ਰੰਗ ਲਿਆਇਆ ਸੰਜੇ ਸ਼ਰਮਾ ਦਾ ਯਤਨ, ਸੜਕ ਦਾ ਕੰਮ ਸ਼ੁਰੂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਡਗਾਨਾ ਰੋਡ ਤੇ ਸੰਜੇ ਸ਼ਰਮਾ ਦੀ ਅਗਵਾਈ ਵਿੱਚ ਜਿਹੜੀ ਭੁੱਖ ਹੜਤਾਲ 22 ਅਕਤੂਬਰ ਨੂੰ ਸ਼ੁਰੂ ਕੀਤੀ ਗਈ ਸੀ, ਉਹ ਉਦੋਂ ਸਫ਼ਲ ਹੋਈ ਜਦੋਂ ਤਹਿਸੀਲਦਾਰ ਹਰਮਿੰਦਰ ਸਿੰਘ ਵਲੋਂ ਦਿੱਤਾ ਗਿਆ ਆਸ਼ਵਾਸਨ ਪੂਰਾ ਹੋਇਆ। ਉਹਨਾਂ ਰੋਡ ਤੇ ਜੇਸੀਬੀ ਮਸ਼ੀਨ ਲਾ ਕੇ ਸੜਕ ਪੁਟ ਕੇ ਕੰਮ ਸ਼ੁਰੂ ਕਰਵਾ ਦਿੱਤਾ ਹੈ। ਇਸ ਮੌਕੇ ਤੇ ਸੰਜੇ ਸ਼ਰਮਾ ਨੇ ਕਿਹਾ ਕਿ ਉਹਨਾਂ ਦੇ ਵਾਰਡ ਜਾ ਮੁਹੱਲੇ ਵਿੱਚ ਕਿਸੀ ਵੀ ਤਰਾਂ ਦੀ ਕੋਈ ਸਮੱਸਿਆ ਹੋਵੇ ਤਾਂ ਉਹ ਹਰ ਵਕਤ ਆਪਣੇ ਵਾਰਡ ਨਿਵਾਸੀਆਂ ਦੇ ਨਾਲ ਹਨ।

Advertisements

ਉਹਨਾਂ ਕਿਹਾ ਕਿ ਉਹ ਭੁੱਖ ਹੜਤਾਲ ਮੰਚ ਨਾਲ ਜੁੜੇ ਹਰ ਸ਼ਕਸ਼ ਦਾ ਅਤੇ ਪੂਰੇ ਮੁਹੱਲਾ ਵਾਸੀਆਂ ਦੇ ਬਹੁਤ ਧੰਨਵਾਦੀ ਨੇ ਕਿਉਂਕਿ ਨਗਰ ਨਿਗਮ ਕਮਿਸ਼ਨਰ ਐਕਸ ਈ ਐਨ, ਐੱਸ. ਈ ਆਦਿ ਵਲੋਂ ਸਿਰਫ਼ ਲਾਰੇ ਲਾਏ ਗਏ ਸੀ ਪਰ ਇਸ ਬਾਰੀ ਭੁੱਖ ਹੜਤਾਲ ਦੇ ਸਫ਼ਲ ਹੋਣ ਨਾਲ ਸਾਡੇ ਸਾਰੀਆਂ ਦੀ ਮਿਹਨਤ ਰੰਗ ਲਿਆਈ ਤੇ ਤਹਿਸੀਲਦਾਰ ਸਾਹਿਬ ਨੇ ਜੋ ਵਾਅਦਾ ਕੀਤਾ ਸੀ ਉਹ ਪੂਰਾ ਹੋਇਆ ਹੈ। ਉਹਨਾਂ ਕਿਹਾ ਕਿ ਇਸਦੇ ਨਾਲ ਹੀ ਸਾਰੇ ਮੁਹੱਲਾ ਨਿਵਾਸੀ ਵੀ ਵਧਾਈ ਦੇ ਪਾਤਰ ਹਨ। ਇਸ ਮੌਕੇ ਤੇ ਸੰਜੇ ਸ਼ਰਮਾ ਅੰਮ੍ਰਿਤ ਪਾਲ ਸਿੰਘ, ਠਾਕੁਰ ਅਸ਼ਵਨੀ ਕੁਮਾਰ, ਵਾਮ ਦੇਵ ਬਾਲੀ ਜੀ, ਸਚਿਨ, ਸਾਹਿਲ ਤਿਵਾੜੀ, ਮਝੈਲ ਸਿੰਘ ਫ਼ੋਜੀ, ਹੈਪੀ ਜੀ , ਗੋਗਨਾ ਜੀ, ਪਰਮਜੀਤ ਜੀ, ਵਿਪਨ,ਡਾ ਸਤਿਯਮ, ਦੀਪਕ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here