Sunday, October 11, 2026
Home Punjab ਪਠਾਨਕੋਟ: ਸਿਵਲ ਸਰਜਨ ਨੇ ਜਾਗਰੁਕਤਾ ਵੈਨਾਂ ਕੀਤੀਆਂ ਰਵਾਨਾ

ਪਠਾਨਕੋਟ: ਸਿਵਲ ਸਰਜਨ ਨੇ ਜਾਗਰੁਕਤਾ ਵੈਨਾਂ ਕੀਤੀਆਂ ਰਵਾਨਾ


ਪਠਾਨਕੋਟ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਵੱਲੋ ਕੋਵਿਡ-19 ਦੇ ਚੱਲਦੇ ਜਨਤਾ ਦੀ ਸਿਹਤ ਨੂੰ ਧਿਆਨ ਵਿਚ ਰਖਦੇ ਹੋਏ ਗੈਰ ਸੰਚਾਰੀ ਬਿਮਾਰੀਆ ਤੋ ਬਚਾਓ ਕਰਨ ਲਈ ਜਾਗਰੂਕਤਾ ਮੁਹਿਮ ਚਲਾਈ ਗਈ ਹੈ। ਜਿਸ ਵਿਚ ਹੈਲਥ ਅਤੇ ਫੈਮਿਲੀ ਵੈਲਫੇਅਰ ਮਨਿਸਟਰ ਬਲਬੀਰ ਸਿੰਘ ਸਿੱਧੂ ਵੱਲੋ 2 ਸਪੈਸ਼ਲ ਜਾਗਰੂਕਤਾ ਵੈਨਾਂ ਜਿਸ ਵਿਚ  ਐਲ.ਈ.ਡੀ ਅਤੇ ਆਡਿਓ/ਵੀਜਿਓਅ ਸਿਸਟਮ ਲੱਗਿਆ ਹੋਇਆ ਹੈ। ਪੰਜਾਬ ਦੀ ਜਨਤਾ ਦੀ ਸੇਵਾ ਲਈ ਹਰੀ ਝੰਡੀ ਦੇ ਕੇ ਜਨਤਾ ਨੂੰ ਸਪੁਰਦ ਕੀਤੀਆ ਗਈਆ ਹਨ। ਇਹ ਪ੍ਰਗਟਾਵਾ ਸਿਵਲ ਸਰਜਨ ਡਾ. ਜੁਗਲ ਕਿਸ਼ੋਰ ਸਿਵਲ ਹਸਪਤਾਲ ਪਠਾਨਕੋਟ ਵੱਲੋਂ ਕੀਤਾ ਗਿਆ।

Advertisements

ਉਹਨਾਂ ਦੱਸਿਆ ਕਿ ਇਹ ਜਾਗਰੁਕਤਾ ਵੈਨਾਂ ਨੈਸ਼ਨਲ ਪ੍ਰੋਗਰਾਮ ਫਾਰ ਪਰੀਵੈਂਸ਼ਨ ਐਂਡ ਕੰਟਰੋਲ ਆਫ  ਕੈਂਸਰ, ਡਾਈਬਟੀਜ, ਹਾਈਪਰਟੈਂਸ਼ਨ, ਕਾਰਡੀਉਵੈਸਕਿਊਲਰ ਡਿਸੀਜ ਅਤੇ ਸਟਰੋਕ ਨਾਲ ਸਬੰਧਤ ਆਮ ਜਨਤਾ ਨੂੰ ਜਾਗਰੂਕ ਕਰਨਗੀਆਂ। ਉਹਨਾਂ ਦੱਸਿਆ ਕਿ ਇਹ ਵੈਨ ਹਰ ਇਕ ਜਿਲੇ ਵਿਚ ਜਾ ਕੇ ਜਨਤਾ ਨੂੰ ਉਪਰੋਕਤ ਬਿਮਾਰੀਆਂ ਦੇ ਹੋਣ ਵਾਲੇ ਕਾਰਨ ਅਤੇ ਉਹਨਾ ਦੇ ਬਚਾਅ ਬਾਰੇ ਜਾਣਕਾਰੀ ਵਿੱਚ ਮਦਦ ਕਰਨਗੀਆ। ਉਹਨਾਂ ਦੱਸਿਆ ਕਿ ਸਿਹਤ ਮੰਤਰੀ ਪੰਜਾਬ ਵੱਲੋ ਸਪੈਸ਼ਲੀ ਡਾਈਬਟੀਜ ਅਤੇ ਹਾਈ ਬੀ.ਪੀ  ਦੇ ਮਰੀਜਾਂ ਨੂੰ ਅਪੀਲ ਕੀਤੀ ਗਈ ਹੈ ਕਿ ਕੋਰੋਨਾ ਦੇ ਚਲਦੇ ਇਹ ਮਰੀਜਾ ਨੂੰ ਗੈਰ ਸੰਚਾਰੀ ਬਿਮਾਰੀਆਂ ਤੋਂ ਬਚਾਓ ਦੀ ਜਿਆਦਾ ਜਰੂਰਤ ਹੈ। ਇਸ ਨੂੰ ਮੱਦੇਨਜਰ ਰਖਦੇ ਹੋਏ ਪਠਾਨਕੋਟ ਸਿਹਤ ਵਿਭਾਗ ਦੀ ਟੀਮ ਵੱਲੋ  ਲੋਕਾਂ ਦੇ ਫ੍ਰੀ ਟੈਸਟ ਜਿਵੈਂ ਕਿ ਸ਼ੁਗਰ, ਬੀ.ਪੀ ਆਦਿ ਵੀ ਕੀਤੇ ਜਾਣਗੇ।

