ਸਿਵਲ ਹਸਪਤਾਲ ਵਿਖੇ ਮਨਾਇਆ ਜਿਲਾ ਪੱਧਰੀ ਵਿਸ਼ਵ ਸ਼ੂਗਰ ਦਿਵਸ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਵਿਸ਼ਵ ਸ਼ੂਗਰ ਦਿਵਸ ਦੇ ਸਬੰਧ ਵਿੱਚ ਸਿਹਤ ਵਿਭਾਗ ਦੇ ਦੀਆਂ ਹਦਾਇਤਾਂ ਮੁਤਾਬਿਕ ਸਿਵਲ ਸਰਜਨ ਡਾ ਜਸਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਵਲ ਹਸਪਤਾਲ ਦੇ ਗੈਰ ਸੰਚਾਰਿਤ ਬਿਮਾਰੀਆਂ ਦੇ ਵਿੰਗ ਵਿਖੇ ਜਾਗਰੂਕਤਾਂ ਸੈਮੀਨਾਰ ਡਾ. ਜਸਵਿੰਦਰ ਸਿੰਘ ਸੀਨੀਅਰ ਮੈਡੀਕਲ ਅਫਸਰ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ ਤੇ ਮੁੱਖ ਮਹਿਮਾਨ ਵੱਜੋ ਸਹਾਇਕ ਸਿਵਲ ਸਰਜਨ ਡਾ. ਪਵਨ ਕੁਮਾਰ ਸ਼ਿਰਕਤ ਕੀਤੀ।ਸੈਮੀਨਰ ਵਿੱਚ ਡਾ ਰਜਿੰਦਰ ਰਾਜ ਜਿਲਾਂ ਪਰਿਵਾਰ ਭਲਾਈ ਅਫਸਰ, ਡਾ. ਜੀ. ਐਸ. ਕਪੂਰ ਜਿਲਾ ਟੀਕਾਕਰਨ ਅਫਸ਼ਰ, ਡਾ ਸਰਬਜੀਤ ਸਿੰਘ ਤੇ ਡਾ ਜਸਬੀਰ ਸਿੰਘ ਮੈਡੀਕਲ ਸ਼ਪੈਸਸ਼ਿਲਟ, ਡਾ. ਸਵਾਤੀ, ਮਾਸ ਮੀਡੀਆ ਅਫਸਰ ਪਰਸ਼ੋਤਮ ਲਾਲ, ਜਤਿੰਦਰ ਸਿੰਘ, ਮਾਸ ਮੀਡੀਆ ਵਿੰਗ ਤੋ ਗੁਰਵਿੰਦਰ ਸ਼ਾਨੇ ਹਾਜਰ ਸਨ ।

Advertisements

ਇਸ ਮੋਕੇ ਸੰਬੋਧਨ ਕਰਦੇ ਹੋਏ ਡਾ ਜੀ. ਐਸ. ਕਪੂਰ ਨੇ ਦੱਸਿਆ ਕਿ ਸ਼ੂਗਰ ਦੀ ਬਿਮਾਰੀ ਦੇ ਮੁੱਖ ਕਾਰਨ ਸੁਤੰਲਿਤ ਭੋਜਨ ਨਾ ਲੈਣਾ, ਮੋਟਾਪਾ, ਕਸਰਤ ਨਾ ਕਰਨਾ, ਜੀਵਨ ਵਿੱਚ ਤਨਾਅ ਹੋਣਾ, ਖਾਨਦਾਨੀ ਕਾਰਨ ਆਦਿ ਹੋ ਸਕਦੇ ਹਨ। ਸ਼ੂਗਰ ਤੋ ਪ੍ਰਵਾਵਿਤ ਵਿਆਕਤੀ ਨੂੰ ਵਾਰ ਵਾਰ ਪਿਸ਼ਾਬ ਆਉਣਾ, ਅਚਾਨਿਕ ਭਾਰ ਘੱਟ ਜਾਣਾ, ਜਖਮ ਦਾ ਦੇਰੀ ਨਾਲ ਠੀਕ ਹੋਂਣਾ, ਵਾਰ-ਵਾਰ ਪਿਆਸ ਲੱਗਣਾ, ਹੱਥਾ ਪੈਰਾ ਦਾ ਸੁੰਨ ਹੋਣਾ, ਥਕਾਵਟ ਜਾ ਕਮਜੋਰੀ ਮਹਿਸੂਸ ਹੋਣਾ ਆਦਿ ਇਸ ਦੀਆਂ ਮੁੱਖ ਨਿਸ਼ਾਨੀਆਂ ਹਨ। ਜੀਵਨ ਸ਼ੈਲੀ ਵਿੱਚ ਬਦਲਾਅ, ਟਰਾਸਫੈਟ ਮੁੱਕਤ ਖੁਰਾਕ, ਰੋਜਾਨਾ 30 ਮਿੰਟ ਦੀ ਸੈਰ, ਤਨਾਅ ਮੁੱਕਤ ਰਹਿ ਕੇ ਅਸੀ ਇਸ ਬਿਮਾਰੀ ਤੋ ਕਾਫੀ ਹੱਦ ਤੱਕ ਕਾਬੂ ਪਾ ਸਕਦੇ ਹਾਂ। ਡਾ. ਸਰਬਜੀਤ ਸਿੰਘ ਮੈਡੀਕਲ ਸ਼ਪੈਸ਼ਲਿਸਟ ਨੇ ਦੱਸਿਆ ਕਿ ਇਕ ਸੋ ਵਿਅਕਤੀਆਂ ਪਿਛੇ ਲੱਗਭੱਗ 9 ਵਿਅਕਤੀ ਸ਼ੂਗਰ ਦੀ ਬਿਮਾਰੀਆਂ ਤੋ ਪ੍ਰਭਵਿਤ ਹਨ। ਸ਼ੂਗਰ ਦੀ ਬਿਮਾਰੀ ਕਾਰਨ ਗੁਰਦਿਆ ਦੀਆਂ ਬਿਮਾਰੀਆਂ ਅੱਖਾਂ ਦੀ ਰੋਸ਼ਨੀ ਦਾ ਘੱਟ ਹੋਣਾ ਅਤੇ ਸਰੀਰਕ ਕਮਜੋਰੀ ਹੋ ਸਕਦੀ ਹੈ ਅਤੇ ਸਮੇ ਸਿਰ ਜਾਂਚ ਅਤੇ ਇਲਾਜ ਨਾਲ ਅਸੀ ਇਸ ਨੂੰ ਕੰਟਰੋਲ ਕਰ ਸਕਦੇ ਹਾਂ ।ਸਰਕਾਰੀ ਸਿਹਤ ਸੰਸਥਾਵਾਂ ਤੇ ਸ਼ੂਗਰ ਅਤੇ ਹਾਈਪਟੈਸ਼ਨ ਬਿਮਾਰੀਆਂ ਦੇ ਇਲਾਜ ਅਤੇ ਕੋਸਿਲੰਗ ਸੇਵਾਵਾਂ ਮੁੱਫਤ ਹਨ ।  

LEAVE A REPLY

Please enter your comment!
Please enter your name here