ਦਹੇਜ ਦੀ ਖਾਤਰ ਨੂੰਹ ਨੂੰ ਤੰਗ, ਪਰੇਸ਼ਾਨ ਕਰਨ ਦੇ ਮਾਮਲੇ ਵਿੱਚ ਪਤੀ ਤੇ ਸੱਸ ਤੇ ਮਾਮਲਾ ਦਰਜ

ਹਾਜੀਪੁਰ (ਦ ਸਟੈਲਰ ਨਿਊਜ਼)।  ਹਾਜੀਪੁਰ ਪੁਲਿਸ ਵਲੋਂ ਸਰਬਜੀਤ ਕੌਰ ਪੁਤਰੀ ਕਰਨੈਲ ਸਿੰਘ ਪਿੰਡ ਬਿਗੋਵਾਲ ਥਾਣਾ ਹਾਜੀਪੁਰ ਦੇ ਬਿਆਨਾਂ ਦੇ ਆਧਾਰ ਤੇ ਆਪਣੇ ਪਤੀ ਹਰਜੀਤ ਸਿੰਘ ਪੁੱਤਰ ਇੰਦਰਜੀਤ ਸਿੰਘ ਤੇ ਸੱਸ ਕਮਲਜੀਤ ਕੌਰ ਪਤੀ ਸਵਰਗਵਾਸੀ ਇੰਦਰਜੀਤ ਸਿੰਘ ਵਾਸੀ ਇਲਾਹਾਬਾਦ ਥਾਣਾ ਸਦਰ ਜਿਲਾ ਹੁਸ਼ਿਆਰਪੁਰ ਦੇ ਖਿਲਾਫ 19 -8-2020 ਦਹੇਜ ਦੀ ਖਾਤਰ ਤੰਗ ਪ੍ਰੇਸ਼ਾਨ ਕਰਨ ਅਤੇ ਉਸ ਨੂੰ ਕੋਈ ਖਰਚਾ ਨਾ ਦੇਣ ਆਦਿ ਨੂੰ ਮੁੱਖ ਰੱਖਦੇ ਹੋਏ ਦਰਜ ਕਰਵਾਇਆ ਗਿਆ ਸੀ ।

Advertisements

ਜਿਸ ਦੀ ਜਾਂਚ ਇੰਸਪੈਕਟਰ ਕਮਲੇਸ਼ ਕੌਰ ਇੰਚਾਰਜ ਵੁਮੈਨ ਸੈਲ ਦਸੂਹਾ ਨੇ ਕੀਤੀ, ਜਿਸ ਵਿੱਚ ਇਹ ਗੱਲ ਸਹੀ ਸਾਬਿਤ ਹੋਈ ਕਿ ਸਰਬਜੀਤ ਕੌਰ ਵਲੋਂ ਜੋ ਸ਼ਿਕਾਇਤ ਦਰਜ ਕਰਵਾਈ ਗਈ ਇਹ ਬਿਲਕੁਲ ਸਹੀ ਸੀ। ਜਿਸ ਦੇ ਆਧਾਰ ਤੇ ਏਐਸਆਈ ਬੰਦਨਾ ਠਾਕੁਰ ਵਲੋਂ ਸਰਬਜੀਤ ਕੌਰ ਦੇ ਪਤੀ ਤੇ ਉਸ ਦੀ ਸੱਸ ਦੇ ਖਿਲਾਫ ਆਈ ਪੀ ਸੀ 498 ਏ, 406 ਦੇ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ।

LEAVE A REPLY

Please enter your comment!
Please enter your name here