ਪਠਾਨਕੋਟ: ਡਿਪਟੀ ਕਮਿਸ਼ਨਰ ਨੇ ਆਰਟਿਸਟ ਰੇਨੂੰ ਬਾਲਾ ਨੂੰ ਵਧੀਆ ਕਾਰਗੁਜਾਰੀ ਲਈ ਕੀਤਾ ਸਨਮਾਨਤ

ਪਠਾਨਕੋਟ (ਦ ਸਟੈਲਰ ਨਿਊਜ਼)। ਅੱਜ ਜਿਲਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ ਵੱਲੋਂ ਪਠਾਨਕੋਟ ਨਿਵਾਸੀ ਆਰਟਿਸਟ ਰੇਨੂੰ ਬਾਲਾ ਨੂੰ ਕਰੋਨਾ ਦੋਰਾਨ ਵਧੀਆ ਕਾਰਗੁਜਾਰੀ ਲਈ ਸਰਟੀਫਿਕੇਟ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੋਕੇ ਤੇ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ ਵੱਲੋਂ ਰੇਨੂੰ ਬਾਲਾ ਨਾਲ ਸਹਿਰ ਨੂੰ ਹੋਰ ਵੀ ਵਧੀਆ ਦਿੱਖ ਦੇਣ ਲਈ ਵੱਖ ਵੱਖ ਪਹਿਲੂਆਂ ਤੇ ਚਰਚਾ ਵੀ ਕੀਤੀ ਗਈ। ਉਨਾਂ ਰੇਨੂੰ ਬਾਲਾ ਦੇ ਕਾਰਜ ਦੀ ਪ੍ਰਸੰਸਾ ਕੀਤੀ ਅਤੇ ਕਿਹਾ ਕਿ ਉਹ ਆਸਾ ਕਰਦੇ ਹਨ ਕਿ ਭਵਿੱਖ ਵਿੱਚ ਉਹ ਜਿਲਾ ਪਠਾਨਕੋਟ ਲਈ ਹੋਰ ਵੀ ਵਧੀਆ ਕਾਰਜ ਕਰਨ ਅਤੇ ਜਿਲਾ ਪ੍ਰਸਾਸਨ ਦੇ ਕਾਰਜਾਂ ਵਿੱਚ ਵੀ ਅਪਣਾ ਸਹਿਯੋਗ ਦਿੰਦੇ ਰਹਿਣ।

Advertisements

ਜਿਕਰਯੋਗ ਹੈ ਕਿ ਰੇਨੂੰ ਬਾਲਾ ਜੋ ਕਿ ਪਠਾਨਕੋਟ ਨਿਵਾਸੀ ਹੈ ਅਤੇ ਉਨਾਂ ਵੱਲੋਂ ਕਲਾ ਦੇ ਖੇਤਰ ਵਿੱਚ ਉੱਚ ਸਿੱਖਿਆ ਮਾਸਟਰ ਡਿਗਰੀ ਰਾਜਸਥਾਨ ਯੂਨੀਵਰਸਿਟੀ ਜੈਪੁਰ ਤੋਂ ਗੋਲਡ ਮੈਡੀਲਿਸਟ ਹਨ, ਮਨਿਸਟ੍ਰੀ ਆਫ ਕਲਚਰ ਤੋਂ ਯੂਨੀਅਰ ਫੈਲੋਸਿਪ ਰਿਸਰਚ ਸਕੋਲਰ ਹੋਲਡਰ ਹਨ। ਉਨਾਂ ਵੱਲੋਂ ਕਲਾ ਦੇ ਖੇਤਰ ਵਿੱਚ ਵੱਖ ਵੱਖ ਸੂਬਿਆਂ ਤੋਂ ਸਟੇਟ ਅਵਾਰਡ ਵੀ ਪ੍ਰਾਪਤ ਕੀਤੇ ਹੋਏ ਹਨ। ਇਸ ਤੋਂ ਇਲਾਵਾ ਭਾਰਤ ਅਤੇ ਭਾਰਤ ਤੋਂ ਬਾਹਰ ਵੀ ਉਨਾਂ ਦੇ ਕੰਮਾਂ ਦੀ ਸਰਾਹਨਾ ਕੀਤੀ ਜਾਂਦੀ ਹੈ। ਇਸ ਮੋਕੇ ਤੇ ਉਨਾਂ ਕਿਹਾ ਕਿ ਅੱਜ ਜਿਲਾ ਪ੍ਰਸਾਸਨ ਵੱਲੋਂ ਕਰੋਨਾ ਕਾਲ ਦੋਰਾਨ ਸਹਿਰ ਪਠਾਨਕੋਟ ਵਿੱਚ ਲੋਕਾਂ ਨੂੰ ਕਰੋਨਾ ਤੋਂ ਬਚਾਓ ਲਈ ਜਾਗਰੁਕ ਕਰਨ ਲਈ 40 ਤੋਂ 45 ਫੁੱਟ ਦੇ ਵੱਖ ਵੱਖ ਸਥਾਨਾਂ ਤੇ ਸਟ੍ਰੀਟ ਆਰਟ ਬਣਾਏ । ਜਿਨਾਂ ਵੱਲੋਂ ਲੋਕਾਂ ਨੂੰ ਕਰੋਨਾ ਬੀਮਾਰੀ ਤੋਂ ਬਚਾਓ ਲਈ ਜਾਗਰੁਕ ਕੀਤਾ ਗਿਆ। ਉਨਾਂ ਇਸ ਮੋਕੇ ਤੇ ਜਿਲਾ ਪ੍ਰਸਾਸਨ ਵੱਲੋਂ ਦਿੱਤੇ ਮਾਨ ਸਮਮਾਨ ਲਈ ਜਿਲਾ ਪ੍ਰਸਾਸਨ ਦਾ ਧੰਨਵਾਦ ਕੀਤਾ।

LEAVE A REPLY

Please enter your comment!
Please enter your name here