ਪਿੰਡ ਮੱਧ ਰਜਵਾਲ ਦੇ ਇੱਕ ਵਿਅਕਤੀ ਦੀ ਕੋਰੋਨਾ ਨਾਲ ਮੌਤ

ਤਲਵਾੜਾ (ਦ ਸਟੈਲਰ ਨਿਊਜ਼) ਰਿਪੋਰਟ- ਪ੍ਰਵੀਨ ਸੋਹਲ। ਇੱਥੇ ਨੇੜਲੇ ਪਿੰਡ ਰਜਵਾਲ ਦੇ ਇੱਕ 73 ਸਾਲਾ ਵਿਅਕਤੀ ਦੀ ਕਰੋਨਾ ਨਾਲ ਮੌਤ ਹੋ ਗਈ ਹੈ। ਹੈਲਥ ਇੰਸਪੈਕਟਰ ਸਵਰਨ ਸਿਂਘ ਨੇ ਦੱਸਿਆ ਕਿ ਪਿੰਡ ਮੱਧ ਰਜਵਾਲ ਦੇ ਗੁਰਮੁਖ ਸਿਂਘ ਦੀ ਲੰਘੀ 18 ਤਾਰੀਕ ਨੂੰ ਰਿਪੋਰਟ ਕਰੋਨਾ ਪਾਜੀਟਿਵ ਆਈ ਸੀ। ਜੋ ਜਲੰਧਰ ਦੇ ਇੱਕ ਨਿੱਜੀ ਹਸਪਤਾਲ ‘ਚ ਬੀਤੇ ਮਹੀਨੇ ਦੀ 19 ਤਾਰੀਕ ਤੋਂ ਜੇਰੇ ਇਲਾਜ ਸੀ। ਜਿਸਦੀ ਅੱਜ ਅਚਾਨਕ ਮੌਤ ਹੋ  ਗਈ। ਮ੍ਰਿਤਕ ਦੇ ਸੰਪਰਕ ‘ ਚ ਕੁੱਲ 9 ਵਿਅਕਤੀ ਆਏ ਸਨ, ਜਿਹਨਾਂ ਦੀ ਟੈਸਟਿੰੰਗ ਉਪਰੰਤ ਕਰੋਨਾ ਰਿਪੋਰਟ ਨੈਗਟਿਵ ਆਈ ਹੈ।
ਹੈਲਥ ਇੰਸਪੈਕਟਰ ਨੇ ਦੱਸਿਆ ਕਿ ਹੁੱਣ ਤੱਕ ਬਲਾਕ ‘ਚ  ਕਰੋਨਾ ਕਾਰਨ ਤਿੰੰਨ ਮੌਤਾਂ ਹੋ ਚੁਕੀਆਂ ਹਨ।

Advertisements

LEAVE A REPLY

Please enter your comment!
Please enter your name here