ਸਿਵਲ ਸਰਜਨ ਵੱਲੋਂ ‘ਸ਼ੁਗਰ ਸਿੱਖਿਆ ਤੱਕ ਪਹੁੰਚ’ ਵਿਸ਼ੇ ਤਹਿਤ ਜਾਗਰੂਕਤਾ ਪੋਸਟਰ ਰਿਲੀਜ਼ ਕੀਤਾ ਗਿਆ

ਹੁਸ਼ਿਆਰਪੁਰ, (ਦ ਸਟੈਲਰ ਨਿਊਜ਼):  ਵੱਧ ਰਹੀ ਸ਼ੂਗਰ (ਮਧੂਮੇਹ) ਦੀ ਬੀਮਾਰੀ ਦੀ ਰੋਕਥਾਮ ਲਈ ਲੋਕਾਂ ਨੂੰ ਸਿਖਿਅਤ ਕਰਨ ਦੇ ਮੰਤਵ ਨਾਲ ਵਿਸ਼ਵ ਮਧੂਮੇਹ ਜਾਗਰੂਕਤਾ ਦਿਵਸ ਸੰਬੰਧੀ ਸਿਵਲ ਸਰਜਨ ਹੁਸ਼ਿਆਰਪੁਰ ਡਾ ਪ੍ਰੀਤ ਮੋਹਿੰਦਰ ਸਿੰਘ ਵੱਲੋਂ ‘ਸ਼ੁਗਰ ਸਿੱਖਿਆ ਤੱਕ ਪਹੁੰਚ’ ਵਿਸ਼ੇ ਤਹਿਤ ਜਾਗਰੂਕਤਾ ਪੋਸਟਰ ਰਿਲੀਜ਼ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਦੇ ਨਾਲ ਸਹਾਇਕ ਸਿਵਲ ਸਰਜਨ ਡਾ ਪਵਨ ਕੁਮਾਰ, ਜਿਲ੍ਹਾ ਟੀਕਾਕਰਨ ਅਫਸਰ ਡਾ ਸੀਮਾ ਗਰਗ, ਸੀਨੀਅਰ ਮੈਡੀਕਲ ਅਫਸਰ ਡਾ ਸਵਾਤੀ ਸ਼ੀਮਾਰ, ਸੀਨੀਅਰ ਮੈਡੀਕਲ ਅਫਸਰ ਡਾ ਸੁਨੀਲ ਭਗਤ, ਮੈਡੀਕਲ ਅਫਸਰ ਡਾ ਗੁੰਜਨ ਭਾਟੀਆ, ਡਿਪਟੀ ਮਾਸ ਮੀਡੀਆ ਅਫਸਰ ਤ੍ਰਿਪਤਾ ਦੇਵੀ ਅਤੇ ਡਿਪਟੀ ਮਾਸ ਮੀਡੀਆ ਅਫਸਰ ਰਮਨਦੀਪ ਕੌਰ ਸ਼ਾਮਿਲ ਹੋਏ।

Advertisements

ਸ਼ੂਗਰ ਹੋਣ ਦੇ ਕਾਰਣ, ਲੱਛਣਾ ਅਤੇ ਬਚਾਅ ਬਾਰੇ ਜਾਣਕਾਰੀ ਸਾਂਝੀ ਕਰਦੇ ਡਾ ਪ੍ਰੀਤ ਮੋਹਿੰਦਰ ਸਿੰਘ ਨੇ ਦੱਸਿਆ ਕਿ ਵਾਰ-ਵਾਰ ਪਿਆਸ ਦਾ ਲੱਗਣਾ, ਛੇਤੀ ਹੋਣ ਵਾਲੀ ਥਕਾਨ, ਵਾਰ-ਵਾਰ ਪਿਸ਼ਾਬ ਆਉਣਾ, ਛੇਤੀ ਠੀਕ ਨਾ ਹੋਣ ਵਾਲਾ ਜਖ਼ਮ ਤੇ ਅੱਖਾਂ ਦਾ ਧੁੰਦਲਾਪਣ ਆਦਿ ਸ਼ੂਗਰ ਦੇ ਮੁੱਢਲੇ ਲੱਛਣ ਹਨ। ਜੇਕਰ ਸ਼ੂਗਰ ਦੀ ਬੀਮਾਰੀ ਤੇ ਕਾਬੂ ਨਾ ਪਾਇਆ ਜਾਵੇ ਤਾਂ ਮਨੁੱਖ ਅਧਰੰਗ, ਹਾਈ ਬਲੱਡ ਪ੍ਰੈਸ਼ਰ, ਦਿਲ ਦੀਆਂ ਬੀਮਾਰੀਆਂ, ਗੁਰਦਿਆਂ ਦੇ ਰੋਗ, ਚਿੱਟਾ ਮੋਤੀਆ ਤੇ ਹੱਥਾਂ ਅਤੇ ਪੈਰਾਂ ਵਿੱਚ ਸੁੰਨੇਪਨ ਦਾ ਸ਼ਿਕਾਰ ਹੋ ਸਕਦਾ ਹੈ। ਇਸ ਤੋਂ ਬਚਾਅ ਲਈ ਮਨੁੱਖ ਨੂੰ ਰੋਜ਼ਾਨਾ ਘੱਟੋ ਘੱਟ 30 ਤੋਂ 45 ਮਿੰਟ ਦੀ ਸੈਰ ਕਰਨੀ ਚਾਹੀਦੀ ਹੈ, ਭਾਰ ਨੂੰ ਵੱਧਣ ਨਹੀਂ ਦੇਣਾ ਚਾਹੀਦਾ, ਤਲਿਆ ਹੋਇਆ ਤੇ ਫਾਸਟ ਫੂਡ, ਕੋਲਡ ਡਰਿੰਕਸ, ਮਿੱਠੇ ਪਦਾਰਥਾਂ ਤੋਂ  ਪਰਹੇਜ ਕਰਨਾ ਚਾਹੀਦਾ ਹੈ। ਸਰੀਰਕ ਸਮਰਥਾ ਮੁਤਾਬਕ ਸਾਨੂੰ ਸਰੀਰਕ ਕਿਰਆਸ਼ੀਲਤਾ ਨੂੰ ਵਧਾਉਣਾ ਚਾਹੀਦਾ ਹੈ। ਇਸ ਤੋਂ ਇਲਾਵਾ ਹਫਤੇ ਵਿੱਚ ਇੱਕ ਵਾਰ ਸ਼ੂਗਰ ਦੀ ਨਿਯਮਿਤ ਜਾਂਚ ਜਰੂਰ ਕਰਵਾ ਲੈਣੀ ਚਾਹੀਦੀ ਹੈ।

