ਦਰ ਕਾਂਸ਼ੀ ਵਾਲੇ ਦੇ ਸ਼ਬਦ ਦੀ ਵੀਡੀਓ ਹੋਈ ਮੁਕੰਮਲ: ਸਾਗਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਅਮਨ ਮਿਊਜ਼ਿਕ ਕੰਪਨੀ ਤੇ ਪਰਮਿੰਦਰ ਸਾਗਰ ਵਲੋਂ ਅੱਜ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਸ਼ਬਦ  ‘ਦਰ ਕਾਂਸ਼ੀ ਵਾਲੇ ਦੇ’ ਦੀ ਵੀਡੀਓ ਪੂਰੀ ਕੀਤੀ ਗਈ । ਸਾਗਰ ਨੇ ਦੱਸਿਆ ਕਿ ਇਹ ਸ਼ਬਦ ਧਾਰਮਿਕ ਗਾਇਕਾ ਤਮੰਨਾ ਕਡਿਆਣੀ ਵਲੋਂ  ਗਾਇਆ ਗਿਆ ਹੈ ।

Advertisements

ਇਸ ਸ਼ਬਦ ਦੀ ਵੀਡੀਓ ਹੁਸ਼ਿਆਰਪੁਰ, ਆਦਮਪੁਰ ਤੇ ਜਲੰਧਰ ਦੇ ਉੱਚਾ ਪਿੰਡ ਡੇਰਾ ਬਾਪੂ ਰਾਮ ਦਾਸ ਜੀ ਗੱਦੀ ਨਸ਼ੀਨ ਸੰਤ ਹਰਚਰਨ ਦਾਸ ਜੀ ਦੇ ਆਸ਼ੀਰਵਾਦ ਨਾਲ ਕੀਤੀ ਗਈ।ਸਾਗਰ ਨੇ ਦੱਸਿਆ ਕਿ ਸ਼ਬਦ ਦਾ ਮਿਊਜ਼ਿਕ ਸੁਨੀਲ ਬਾਵਾ ਨੇ ਤਿਆਰ ਕੀਤਾ ਹੈ। ਇਸ ਨੂੰ ਲਿਖਿਆ ਹੈ ਅਸ਼ੋਕ ਪਰੋਲੀ ਤੇ ਵੀਡੀਓਗਰਾਫੀ ਸੋਨੂੰ ਨਰੰਗਪੁਰ ਨੇ ਕੀਤੀ ਹੈ।

LEAVE A REPLY

Please enter your comment!
Please enter your name here