

LEAVE A REPLY

Please enter your comment!
Please enter your name here