ਸਿਵਲ ਸਰਜਨ ਨੇ ਕਿਹਾ ਕਿ ਸ਼ੂਗਰ ਇੱਕ ਅਜਿਹੀ ਬੀਮਾਰੀ ਹੀ ਜੋ ਕਿ ਮਨੁੱਖੀ ਸਰੀਰ ਨੂੰ ਅੰਦਰੋ ਅੰਦਰ ਹੀ ਖੋਖਲਾ ਕਰ ਦਿੰਦੀ ਹੈ। ਇਸ ਲਈ ਸ਼ੂਗਰ ਤੋਂ ਬਚਾਅ ਲਈ ਪਰਹੇਜ ਬਹੁਤ ਲਾਜ਼ਮੀ ਹੈ। ਜੇਕਰ ਸਰੀਰ ਵਿੱਚ ਸੂਗਰ ਦੀ ਮਾਤਰਾ ਬਹੁਤ ਹੋ ਜਾਵੇ ਤਾਂ ਉਸ ਮਰੀਜ ਨੂੰ ਲਗਾਤਾਰ ਦਵਾਈ ਦਾ ਸੇਵਨ ਕਰਨਾ ਚਾਹੀਦਾ ਹੈ ਅਤੇ ਦਵਾਈ ਦੇ ਨਾਲ ਹੀ ਉਪਰੋਕਤ ਦੱਸੇ ਗਏ ਪਰਹੇਜ ਵੀ ਕਰਨੇ ਚਾਹੀਦੇ ਹਨ। ਇਸਦੇ ਨਾਲ ਹੀ ਲਗਾਤਾਰ ਸ਼ੂਗਰ ਦੀ ਨਿਯਮਿਤ ਜਾਂਚ ਵੀ ਕਰਾਉਣੀ ਚਾਹੀਦੀ ਹੈ। ਸ਼ੂਗਰ ਤੋਂ ਬਚਾਅ ਬਾਰੇ ਉਨ੍ਹਾਂ ਦੱਸਿਆ ਕਿ ਬੇਕਰੀ ਪਦਾਰਥਾਂ ਦੀ ਬਜਾਏ ਫਲਾਂ ਅਤੇ ਹਰੀ ਪੱਤੇਦਾਰ ਸਬਜੀਆਂ ਦੀ ਵਰਤੋ ਕਰਨੀ ਚਾਹੀਦੀ ਹੈ ਅਤੇ ਪਾਣੀ ਦਾ ਵੱਧ ਤੋਂ ਵੱਧ ਸੇਵਨ ਕਰਨਾ ਚਾਹੀਦਾ ਹੈ। ਰੋਜ਼ਾਨਾ ਦੇ ਭੋਜਨ ਵਿੱਚ ਨਾਸ਼ਤਾ ਜਰੂਰ ਕਰਨਾ ਚਾਹੀਦਾ ਹੈ ਅਤੇ ਲੋੜ ਅਨੁਸਾਰ ਤਿੰਨ ਸਮੇਂ ਦਾ ਭੋਜਨ ਨਿਯਮਿਤ ਰੂਪ ਵਿੱਚ ਲੈਣਾ ਚਾਹੀਦਾ ਹੈ। ਇਸਤੋਂ ਇਲਾਵਾ ਜੇਕਰ ਉਕਤ ਲੱਛਣਾਂ ਵਿੱਚੋਂ ਕਿਸੇ ਲੱਛਣ ਬਾਰੇ ਕੋਈ ਸ਼ੱਕ ਹੋਵੇ ਤਾਂ ਤੁਰੰਤ ਨੇੜੇ ਦੇ ਸਿਹਤ ਕੇਂਦਰ ਵਿੱਚ ਸ਼ੂਗਰ ਦੀ ਜਾਂਚ ਕਰਾਉਣੀ ਚਾਹੀਦੀ ਹੈ। ਪੰਜਾਬ ਰਾਜ ਦੇ ਸਾਰੇ ਹਸਪਤਾਲਾਂ ਵਿੱਚ ਬਲੱਡ ਸ਼ੂਗਰ ਦਾ ਟੈਸਟ ਮੁਫ਼ਤ ਕੀਤਾ ਜਾਂਦਾ ਹੈ।

LEAVE A REPLY

Please enter your comment!
Please enter your name here