‘ਜੇ ਤੁਸੀਂ ਆਪਣੇ ਸ਼ਿਕਵੇ ਜਨਤਕ ਤੌਰ ‘ਤੇ ਜ਼ਾਹਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਾਂਗਰਸ ਨੂੰ ਅਲਵਿਦਾ ਆਖ ਸਕਦੇ ਹੋ’: ਕੈਪਟਨ ਅਮਰਿੰਦਰ ਸਿੰਘ

Newly-elected Amritsar MP Capt Amarinder Singh in Sector 10 of Chandigarh on Monday, May 26 2014. Express photo by Sumit Malhotra

ਚੰਡੀਗੜ (ਦ ਸਟੈਲਰ ਨਿਊਜ਼)। ਕਾਂਗਰਸ ਅੰਦਰ ਅੰਦਰੂਨੀ ਲੋਕਤੰਤਰ ਦੀ ਘਾਟ ਦੇ ਦੋਸ਼ਾਂ ਨੂੰ ਖਾਰਜ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਕਿਹਾ ਕਿ ਹਰ ਕੋਈ ਆਪਣੇ ਸ਼ਿਕਵੇ ਪਾਰਟੀ ਪ੍ਰਧਾਨ ਜਾਂ ਵਰਕਿੰਗ ਕਮੇਟੀ ਕੋਲ ਉਠਾਉਣ ਲਈ ਸੁਤੰਤਰ ਹੈ ਪਰ ਪਾਰਟੀ ਦੇ ਅੰਦਰੂਨੀ ਮਾਮਲਿਆਂ ਨੂੰ ਜਨਤਕ ਮੰਚਾਂ ਉਤੇ ਨਹੀਂ ਉਠਾਇਆ ਜਾ ਸਕਦਾ। ਜਨਤਕ ਅਸਹਿਮਤੀ ਦੀਆਂ ਰਿਪੋਰਟਾਂ ਵਿਚਕਾਰ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ”ਜੇ ਤੁਸੀਂ ਕਾਂਗਰਸੀ ਹੋ ਤਾਂ ਤੁਸੀਂ ਪਾਰਟੀ ਦੀ ਕੰਮਕਾਜ ਵਿੱਚ ਕਿਸੇ ਵੀ ਮੁਸ਼ਕਲ ਲਈ ਪਾਰਟੀ ਪ੍ਰਧਾਨ ਜਾਂ ਕਾਂਗਰਸ ਵਰਕਿੰਗ ਕਮੇਟੀ ਕੋਲ ਜਾ ਸਕਦੇ ਹੋ ਪਰ ਤੁਹਾਨੂੰ ਆਪਣੇ ਸ਼ਿਕਵੇ ਖੁੱਲੇਆਮ ਜ਼ਾਹਰ ਨਹੀਂ ਕਰਨੇ ਚਾਹੀਦੇ। ਜੇ ਤੁਸੀਂ ਅਜਿਹਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਪਾਰਟੀ ਛੱਡ ਦੇਣੀ ਚਾਹੀਦੀ ਹੈ।”

Advertisements

ਮੁੱਖ ਮੰਤਰੀ ਨੇ ਕਿਹਾ ਕਿ ਉਹਨਾਂ ਨੇ ਇਹ ਸਬਕ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਕੋਲੋ ਸਿੱਖਿਆ ਸੀ ਜਦੋਂ ਉਹ ਕਾਂਗਰਸ ਤੋਂ ਸੰਸਦ ਮੈਂਬਰ ਸਨ। ਇੰਦਰਾ ਗਾਂਧੀ ਨੇ ਉਹਨਾਂ ਨੂੰ ਕਿਹਾ ਸੀ ਕਿ ਪਾਰਟੀ ਦੇ ਅੰਦਰੂਨੀ ਮਸਲੇ ਪਾਰਟੀ ਦੇ ਅੰਦਰ ਹੀ ਰਹਿਣੇ ਚਾਹੀਦੇ ਹਨ ਅਤੇ ਇਹ ਕਾਂਗਰਸ ਲਈ ਹਾਲੇ ਵੀ ਸਹੀ ਹੈ। ਉਹਨਾਂ ਕਿਹਾ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਕਿਸੇ ਨੂੰ ਵੀ ਸਜ਼ਾ ਨਹੀਂ ਦਿੱਤੀ ਜਿਸ ਨੇ ਵਿਰੋਧ ਵਿੱਚ ਆਵਾਜ਼ ਉਠਾਈ ਪਰ ਅਸਲ ਵਿੱਚ ਉਹਨਾਂ ਵੱਲੋਂ ਉਸ ਵੇਲੇ ਵੱਖ-ਵੱਖ ਕਮੇਟੀਆਂ ਦਾ ਮੈਂਬਰ ਬਣਾਉਣਾ ਸੁਧਾਰ ਲਿਆਉਣ ਖਾਤਰ ਲੋਕਤੰਤਰ ਦੀ ਸੱਚੀ ਭਾਵਨਾ ਤਹਿਤ ਚੁੱਕਿਆ ਕਦਮ ਸੀ।


