ਕਿਸਾਨਾਂ ਤੇ ਉਹਨਾਂ ਦੇ ਪਰਿਵਾਰ ਦੀ ਮਦਦ ਲਈ ਹਰ ਸਮੇਂ ਹਾਂ ਤਿਆਰ: ਰਾਹੂਲ ਧੀਮਾਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਕੇਅਰਨੈਸ ਐਂਡ ਅਵੇਆਰਨੈਸ ਵੈਲਫ਼ੇਅਰ ਸੁਸਾਇਟੀ ਦੇ ਪ੍ਰਧਾਨ ਰਾਹੂਲ ਧੀਮਾਨ ਨੇ ਆਖਿਆ ਕਿ ਕਿਸਾਨ ਸਾਡੇ ਅੰਨ ਦਾਤਾ ਹਨ ਤੇ ਇਹਨਾ ਨਾਲ ਹੋ ਰਹੀ ਧੱਕੇ ਸ਼ਾਹੀ ਦਾ ਅਸੀਂ ਡੱਟ ਕੇ ਵਿਰੋਧ ਕਰਦੇ ਹਾਂ।

Advertisements

ਉਹਨਾਂ ਕਿਹਾ ਕਿ ਸਾਡੇ ਕਿਸਾਨ ਭਰਾ ਜੋ ਆਪਣੇ ਹੱਕਾ ਲਈ ਭਾਰੀ ਠੰਡ ਵਿੱਚ ਦਿੱਲੀ ਧਰਨੇ ਤੇ ਬੈਠੇ ਹਨ ਸੁਸਾਇਟੀ ਉਹਨਾਂ ਦਾ ਪੂਰਾ ਸਹਿਯੋਗ ਕਰੇਗੀ ਅਤੇ ਉਹਨਾਂ ਦੇ ਪਰਿਵਾਰ ਦੀ ਮਦਦ ਲਈ ਹੁਸ਼ਿਆਰਪੁਰ ਵਿਚ ਕੇਅਰਨੈਸ ਐਡ ਅਵੇਅਰਨੈਸ ਵੈਲਫ਼ੇਅਰ ਸੁਸਾਇਟੀ ਦੀ ਟੀਮ ਹਰ ਸਮੇਂ ਤਿਆਰ ਹੈ। ਉਹਨਾਂ ਕਿਹਾ ਕਿ ਕਿਸੇ ਵੀ ਕਿਸਾਨ ਪਰਿਵਾਰ ਨੂੰ ਜਰੂਰਤ ਪਵੇ ਤਾਂ ਉਹ ਹੈਲਪਲਾਇਨ ਨੰਬਰ: 94640-88553 ਤੇ ਸੰਪਰਕ ਕਰ ਸਕਦਾ ਹੈ।    

LEAVE A REPLY

Please enter your comment!
Please enter your name here