ਜਿਲਾ ਲੋਕ ਸੰਪਰਕ ਅਫਸਰ ਵੱਜੋਂ ਰਾਮ ਲੁਭਾਇਆ ਨੇ ਸੰਭਾਲਿਆ ਪਠਾਨਕੋਟ ਦਾ ਚਾਰਜ

ਪਠਾਨਕੋਟ (ਦ ਸਟੈਲਰ ਨਿਊਜ਼)। ਅੱਜ ਰਾਮ ਲੁਭਾਇਆ ਵੱਲੋਂ ਜਿਲਾ ਲੋਕ ਸੰਪਰਕ ਅਫਸ਼ਰ ਵਜੋਂ ਜਿਲਾ ਪਠਾਨਕੋਟ ਵਿਖੇ ਚਾਰਜ ਸੰਭਾਲ ਲਿਆ ਗਿਆ। ਇਸ ਤੋਂ ਪਹਿਲਾ ਉਹ ਜਿਲਾ ਪਠਾਨਕੋਟ ਵਿਖੇ ਹੀ ਸਹਾਇਕ ਲੋਕ ਸੰਪਰਕ ਅਫਸ਼ਰ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਜਿਕਰਯੋਗ ਹੈ ਕਿ ਵਿਭਾਗ ਵਿੱਚ ਆਉਂਣ ਤੋਂ ਪਹਿਲਾ ਜਿਲਾ ਲੋਕ ਸੰਪਰਕ ਅਫਸ਼ਰ ਰਾਮ ਲੁਭਾਇਆ ਵੱਲੋਂ ਦੈਨਿਕ ਭਾਸਕਰ ਅਤੇ ਦੈਨਿਕ ਜਾਗਰਣ ਅਖਬਾਰਾਂ ਵਿੱਚ ਵੀ ਅਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ ।

Advertisements

ਇਸ ਤੋਂ ਬਾਅਦ ਉਨਾਂ ਵੱਲੋਂ ਸਾਲ 2015 ਦੋਰਾਨ ਬਤੋਰ ਸੂਚਨਾ ਤੇ ਲੋਕ ਸੰਪਰਕ ਅਫਸ਼ਰ ਵੱਲੋਂ ਚੰਗੀਗੜ ਵਿਖੇ ਸੇਵਾਵਾਂ ਦਿੱਤੀਆਂ ਅਤੇ ਜਿਲਾ ਪਠਾਨਕੋਟ ਵਿਖੇ ਸਹਾਇਕ ਲੋਕ ਸੰੰਪਰਕ ਅਫਸ਼ਰ ਵਜੋਂ ਸੇਵਾਵਾਂ ਦੇਣ ਦਾ ਵੀ ਮਾਨ ਪ੍ਰਾਪਤ ਹੋਇਆ। ਇਸ ਮੋਕੇ ਤੇ ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੋ ਜਿਮੇਦਾਰੀ ਉਨਾਂ ਨੂੰ ਦਿੱਤੀ ਗਈ ਹੈ ਉਸ ਨੂੰ ਪੂਰੀ ਤਨਦੇਹੀ, ਇਮਾਨਦਾਰੀ ਅਤੇ ਜਿਮੇਦਾਰੀ ਨਾਲ ਨਿਭਾਉਂਣਗੇ।

LEAVE A REPLY

Please enter your comment!
Please enter your name here