ਜਿਕਰਯੋਗ ਹੈ ਕਿ ਇਸ ਅਧੀਨ ਜਿਲਾ ਪਠਾਨਕੋਟ ਵਿਖੇ ਸਿਵਲ ਹਸਪਤਾਲ ਪਠਾਨਕੋਟ ਤੋਂ ਸਿਵਲ ਸਰਜਨ ਡਾ. ਜੁਗਲ ਕਿਸ਼ੋਰ ਵੱਲੋ ਇਸ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਹ ਵੈਨ ਜਿਲਾ ਪਠਾਨਕੋਟ ਵਿਚ 2 ਦਿਨ ਲਈ ਲੋਕਾਂ ਨੂੰ ਸਬੰਧਤ ਬਿਮਾਰੀਆਂ ਬਾਰੇ ਜਾਗਰੂਕ ਕਰੇਗੀ। ਅੱਜ ਮਿਤੀ 17-11-2020 ਨੂੰ ਇਹ ਵੈਨ ਪਠਾਨਕੋਟ ਅਰਬਨ ਏਰੀਆ ਤੇ ਸੁਜਾਨਪੁਰ  ਅਤੇ 18-11-2020 ਨੂੰ ਇਹ ਵੈਨ ਰੁਰਲ ਏਰੀਆ ਲਈ ਰਵਾਨਾ ਕੀਤੀ ਜਾਵੇਗੀ। ਜਿਸ ਵਿਚ ਸੀ.ਐਚ.ਸੀ ਬੁੰਗਲ ਬਧਾਨੀ ਅਤੇ ਸੀ.ਐਚ.ਸੀ ਘਰੋਟਾ ਵਿਖੇ  ਪਿੰਡਾਂ ਪਿੰਡਾਂ ਵਿੱਚ ਜਾ ਕੇ ਲੋਕਾ ਨੂੰ ਗੈਰ ਸੰਚਾਰੀ ਬਿਮਾਰੀਆਂ ਸਬੰਧੀ  ਜਾਣਕਾਰੀ ਦਿੱਤੀ ਜਾਵੇਗੀ ਤਾਂ ਜੋ ਲੋਕਾ ਨੂੰ ਵੱਧ ਤੋ ਵੱਧ ਇਹਨਾ ਬਿਮਾਰੀਆਂ ਤੋ ਬਚਾਇਆ ਜਾ ਸਕੇ। ਇਸ ਮੋਕੇ ਤੇ ਏ.ਸੀ.ਐਸ ਡਾ.ਅਦਿਤੀ ਸਲਾਰੀਆ, ਜਿਲਾ ਨੋਡਲ ਅਫਸਰ ਐਨ.ਪੀ.ਸੀ.ਡੀ.ਸੀ.ਐਸ ਡਾ.ਰਾਕੇਸ਼ ਸਰਪਾਲ, ਐਸ.ਐਮ.ਓ. ਸਿਵਲ ਹਸਪਤਾਲ ਡਾ. ਭੁਪਿੰਦਰ ਸਿੰਘ, ਡਾ.  ਸੁਨਿਲ ਚੰਦ, ਹੈਲਥ ਇੰਸਪੈਕਟਰ ਅਵਿਨਾਸ਼ ਸ਼ਰਮਾ ਅਤੇ ਅਮ੍ਰਿਤ ਸਿੰਘ, ਰਵੀ ਕੁਮਾਰ  ਆਦਿ ਹਾਜ਼ਰ ਸਨ।    

LEAVE A REPLY

Please enter your comment!
Please enter your name here