ਬਿਹਾਰ ਚੋਣ ਨਤੀਜਿਆਂ ਦੀ ਰੌਸ਼ਨੀ ਵਿੱਚ ਪਾਰਟੀ ਲੀਡਰਸ਼ਿਪ ਵਿੱਚ ਤਬਦੀਲੀ ਦੇ ਸੁਝਾਵਾਂ ਨੂੰ ਰੱਦ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੋਨੀਆ ਗਾਂਧੀ ਜਦੋਂ ਤੱਕ ਚਾਹੁੰਦੇ ਹਨ, ਉਦੋਂ ਤੱਕ ਪਾਰਟੀ ਮੁਖੀ ਬਣੇ ਰਹਿ ਸਕਦੇ ਹਨ। ਉਹਨਾਂ ਤੋਂ ਬਾਅਦ ਹੀ ਨਵਾਂ ਆਗੂ ਚੁਣਿਆ ਜਾਵੇਗਾ। ਉਹਨਾਂ ਕਿਹਾ ਕਿ ਇਸ ਸਮੇਂ ਤਬਦੀਲੀ ਦੀ ਕੋਈ ਲੋੜ ਨਹੀਂ। ਬਿਹਾਰ ਚੋਣ ਨਤੀਜਿਆਂ ਬਾਰੇ ਡੂੰਘਾਈ ਵਿੱਚ ਪੜਚੋਲ ਕਰਨ ਦੀ ਲੋੜ ਨਹੀਂ। ਮੁੱਖ ਮੰਤਰੀ ਨੇ ਕਿਹਾ ਕਿ ਹਾਰਾਂ ਅਤੇ ਜਿੱਤਾਂ ਅਸਲ ਲੋਕਤੰਤਰ ਦੀ ਪ੍ਰਕਿਰਿਆ ਦਾ ਹਿੱਸਾ ਹਨ ਅਤੇ ਖੁਸ਼ਕਿਸਮਤੀ ਨਾਲ ਇਹ ਭਾਰਤ ਵਿੱਚ ਵਾਪਰਦਾ ਹੈ। ਉਹਨਾਂ ਕਿਹਾ ਕਿ ਅਮਰੀਕੀ ਲੋਕਤੰਤਰ ਦੇ ਉਲਟ ਭਾਰਤ ਵਿੱਚ ਇਕ ਸੱਚੀ ਜਮਹੂਰੀਅਤ ਹੈ ਜਿੱਥੇ ਰਾਜਸੀ ਉਤਰਾਅ-ਚੜਾਅ ਇਸ ਦਾ ਹਿੱਸਾ ਹਨ। ਉਹਨਾਂ ਉਹ ਵੇਲਾ ਚੇਤਾ ਕੀਤਾ ਜਦੋਂ ਸੰਸਦ ਵਿੱਚ ਭਾਜਪਾ ਦੇ ਦੋ ਹੀ ਮੈਂਬਰ ਸਨ। ਉਹਨਾਂ ਅੱਗੇ ਕਿਹਾ ਕਿ ਕਾਂਗਰਸ 2024 ਵਿੱਚ ਸੱਤਾ ‘ਚ ਵਾਪਸੀ ਕਰੇਗੀ।

LEAVE A REPLY

Please enter your comment!
Please enter your name here