ਜਿਲਾਂ ਸਿਖਲਾਈ ਕੇਂਦਰ ਵਿਖੇ ਮੈਟਰਨਲ ਡੈਥ ਸਰਵੇਲੈਸ ਰਿਪੋਰਟ ਦਾ ਦੋ ਦਿਨਾਂ ਸਿਖਲਾਈ ਪ੍ਰੋਗਰਾਮ ਆਯੋਜਿਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਗਰਭ ਅਵਸਥਾ ਦੋਰਾਨ, ਜਣੇਪਾ ਅਤੇ ਬਆਦ ਵਿੱਚ ਹੋਣ ਵਾਲੀਆਂ ਮਾਤਰੀ ਮੌਤਾਂ ਦੇ ਕਾਰਨਾ ਦੇ ਸੱਮੀਖਿਆ ਕਰਨ ਅਤੇ ਮੋਤ ਦਾ ਸਹੀ ਕਾਰਨ ਦਾ ਪਤਾ ਲਗਾਉਣਾ ਅਤੇ ਭਵਿੱਖ ਵਿੱਚ ਅਜਿਹੀਆ ਮੌਤਾਂ ਦੀ ਰੋਕਥਾਮ ਲਈ ਕੀਤੇ ਜਾਣ ਵਾਲੇ ਉਪਰਾਲੇ ਬਾਰਿਆ ਬਾਰੇ, ਮੈਟਰਨਲ ਡੈਥ  ਸਰਵੇਲੈਸ ਰਿਪੋਰਟ ਦੀ ਦੋ ਦਿਨਾਂ ਸਿਖਲਾਈ ਪ੍ਰੋਗਰਾਮ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਿਵਲ ਸਰਜਨ ਡਾ. ਜਸਬੀਰ ਸਿੰਘ ਦੀ ਪ੍ਰਧਾਨਗੀ ਹੇਠ ਜਿਲਾਂ ਸਿਖਲਾਈ ਕੇਦਰ ਵਿਖੇ ਹੋਈ।  ਇਸ ਸਿਖਲਾਈ ਪ੍ਰੋਗਰਾਮ ਵਿੱਚ ਜਿਲੇ ਦੇ ਸੀਨੀਅਰ ਮੈਡੀਕਲ ਅਫਸਰ, ਔਰਤ ਰੋਗਾਂ ਦੇ ਮਾਹਿਰ, ਬਲਾਕ ਨੋਡਲ ਅਫਸਰ ਅਤੇ ਪੈਰਾ ਮੈਡੀਕਲ ਸਟਾਫ ਨੇ ਭਾਗ ਲਿਆ।

Advertisements

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜਿਲਾ ਪਰਿਵਾਰ ਭਲਾਈ ਅਫਸਰ ਡਾ.ਰਜਿੰਦਰ ਰਾਜ ਨੇ ਦੱਸਿਆ ਕਿ ਇਸ ਸਿਖਲਾਈ ਪ੍ਰੋਗਰਾਮ ਦਾ ਮਕਸਦ 15 ਤੋ 49 ਸਾਲ ਤੱਕ ਦੀਆਂ ਗਰਭਵਤੀ ਔਰਤਾਂ ਦੀ 100 ਪ੍ਰਤੀਸ਼ਤ ਰਜਿਸਟ੍ਰੇਸ਼ਨ, ਟੀਕਾਕਰਨ, ਜਿਆਦਾ ਖਤਰੇ ਵਾਲੀਆਂ ਗਰਭਵਤੀ ਔਰਤਾਂ ਦੀ ਪਹਿਚਾਣ  ਇਲਾਜ, ਸੰਸਥਾਂਗਤ ਜਣੇਪਾ ਅਤੇ 108 ਐਬੋਲੈਸ ਸੇਵਾਵਾਂ ਦੇ ਬਾਰੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਦੇ ਹੋਏ ਇਹਨਾਂ ਦੀ ਰਿਪੋਰਟਿੰਗ ਕਰਨਾ  ਹੈ । ਪਿੰਡ ਪੱਧਰ ਤੇ ਆਸ਼ਾ ਵਰਕਰ ਤੇ ਮਲਟੀਪਰਪਜ ਹੈਲਥ ਵਰਕਰ ਫੀਮੇਲ ਵੱਲੋ ਇਹਨਾਂ ਗਰਭਵਤੀ ਔਰਤਾਂ ਦਾ ਪੂਰਨ ਰਿਕਾਰਡ ਰੱਖਣਾ, ਗੰਭੀਰ ਕੇਸਾ ਵਿੱਚ ਕੀਤੇ ਜਾਣ ਵਾਲੇ ਸਮੇ ਸਿਰ ਪ੍ਰਬੰਧ ਅਤੇ ਮਾਤਰੀ ਮੌਤ ਨੂੰ 24 ਘੰਟੇ ਦੇ ਅੰਦਰ ਰਿਪੋਰਟ ਕਰਨਾ ਜਰੂਰੀ ਹੁੰਦੀ ਹੈ ।

ਡਾ ਜੀ. ਐਸ. ਕਪੂਰ  ਜਿਲਾਂ ਟੀਕਾਕਰਨ ਅਫਸਰ ਨੇ  ਸਪੋਰਟਿਵ ਸੁਪਰਵੀਜਨ  ਟੀਕਾਕਰਨ, ਜਨਮ ਅਤੇ ਮੌਤ ਸਮੇ ਸਿਰ ਰਜਿਸਟ੍ਰੇਸ਼ਨ ਅਤੇ ਐਮ ਡੀ ਐਰ ਐਸ ਤਹਿਤ ਆਸ਼ਾ ਵਰਕਰ ਅਤੇ ਦੂਜੇ ਸਟਾਫ ਨੂੰ ਦਿੱਤੇ ਜਾਣ ਵਾਲੇ ਮਾਣਭੱਤੇ ਬਾਰੇ ਦੱਸਿਆ । ਇਸ ਸਿਖਲਾਈ ਪ੍ਰੋਗਰਾਮ ਵਿੱਚ ਡਾ ਸੁਨੀਲ ਅਹੀਰ, ਡਾ. ਮਨਦੀਪ ਕਮਲ, ਡਾ. ਜਤਿੰਦਰ ਕੁਮਾਰ, ਡਾ. ਮੰਜਰੀ, ਡਾ.  ਪ੍ਰੀਤ ਮਹਿੰਦਰ , ਆਦਿ ਡਾਕਟਰ ਹਾਜਰ ਹੋਏ ।

LEAVE A REPLY

Please enter your comment!
Please enter your name here